ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਨੀਲੇ ਡਰੱਮਾਂ ''ਚੋਂ ਮਿਲੀਆਂ...
Thursday, Jul 31, 2025 - 02:31 PM (IST)

ਅੰਮ੍ਰਿਤਸਰ: ਅੰਮ੍ਰਿਤਸਰ ਪੁਲਸ ਕਮਿਸ਼ਨਰੇਟ ਨੇ ਨਸ਼ੀਲੀ ਦਵਾਈਆਂ ਦੀ ਗੈਰਕਾਨੂੰਨੀ ਸਪਲਾਈ ਚੇਨ ਨੂੰ ਤੋੜਦਿਆਂ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਟਰਾਮਾਡੋਲ ਗੋਲੀਆਂ ਦੀ ਸਪਲਾਈ ਚੇਨ ਦੀ ਇਹ ਪੁਰੀ ਕਾਰਵਾਈ ਸਿਰਫ 35 ਗੋਲੀਆਂ ਦੀ ਬਰਾਮਦਗੀ ਤੋਂ ਸ਼ੁਰੂ ਹੋਈ, ਜੋ ਆਖ਼ਿਰਕਾਰ ਉੱਤਰਾਖੰਡ ਦੇ ਹਰੀਦੁਆਰ ਵਿਖੇ ਸਥਿਤ ਇੱਕ ਨਿਰਮਾਣ ਯੂਨਿਟ ਤੱਕ ਜਾ ਪੁੱਜੀ। ਇਸ ਦੀ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਟਵੀਟ ਕਰ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ-ਹਰਿਆਣਾ ਹਾਈ ਕੋਰਟ ਦਾ ਦਾਜ ਦੇ ਮਾਮਲੇ 'ਚ ਵੱਡਾ ਫ਼ੈਸਲਾ! ਕਿਹਾ- 'ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ...'
ਉਨ੍ਹਾਂ ਦੱਸਿਆ ਕਿ ਲਗਾਤਾਰ ਖੁਲਾਸਿਆਂ ਅਤੇ ਛਾਪੇਮਾਰੀਆਂ ਦੇ ਅਧਾਰ 'ਤੇ ਪੁਲਸ ਨੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਕੈਮੀਸਟ, ਡਿਸਟ੍ਰੀਬਿਊਟਰ ਅਤੇ ਲੂਸੈਂਟ ਬਾਇਓਟੈਕ ਲਿਮਟਿਡ ਦੇ ਪਲਾਂਟ ਮੁਖੀ ਸ਼ਾਮਲ ਹਨ। ਪੁਲਸ ਵੱਲੋਂ ਕੀਤੀ ਗਈ ਕੁੱਲ ਬਰਾਮਦਗੀ 'ਚ 70,000 ਤੋਂ ਵੱਧ ਟਰਾਮਾਡੋਲ ਗੋਲੀਆਂ, 7.65 ਲੱਖ ਰੁਪਏ ਨਕਦ ਰਕਮ ਤੇ 325 ਕਿਲੋਗ੍ਰਾਮ ਕੱਚਾ ਮਾਲ (ਟਰਾਮਾਡੋਲ) ਸ਼ਾਮਲ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦੁਕਾਨਦਾਰਾਂ ਲਈ ਇਕ ਹਫ਼ਤੇ ਦਾ ਸਮਾਂ, DC ਵੱਲੋਂ ਵੱਡੇ ਹੁਕਮ ਜਾਰੀ
ਡੀ. ਜੀ. ਪੀ ਨੇ ਦੱਸਿਆ ਕਿ ਜ਼ਬਤ ਕੀਤੀਆਂ ਗਈਆਂ ਪੱਟੀਆਂ 'ਤੇ "ਸਰਕਾਰੀ ਸਪਲਾਈ ਸਿਰਫ਼ - ਵਿਕਰੀ ਲਈ ਨਹੀਂ" ਲਿਖਿਆ ਸੀ, ਜੋ ਮੈਡੀਕਲ ਸਟਾਕ ਦੇ ਗੈਰ-ਕਾਨੂੰਨੀ ਡਾਇਵਰਸ਼ਨ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਮੁੱਖ ਫਾਰਮਾ ਯੂਨਿਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਰਿਕਾਰਡਾਂ ਦੀ ਜਾਂਚ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਆਉਣ ਵਾਲੇ ਦਿਨਾਂ ਤੱਕ ਕੋਈ ਅਲਰਟ ਨਹੀਂ, ਜਾਣੋ ਹੁਣ ਕਦੋਂ ਪਵੇਗਾ ਮੀਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8