ਵਿਜੇ ਮਾਲਿਆ ਨੂੰ ਪਹਿਲਾ ਝਟਕਾ, ਫਰਾਂਸ 'ਚ ਈ. ਡੀ. ਵੱਲੋਂ ਪ੍ਰਾਪਰਟੀ ਜ਼ਬਤ

12/04/2020 9:46:45 PM

ਨਵੀਂ ਦਿੱਲੀ— ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਵਿਦੇਸ਼ 'ਚ ਪਹਿਲਾ ਝਟਕਾ ਲੱਗਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸੱਤ ਸਮੁੰਦਰ ਪਾਰ ਫਰਾਂਸ 'ਚ ਮਾਲਿਆ ਦੀ ਜਾਇਦਾਦ ਜ਼ਬਤ ਕਰ ਲਈ ਹੈ। ਜ਼ਬਤ ਕੀਤੀ ਜਾਇਦਾਦ ਦੀ ਕੀਮਤ 1.6 ਮਿਲੀਅਨ ਯੂਰੋ (14 ਕਰੋੜ ਰੁਪਏ) ਦੱਸੀ ਜਾ ਰਹੀ ਹੈ। ਫਰਾਂਸ 'ਚ ਇਸ ਨੂੰ ਐਂਟੀ ਮਨੀ ਲਾਂਡਰਿੰਗ ਐਕਟ ਤਹਿਤ ਜ਼ਬਤ ਕੀਤਾ ਗਿਆ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਇਕ ਬਿਆਨ 'ਚ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਕਿ ਕਿੰਗਫਿਸ਼ਰ ਏਅਰਲਾਇੰਸ ਲਿਮਟਿਡ ਦੇ ਬੈਂਕ ਖਾਤੇ ਤੋਂ ਵੱਡੀ ਰਕਮ ਵਿਦੇਸ਼ 'ਚ ਭੇਜੀ ਗਈ ਸੀ, ਜਿਸ ਦਾ ਇਸਤੇਮਾਲ ਜਾਇਦਾਦ ਬਣਾਉਣ ਲਈ ਕੀਤਾ ਗਿਆ।

ਈ. ਡੀ. ਨੇ ਕਿਹਾ, ''ਸਾਡੀ ਬੇਨਤੀ 'ਤੇ ਫਰਾਂਸ ਦੇ 32 ਐਵੀਨਿਊ ਐੱਫ. ਓ. ਸੀ. ਐੱਚ. ਵਿਖੇ ਸਥਿਤ ਵਿਜੇ ਮਾਲਿਆ ਦੀ ਜਾਇਦਾਦ ਨੂੰ ਫ੍ਰੈਂਚ ਅਥਾਰਟੀ ਨੇ ਜ਼ਬਤ ਕਰ ਲਿਆ ਹੈ। ਫਰਾਂਸ 'ਚ ਜ਼ਬਤ ਕੀਤੀ ਗਈ ਜਾਇਦਾਦ ਦੀ ਕੀਮਤ 1.6 ਮਿਲੀਅਨ ਯੂਰੋ (14 ਕਰੋੜ ਰੁਪਏ) ਹੈ।''

ਇਹ ਵੀ ਪੜ੍ਹੋ- ਹੁਣ ਬਿਨਾਂ ਪਾਸਵਰਡ ਕਾਰਡ ਜ਼ਰੀਏ 5,000 ਰੁ: ਕਰ ਸਕੋਗੇ ਪੇਮੈਂਟ

ਈ. ਡੀ. ਨੇ ਕਿਹਾ ਕਿ ਹੁਣ ਤੱਕ 11,231 ਕਰੋੜ ਰੁਪਏ ਦੀ ਸੰਪਤੀ ਅਟੈਚ ਕੀਤੀ ਜਾ ਚੁੱਕੀ ਹੈ। ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨ ਦੇ ਬਾਨੀ ਵਿਜੇ ਮਾਲਿਆ 9,000 ਕਰੋੜ ਰੁਪਏ ਦੇ ਕਰਜ਼ ਦੇ ਡਿਫਾਲਟ 'ਚ ਭਾਰਤ 'ਚ ਲੋੜੀਂਦਾ ਹੈ। ਉਹ ਮਾਰਚ, 2016 ਤੋਂ ਬ੍ਰਿਟੇਨ 'ਚ ਰਹਿ ਰਿਹਾ ਹੈ ਅਤੇ ਆਪਣੀ ਭਾਰਤ ਹਵਾਲਗੀ ਦੀ ਲੜਾਈ ਲੜ ਰਿਹਾ ਹੈ। ਸਰਕਾਰ ਨੇ ਪਿਛਲੇ ਮਹੀਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 64 ਸਾਲਾ ਮਾਲਿਆ ਦੇ ਹਵਾਲਗੀ ਦਾ ਮਈ ਮਹੀਨੇ 'ਚ ਬ੍ਰਿਟਿਸ਼ ਅਦਾਲਤ ਨੇ ਹੁਕਮ ਦਿੱਤਾ ਸੀ ਪਰ ਦੇਸ਼ 'ਚ ਸ਼ੁਰੂ ਹੋਏ ਗੁਪਤ ਕਾਨੂੰਨੀ ਮਾਮਲੇ ਦੀ ਵਜ੍ਹਾ ਨਾਲ ਦੇਰੀ ਹੋਈ। ਬ੍ਰਿਟਿਸ਼ ਸਰਕਾਰ ਨੇ ਕਿਹਾ ਹੈ ਕਿ ਗੁਪਤ ਕਾਨੂੰਨੀ ਮਾਮਲੇ ਦੇ ਹੱਲ ਹੋਣ ਤੱਕ ਮਾਲਿਆ ਨੂੰ ਭਾਰਤ ਹਵਾਲੇ ਨਹੀਂ ਕੀਤਾ ਜਾ ਸਕਦਾ ਅਤੇ ਇਸ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- 2021 'ਚ 45 ਡਾਲਰ 'ਤੇ ਆ ਸਕਦਾ ਹੈ ਬ੍ਰੈਂਟ ਕਰੂਡ : ਫਿਚ ਰੇਟਿੰਗਜ਼
 

ਵਿਜੇ ਮਾਲਿਆ 'ਤੇ ਇਸ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕੁਮੈਂਟ ਬਾਕਸ 'ਚ ਦਿਓ ਟਿੱਪਣੀ


Sanjeev

Content Editor

Related News