ਵਿਜੈ ਮਾਲਿਆ ਬੋਲੇ, ਭਾਰਤ ''ਚ ਮੇਰੀ ਜਾਨ ਨੂੰ ਖਤਰਾ

11/21/2017 10:29:54 AM

ਲੰਡਨ— ਹਵਾਲਗੀ ਕੇਸ 'ਚ ਚੱਲ ਰਹੀ ਸੁਣਵਾਈ ਦੇ ਦੌਰਾਨ ਕਾਰੋਬਾਰੀ ਵਿਜੈ ਮਾਲਿਆ ਨੇ ਹੁਣ ਭਾਰਤ 'ਚ ਜਾਨ ਦੇ ਖਤਰੇ ਦਾ ਸ਼ੱਕ ਜਤਾਇਆ ਹੈ। ਸੋਮਵਾਰ ਨੂੰ ਯੂ.ਕੇ ਦੀ ਵੈਸਟਮਿੰਸਟਰ ਕੋਰਟ 'ਚ ਹੋਈ ਪ੍ਰੀ-ਟ੍ਰਾਇਲ ਸੁਣਵਾਈ ਦੇ ਦੌਰਾਨ ਮਾਲਿਆ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਕਲਾਇੰਟ ਨੂੰ ਭਾਰਤ 'ਚ ਜਾਨ ਦਾ ਖਤਰਾ ਹੈ। ਹੁਣ ਅਭਿਯੋਜਨ ਪੱਖ ਭਾਰਤ ਸਰਕਾਰ ਦੁਆਰਾ ਮਾਲਿਆ ਦੀ ਸੁਰੱਖਿਆ ਦੀ ਤਿਆਰੀ ਦੀ ਰੂਪਰੇਖਾ ਪੇਸ਼ ਕਰਨ ਦੀ ਤਿਆਰੀ 'ਚ ਜੁਟਿਆ ਹੈ। ਮਾਲਿਆ ਨੇ ਇਕ ਵਾਰ ਫਿਰ ਦਾਅਵਾ ਕੀਤਾ ਕਿ ਉਨ੍ਹਾਂ ਦੇ ਖਿਲਾਫ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਅਤੇ ਝੂਠੇ ਹੈ।
ਇਸ ਤੋਂ ਪਹਿਲਾਂ ਦੀ ਸੁਣਵਾਈ 'ਚ ਵਿਜੈ ਮਾਲਿਆ ਨੇ ਭਾਰਤ ਦੀ ਖਰਾਬ ਜੇਲਾਂ ਦਾ ਹਵਾਲਾ ਦਿੱਤਾ ਸੀ। ਹਾਲਾਂਕਿ ਉਦੋਂ ਭਾਰਤ ਨੇ ਯੂ.ਕੇ ਅਥਾਰਿਟਜ਼ ਨੂੰ ਭਰੋਸਾ ਦਿਲਾਇਆ ਸੀ ਕਿ ਮਾਲਿਆ ਨੂੰ ਮੁੰਬਈ ਦੀ ਅਥਾਰਿਟੀ ਰੋਡ ਜੇਲ 'ਚ ਰੱਖਿਆ ਜਾਵੇਗਾ। ਮਾਲਿਆ ਨੂੰ ਜਿਸ ਬੈਰਕ 'ਚ ਰੱਖਣ ਦੀ ਤਿਆਰੀ ਹੈ ਉਸਦੀਆਂ ਤਸਵੀਰਾਂ ਵੀ ਯੂ.ਕੇ. ਅਥਾਰਿਟੀਜ਼ ਨੂੰ ਭੇਜੀਆਂ ਗਈਆਂ ਹਨ। ਹੁਣ ਮਾਲਿਆ ਦੇ ਪੱਖ ਨੇ ਹਵਾਲਗੀ ਤੋਂ ਬਚਣ ਲਈ ਜਾਨ ਦਾ ਖਤਰਾ ਹੀ ਦੱਸ ਦਿੱਤਾ ਹੈ।
ਹਾਲਾਂਕਿ ਅਭਿਯੋਜਨ ਪੱਖ ਮਾਲਿਆ ਦੀ ਇਸ ਦਲੀਲ ਦੀ ਕਾਟ ਕੱਢਣ ਦੀ ਤਿਆਰੀ 'ਚ ਜੁੱਟ ਗਿਆ ਹੈ। ਮਾਲਿਆ ਦੀ ਸੁਰੱਖਿਆ ਦੇ ਲਈ ਕੀ ਇੰਤਜ਼ਾਮ ਕੀਤੇ ਜਾਣਗੇ, ਇਸਦੀ ਰੂਪਰੇਖਾ ਕੋਰਟ 'ਚ ਦਾਖਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਲੰਡਨ ਦੇ ਵੈਸਟਮਿੰਨਸਟਰ ਕੋਰਟ 'ਚ ਹੁਣ ਇਸ ਮਾਮਲੇ ਦੀ ਅਗਲੀਆਂ ਸੁਣਵਾਈਆਂ 4,5,6,7,11,12,13 ਅਤੇ 14 ਦਸੰਬਰ ਨੂੰ ਕੀਤੀਆਂ ਜਾਣਗੀਆਂ।
ਵਿਜੈ ਮਾਲਿਆ 'ਤੇ ਦੇਸ਼ ਦੇ ਕਈ ਸਰਕਾਰੀ ਬੈਂਕਾਂ ਤੋਂ ਕਰੀਬ 9000 ਕਰੋੜ ਰੁਪਏ ਦਾ ਲੋਨ ਨਹੀਂ ਚੁਕਾਉਣ ਦਾ ਆਰੋਪ ਹੈ। ਇਸਨੂੰ ਲੈ ਕੇ ਮਾਲਿਆ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਚੱਲ ਰਿਹਾ ਹੈ। ਮਾਲਿਆ ਨੇ ਦੋ ਮਾਰਚ 2016 ਨੂੰ ਭਾਰਤ ਛੱਡ ਦਿੱਤਾ ਸੀ ਅਤੇ ਉਦੋਂ ਤੋਂ ਉਹ ਬ੍ਰਿਟੈਨ 'ਚ ਰਹਿ ਰਹੇ ਹਨ। ਯੂ.ਕੇ. ਦੀ ਕਾਊਨ ਪ੍ਰਾਸਿਕਊਸ਼ਨ ਸਰਵਿਸ ( ਸੀ.ਪੀ.ਐੱਸ) ਭਾਰਤੀ ਅਧਿਕਾਰੀਆਂ ਵੱਲੋਂ ਇਸ ਕੇਸ ਨੂੰ ਦੇਖ ਰਹੀ ਹੈ। ਸੀ.ਪੀ.ਐੱਮ. ਨੇ ਪਿਛਲੀ ਸੁਣਵਾਈ ਦੇ ਦੌਰਾਨ ( 3 ਅਕਤੂਬਰ) ਨੂੰ ਮਾਲਿਆ 'ਤੇ ਧੋਖਾਧੜੀ ਦੇ ਇਲਾਵਾ ਮਨੀ ਲਾਂਡਿੰਗ ਦੇ ਵੀ ਦੋਸ਼ ਲਗਾਏ ਸਨ।


Related News