ਇੰਗਲੈਂਡ ਦੀ ਅਦਾਲਤ ''ਚ ਪੁੱਜੇ ਮਾਲਿਆ, ਥੋੜ੍ਹੀ ਦੇਰ ''ਚ ਆਵੇਗਾ ਫੈਸਲਾ

Monday, Dec 10, 2018 - 03:27 PM (IST)

ਲੰਡਨ— ਸੋਮਵਾਰ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ 'ਚ ਵਿਜੇ ਮਾਲਿਆ ਦੀ ਹਵਾਲਗੀ ਸੰਬੰਧੀ ਵੱਡਾ ਫੈਸਲਾ ਆ ਸਕਦਾ ਹੈ। ਵਿਜੇ ਮਾਲਿਆ ਸੁਣਵਾਈ ਤੋਂ ਪਹਿਲਾਂ ਲੰਡਨ ਦੀ ਅਦਾਲਤ 'ਚ ਪਹੁੰਚ ਗਏ ਹਨ। ਉੱਥੇ ਹੀ ਮਾਲਿਆ 'ਤੇ ਸੁਣਵਾਈ ਦੇ ਮੱਦੇਨਜ਼ਰ ਸੀ. ਬੀ. ਆਈ. ਅਤੇ ਈ. ਡੀ. ਦੀ ਸਾਂਝੀ ਟੀਮ ਵੀ ਇੰਗਲੈਂਡ 'ਚ ਪਹੁੰਚੀ ਹੋਈ ਹੈ।ਸੀ. ਬੀ. ਆਈ. ਦੇ ਜੁਆਇੰਟ ਡਾਇਰੈਕਟਰ ਸਾਈਂ ਮਨੋਹਰ ਦੀ ਅਗਵਾਈ 'ਚ ਜਾਂਚ ਏਜੰਸੀਆਂ ਦੀ ਸਾਂਝੀ ਟੀਮ ਬੀਤੇ ਦਿਨ ਯੂ. ਕੇ. ਪਹੁੰਚੀ ਸੀ।

ਜਾਣਕਾਰੀ ਮੁਤਾਬਕ, ਜੇਕਰ ਭਾਰਤ ਦੇ ਹੱਕ 'ਚ ਫੈਸਲਾ ਆਇਆ ਤਾਂ ਭਾਰਤ 'ਚ ਮਾਲਿਆ ਨੂੰ ਮੁੰਬਈ ਸਥਿਤ ਆਰਥਰ ਰੋਡ ਜੇਲ੍ਹ 'ਚ ਰੱਖਿਆ ਜਾਵੇਗਾ, ਜਿੱਥੇ 26/11 ਮੁੰਬਈ ਹਮਲੇ ਦੇ ਅੱਤਵਾਦੀ ਮੁਹੰਮਦ ਅਜਮਲ ਕਸਾਬ ਨੂੰ ਕੈਦ ਕੀਤਾ ਗਿਆ ਸੀ। ਕਿਸੇ ਡਾਕਟਰੀ ਐਮਰਜੈਂਸੀ ਦੇ ਮਾਮਲੇ 'ਚ ਮਾਲਿਆ ਦਾ ਇਲਾਜ ਬੈਰਕ ਦੇ ਨੇੜੇ ਸਥਿਤ ਡਿਸਪੈਂਸਰੀ 'ਚ ਹੀ ਹੋਵੇਗਾ, ਜਿੱਥੇ ਕੈਦੀਆਂ ਦੇ ਇਲਾਜ ਲਈ ਡਾਕਟਰ ਅਤੇ ਹੋਰ ਸਟਾਫ ਮੌਜੂਦ ਰਹਿੰਦੇ ਹਨ। ਹਾਲਾਂਕਿ ਮਾਲਿਆ ਕੋਲ ਇੰਗਲੈਂਡ ਦੀ ਉੱਚ ਅਦਾਲਤ 'ਚ ਜਾਣ ਦਾ ਵੀ ਰਸਤਾ ਹੋਵੇਗਾ। ਉੱਥੇ ਹੀ ਜੇਕਰ ਭਾਰਤ ਸਰਕਾਰ ਖਿਲਾਫ ਫੈਸਲਾ ਆਉਂਦਾ ਹੈ ਤਾਂ ਸੀ. ਬੀ. ਆਈ. ਅਤੇ ਈ. ਡੀ. ਨੂੰ 14 ਦਿਨਾਂ ਅੰਦਰ ਉੱਚ ਅਦਾਲਤ 'ਚ ਅਪੀਲ ਕਰਨੀ ਹੋਵੇਗੀ।


Related News