ਟੋਇਟਾ ਕ੍ਰਿਲੋਸਕਰ ਮੋਟਰ ਦੇ ਵਾਈਸ ਚੇਅਰਮੈਨ ਦਾ ਦਿਹਾਂਤ, 64 ਸਾਲ ਦੀ ਉਮਰ ''ਚ ਲਿਆ ਆਖਰੀ ਸਾਹ

Wednesday, Nov 30, 2022 - 10:25 AM (IST)

ਟੋਇਟਾ ਕ੍ਰਿਲੋਸਕਰ ਮੋਟਰ ਦੇ ਵਾਈਸ ਚੇਅਰਮੈਨ ਦਾ ਦਿਹਾਂਤ, 64 ਸਾਲ ਦੀ ਉਮਰ ''ਚ ਲਿਆ ਆਖਰੀ ਸਾਹ

ਬਿਜਨੈੱਸ ਡੈਸਕ- ਟੋਇਟਾ ਕ੍ਰਿਲੋਸਕਰ ਮੋਟਰ ਦੇ ਉਪ ਪ੍ਰਧਾਨ ਵਿਕਰਮ ਐੱਸ ਕ੍ਰਿਲੋਸਕਰ ਦਾ ਦਿਹਾਂਤ ਹੋ ਗਿਆ ਹੈ। ਉਹ 64 ਸਾਲ ਦੇ ਸਨ। ਕੰਪਨੀ ਵੱਲੋ ਦਿੱਤੀ ਗਈ ਜਾਣਕਾਰੀ ਮੁਤਾਬਕ ਦੇਰ ਰਾਤ ਹਾਰਟ ਅਟੈਕ ਦੇ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। 
ਅੱਜ (ਬੁੱਧਵਾਰ) ਨੂੰ ਬੰਗਲੁਰੂ ਕੇਹੇੱਬਲ ਸ਼ਮਸ਼ਾਨ ਘਾਟ 'ਚ ਉਨ੍ਹਾਂ ਦਾ ਸੰਸਕਾਰ ਦੁਪਹਿਰ ਇਕ ਵਜੇ ਕੀਤਾ ਜਾਵੇਗਾ। ਵਿਕਰਮ ਕ੍ਰਿਲੋਸਕਰ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਗੀਤਾਂਜਲੀ ਅਤੇ ਬੇਟੀ ਮਾਨਸੀ ਕ੍ਰਿਲੋਸਕਰ ਹਨ। ਕੰਪਨੀ ਵੱਲੋਂ ਜਾਰੀ ਕੀਤੀ ਗਈ ਅਧਿਕਾਰਕ ਸੂਚਨਾ 'ਚ ਕਿਹਾ ਗਿਆ ਹੈ ਕਿ ਵਾਈਸ ਚੇਅਰਮੈਨ ਵਿਕਰਮ ਐੱਸ ਕ੍ਰਿਲੋਸਕਰ ਦਾ ਦਿਹਾਂਤ ਹੋ ਗਿਆ। ਇਹ ਸੂਚਨਾ ਦਿੰਦੇ ਹੋਏ ਸਾਨੂੰ ਬਹੁਤ ਦੁੱਖ ਹੋ ਰਿਹਾ ਹੈ। ਦੁੱਖ ਦੀ ਇਸ ਘੜੀ 'ਚ ਅਸੀਂ ਸਾਰੇ ਪ੍ਰਾਰਥਨਾ ਕਰਦੇ ਹਾਂ ਕਿ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੋ।
ਬਾਇਕੋਨ ਦੀ ਐਕਸਕਿਊਟਿਵ ਚੈਅਰਪਰਸਨ ਕਿਰਨ ਮਜੂਮਦਾਰ ਨੇ ਇਸ ਮੌਕੇ 'ਤੇ ਕਿਹਾ, ਵਿਕਰਮ ਦੇ ਹੈਰਾਨ ਕਰਨ ਵਾਲੇ ਦਿਹਾਂਤ ਨਾਲ ਉਹ ਟੁੱਟ ਗਈ ਹੈ। ਉਹ ਇਕ ਅਜਿਹੇ ਪਿਆਰੇ ਅਤੇ ਸੱਚੇ ਦੋਸਤ ਸਨ ਜਿਨ੍ਹਾਂ ਨੂੰ ਮੈਂ ਬਹੁਤ ਯਾਦ ਕਰਾਂਗੀ। ਮੈਂ ਉਨ੍ਹਾਂ ਦੀ ਪਤਨੀ ਗੀਤਾਂਜਲੀ ਅਤੇ ਧੀ ਮਾਨਸੀ ਅਤੇ ਪਰਿਵਾਰ ਦੇ ਪ੍ਰਤੀ ਸੰਵੇਦਨਾ ਪ੍ਰਗਟ ਕਰਦੀ ਹਾਂ।


author

Aarti dhillon

Content Editor

Related News