Videocon ਨੂੰ ਦਿਵਾਲੀਆ ਪ੍ਰਕਿਰਿਆ ਤੋਂ ਬਚਾਉਣ ਲਈ ਵੇਣੂਗੋਪਾਲ ਧੂਤ ਨੇ ਬੈਂਕਾਂ ਨੂੰ ਦਿੱਤਾ ਇਹ ਪ੍ਰਸਤਾਵ

10/22/2020 1:24:27 PM

ਨਵੀਂ ਦਿੱਲੀ — ਦਿਵਾਲੀਆਪਨ ਕੰਪਨੀ ਵੀਡਿਓਕਾਨ ਇੰਡਸਟਰੀਜ਼ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਨੇ ਕਰਜ਼ਾ ਦੇਣ ਵਾਲੇ ਬੈਂਕਾਂ ਨੂੰ 30,000 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਹੈ। ਧੂਤ ਨੇ ਕਿਹਾ ਹੈ ਕਿ ਜੇ ਰਿਣਦਾਤਾ ਕੰਪਨੀ ਨੂੰ ਇਨਸੋਲਵੈਂਸੀ ਐਂਡ ਦਿਵਾਲੀਆਪਣ ਕੋਡ (ਆਈ.ਬੀ.ਸੀ.) ਤੋਂ ਬਚਾਉਂਦੇ ਹਨ, ਤਾਂ ਉਹ 15 ਤੋਂ 18 ਸਾਲਾਂ ਦੇ ਅੰਦਰ ਬੈਂਕਾਂ ਦਾ 31,289 ਕਰੋੜ ਰੁਪਏ ਦਾ ਬਕਾਇਆ ਵਾਪਸ ਕਰ ਦੇਣਗੇ। ਦਰਅਸਲ ਧੂਤ ਦੀਆਂ 15 ਕੰਪਨੀਆਂ 2017 ਤੋਂ ਆਈ.ਬੀ.ਸੀ. ਦੇ ਅਧੀਨ ਹਨ। ਇਸ ਵਿਚ ਧੂਤ 13 ਕੰਪਨੀਆਂ ਨੂੰ ਇਨਸੋਲਵੈਂਸੀ ਪ੍ਰਕਿਰਿਆ ਤੋਂ ਬਾਹਰ ਕੱਢਣਾ ਚਾਹੁੰਦੇ ਹਨ।

ਪਹਿਲਾਂ ਵੀ ਦਿੱਤਾ ਗਿਆ ਸੀ ਪ੍ਰਸਤਾਵ, ਆਰ.ਬੀ.ਆਈ. ਨੇ ਰੱਦ ਕਰ ਦਿੱਤਾ

ਧੂਤ ਨੇ ਕਰਜ਼ਿਆਂ ਦੀ ਅਦਾਇਗੀ ਦਾ ਪ੍ਰਸਤਾਵ ਕਮੇਟੀ ਆਫ ਕ੍ਰੈਡਿਟਰਸ (ਸੀ.ਸੀ.) ਨੂੰ ਦਿੱਤਾ ਹੈ। ਰਿਣਦਾਤਾ 30 ਤੋਂ 60 ਦਿਨਾਂ ਅੰਦਰ ਇਸ ਪ੍ਰਸਤਾਵ 'ਤੇ ਫੈਸਲਾ ਲੈ ਸਕਦੇ ਹਨ। 2017 ਵਿਚ ਧੂਤ ਨੇ ਰਿਣਦਾਤਾਵਾਂ ਨੂੰ 30,000 ਕਰੋੜ ਰੁਪਏ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਸੀ। ਉਸ ਸਮੇਂ ਰਿਣਦਾਤਾਵਾਂ ਨੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਸੀ। ਹਾਲਾਂਕਿ ਬਾਅਦ ਵਿਚ ਇਸ ਪ੍ਰਸਤਾਵ ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਰੱਦ ਕਰ ਦਿੱਤਾ ਸੀ। ਉਸ ਸਮੇਂ ਤੋਂ ਹੀ ਧੂਤ ਦੀਆਂ ਕੰਪਨੀਆਂ ਇਨਸੋਲਵੈਂਸੀ ਪ੍ਰਕਿਰਿਆ ਵਿਚ ਫਸੀਆਂ ਹੋਈਆਂ ਹਨ। ਉਨ੍ਹਾਂ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ ਅਤੇ ਨਾ ਹੀ ਕੋਈ ਰੇਜਯਾਲੂਸ਼ਨ ਹੋ ਸਕਿਆ।

ਇਹ ਵੀ ਪੜ੍ਹੋ- ਆਂਡੇ ਖਾਣ ਵਾਲਿਆਂ ਦੀ ਵਧੀ ਪਰੇਸ਼ਾਨੀ! ਇਸ ਵਾਰ ਨਵਰਾਤਰਿਆਂ 'ਚ ਵੀ ਨਹੀਂ ਘਟੇ ਭਾਅ

ਧੂਤ ਇਸ ਧਾਰਾ ਤਹਿਤ ਕਰਜ਼ਾ ਮੋੜਨ ਦੀ ਕੀਤੀ ਹੈ ਪੇਸ਼ਕਸ਼ 

ਧੂਤ ਨੇ ਧਾਰਾ -12 ਏ ਤਹਿਤ ਕਰਜ਼ਾ ਦੇਣ ਵਾਲਿਆਂ ਨੂੰ ਇਹ ਪ੍ਰਸਤਾਵ ਦਿੱਤਾ ਹੈ। ਧੂਤ ਨੂੰ ਵਿਸ਼ਵਾਸ ਹੈ ਕਿ ਇਸ ਵਾਰ ਉਨ੍ਹਾਂ ਦਾ ਪ੍ਰਸਤਾਵ ਸਵੀਕਾਰ ਕਰ ਲਿਆ ਜਾਵੇਗਾ। ਹਾਲਾਂਕਿ ਇਸਦੇ ਲਈ ਰਿਣਦਾਤਾ ਅਤੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨਸੀਐਲਟੀ) ਨੂੰ ਸਹਿਮਤ ਹੋਣਾ ਪਏਗਾ। ਇਸਤੋਂ ਪਹਿਲਾਂ ਆਈ.ਡੀ.ਸੀ. ਦੇ ਅਧੀਨ ਕਾਰਪੋਰੇਟ ਇਨਸੋਲਵੈਂਸੀ ਰੈਜ਼ੋਲਿਊਸ਼ਨ ਪ੍ਰਕ੍ਰਿਆ (ਸੀਆਈਆਰਪੀ) ਸ਼ੁਰੂ ਹੋਣ ਤੋਂ ਬਾਅਦ ਵੀਡੀਓਕਾਨ ਇੰਡਸਟਰੀਜ਼ ਦੇ ਬੋਰਡ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਵੇਣੂਗੋਪਾਲ ਧੂਤ ਵੀਡੀਓਕਾਨ ਇੰਡਸਟਰੀਜ਼ ਦੇ ਮੁਅੱਤਲ ਕੀਤੇ ਬੋਰਡ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸਨ।

ਇਹ ਵੀ ਪੜ੍ਹੋ-  ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ, ਹੁਣ ਇਨ੍ਹਾਂ ਰੂਟਾਂ 'ਤੇ ਟਿਕਟ ਹੋਵੇਗੀ ਸਸਤੀ ਤੇ ਸਮੇਂ ਦੀ ਹੋਵੇਗੀ ਬਚਤ


Harinder Kaur

Content Editor

Related News