5.40 ਲੱਖ ਕਰੋੜ ਰੁਪਏ ਦੇ ਬਿਟਕੁਆਇਨ ਲੁਕਾ ਕੇ ਬੈਠਾ ਵੈਨੇਜ਼ੁਏਲਾ! ਐਕਸਪਰਟਸ ਦਾ ਦਾਅਵਾ
Thursday, Jan 08, 2026 - 12:38 PM (IST)
ਬਿਜ਼ਨੈੱਸ ਡੈਸਕ - ਵੈਨੇਜ਼ੁਏਲਾ ’ਤੇ ਅਮਰੀਕਾ ਨੇ ਹਮਲਾ ਕਰ ਕੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਦੁਨੀਆ ਭਰ ਦੀਆਂ ਨਜ਼ਰਾਂ ਵੈਨੇਜ਼ੁਏਲਾ ਅਤੇ ਉਸ ਦੇ ਵਿਸ਼ਾਲ ਤੇਲ ਭੰਡਾਰ (303 ਅਰਬ ਬੈਰਲ) ’ਤੇ ਹਨ। ਉੱਥੇ ਹੀ ਕਈ ਜਾਣਕਾਰਾਂ ਦਾ ਮੰਨਣਾ ਹੈ ਕਿ ਮਾਦੁਰੋ ਸਰਕਾਰ ਕੋਲ ਬਿਟਕੁਆਇਨ ਦੀ ਵੀ ਬਹੁਤ ਵੱਡੀ ਮਾਤਰਾ ਹੋ ਸਕਦੀ ਹੈ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਐਕਸਪਰਟਸ ਦਾ ਦਾਅਵਾ ਹੈ ਕਿ ਮਾਦੁਰੋ ਸਰਕਾਰ ਨੇ 60 ਅਰਬ ਡਾਲਰ (ਕਰੀਬ 5.40 ਲੱਖ ਕਰੋੜ ਰੁਪਏ) ਦੇ ਬਿਟਕੁਆਇਨ ਲੁਕਾ ਕੇ ਰੱਖੇ ਹਨ। ਇਕ ਮੀਡੀਆ ਚੈਨਲ ਮੁਤਾਬਕ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਬਿਟਕੁਆਇਨਜ਼ ਨੂੰ ਵੇਚਿਆ ਜਾਂ ਜ਼ਬਤ ਕੀਤਾ ਗਿਆ ਤਾਂ ਗਲੋਬਲ ਵਿੱਤੀ ਬਾਜ਼ਾਰਾਂ ’ਤੇ ਇਸ ਦਾ ਅਸਰ ਪੈ ਸਕਦਾ ਹੈ।
ਲੈਟਿਨ ਅਮਰੀਕਾ ਸਥਿਤ ਬਿਟਕੁਆਇਨ ਫਰਮ ਆਰੇਂਜ ਬੀ. ਟੀ. ਸੀ. ਦੇ ਫਾਊਂਡਰ ਅਤੇ ਸੀ. ਈ. ਓ. ਗੁਈ ਗੋਮਸ ਨੇ ਕਿਹਾ,“ਇਹ ਮੰਨਣਾ ਕਾਫੀ ਹੱਦ ਤੱਕ ਸਹੀ ਹੈ ਕਿ ਵੈਨੇਜ਼ੁਏਲਾ ਕੋਲ ਬਿਟਕੁਆਇਨ ’ਚ ਚੰਗੀ-ਖਾਸੀ ਹਿੱਸੇਦਾਰੀ ਹੈ ਕਿਉਂਕਿ ਵੈਨੇਜ਼ੁਏਲਾ ਨੂੰ ਗਲੋਬਲ ਵਿੱਤੀ ਵਿਵਸਥਾ ਤੋਂ ਬਾਹਰ ਕਰ ਦਿੱਤਾ ਗਿਆ ਸੀ, ਇਸ ਲਈ ਸ਼ਾਇਦ ਉਸ ਕੋਲ ਸੋਨਾ, ਬਿਟਕੁਆਇਨ ਅਤੇ ਕੁਝ ਡਾਲਰ ਸਨ।”
ਇਹ ਵੀ ਪੜ੍ਹੋ : ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
ਕੁਝ ਜਾਣਕਾਰਾਂ ਮੁਤਾਬਕ ਵੈਨੇਜ਼ੁਏਲਾ ਕੋਲ 60 ਅਰਬ ਡਾਲਰ ਦੇ ਬਿਟਕੁਆਇਨ ਹਨ ਤਾਂ ਕੁਝ ਨੇ ਦੱਸਿਆ ਕਿ ਇਨ੍ਹਾਂ ਦੀ ਗਿਣਤੀ ਘੱਟ ਜਾਂ ਵੱਧ ਵੀ ਹੋ ਸਕਦੀ ਹੈ।
ਬਿਟਕੁਆਇਨ ਹੋਣ ਦੀ ਸੰਭਾਵਨਾ ਕਿਉਂ?
ਅਮਰੀਕਾ ਦੀਆਂ ਸਾਲਾਂ ਦੀਆਂ ਪਾਬੰਦੀਆਂ ਦੀ ਵਜ੍ਹਾ ਨਾਲ ਵੈਨੇਜ਼ੁਏਲਾ ਨੂੰ ਅੰਤਰਰਾਸ਼ਟਰੀ ਵਿੱਤੀ ਬਾਜ਼ਾਰਾਂ ਤੱਕ ਪਹੁੰਚਣ ’ਚ ਬਹੁਤ ਮੁਸ਼ਕਲ ਹੋਈ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਮੁਸ਼ਕਲਾਂ ਤੋਂ ਬਚਣ ਲਈ ਮਾਦੁਰੋ ਸਰਕਾਰ ਨੇ ਸ਼ਾਇਦ ਕ੍ਰਿਪਟੋਕਰੰਸੀ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ ਕਿਉਂਕਿ ਬਿਟਕੁਆਇਨ ਬਲਾਕਚੇਨ ਟੈਕਨਾਲੋਜੀ ’ਤੇ ਆਧਾਰਿਤ ਹੈ। ਅਜਿਹੇ ’ਚ ਇਸ ਨੂੰ ਟ੍ਰੈਕ ਕਰਨਾ ਲੱਗਭਗ ਨਾਮੁਮਕਿਨ ਬਣ ਜਾਂਦਾ ਹੈ, ਇਸ ਲਈ ਇਹ ਪਤਾ ਲਾਉਣਾ ਬਹੁਤ ਮੁਸ਼ਕਲ ਹੈ ਕਿ ਵੈਨੇਜ਼ੁਏਲਾ ਕੋਲ ਕਿੰਨਾ ਬਿਟਕੁਆਇਨ ਹੈ ਜਾਂ ਉਹ ਕਿੱਥੇ ਰੱਖਿਆ ਹੋਇਆ ਹੈ।
ਡਿਜੀਟਲ ਪ੍ਰਕਾਸ਼ਨ ਪ੍ਰੋਜੈਕਟ ਬ੍ਰੇਜ਼ੇਨ ਨੇ ਜਦੋਂ ਦਾਅਵਾ ਕੀਤਾ ਕਿ ਵੈਨੇਜ਼ੁਏਲਾ ਕੋਲ 60 ਅਰਬ ਡਾਲਰ ਦੇ ਬਿਟਕੁਆਇਨ ਹੋ ਸਕਦੇ ਹਨ ਤਾਂ ਇਹ ਰੁਕਾਵਟਾਂ ਹੋਰ ਤੇਜ਼ ਹੋ ਗਈਆਂ। ਉਨ੍ਹਾਂ ਨੇ ਇਸ ਗੱਲ ਲਈ ਅਣਪਛਾਤੇ ਸਰੋਤਾਂ ਦਾ ਹਵਾਲਾ ਦਿੱਤਾ। ਹਾਲਾਂਕਿ ਬਲਾਕਚੇਨ ਐਕਸਪਰਟ ਤੋਂ ਇਸ ਅੰਕੜੇ ਦੀ ਪੁਸ਼ਟੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਅਮਰੀਕਾ ਨੂੰ ਬਿਟਕੁਆਇਨ ਮਿਲੇ ਤਾਂ ਬਦਲ ਸਕਦੀ ਹੈ ਗਲੋਬਲ ਕ੍ਰਿਪਟੋ ਤਸਵੀਰ
ਜੇਕਰ ਅਮਰੀਕਾ ਨੂੰ ਵੈਨੇਜ਼ੁਏਲਾ ਦੇ ਕਥਿਤ ਤੌਰ ’ਤੇ 60 ਅਰਬ ਡਾਲਰ ਦੇ ਬਿਟਕੁਆਇਨ ਮਿਲ ਜਾਂਦੇ ਹਨ, ਤਾਂ ਇਸ ਨਾਲ ਗਲੋਬਲ ਕ੍ਰਿਪਟੋ ਅਤੇ ਜੀਓ-ਪਾਲੀਟਿਕਸ ’ਚ ਵੱਡਾ ਬਦਲਾਅ ਆ ਸਕਦਾ ਹੈ। ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਸਰਕਾਰੀ ਬਿਟਕੁਆਇਨ ਹੋਲਡਰ ਬਣ ਸਕਦਾ ਹੈ, ਜਿਸ ਨਾਲ ਉਸ ਨੂੰ ਰਣਨੀਤਕ ਅਤੇ ਵਿੱਤੀ ਬੜ੍ਹਤ ਮਿਲੇਗੀ। ਉੱਥੇ ਹੀ ਵੈਨੇਜ਼ੁਏਲਾ ਦੀ ਅਰਥਵਿਵਸਥਾ ’ਤੇ ਗੰਭੀਰ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ : PNB ਤੋਂ ਬਾਅਦ ਹੁਣ BOB 'ਚ ਵੱਡੀ ਧੋਖਾਧੜੀ : 48 ਖ਼ਾਤਿਆਂ ਤੋਂ ਲਿਆ 9 ਕਰੋੜ ਦਾ Loan, ਇੰਝ ਖੁੱਲ੍ਹਿਆ ਭੇਤ
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਵੈਨੇਜ਼ੁਏਲਾ ਨਾਲ ਜੁੜੇ ਬਿਟਕੁਆਇਨ ਅਮਰੀਕੀ ਏਜੰਸੀਆਂ ਦੇ ਹੱਥ ਲੱਗਦੇ ਹਨ, ਤਾਂ ਉਨ੍ਹਾਂ ਨੂੰ ਜ਼ਬਤ ਕੀਤਾ ਜਾ ਸਕਦਾ ਹੈ ਅਤੇ ਉਹ ਅਮਰੀਕੀ ਟ੍ਰੇਜ਼ਰੀ ਕੋਲ ਜਾ ਸਕਦੇ ਹਨ। ਕੁਝ ਹਿੱਸੇ ਨੂੰ ਐਕਸਚੇਂਜ ’ਤੇ ਵੇਚੇ ਜਾਣ ਦਾ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।
ਮਾਹਿਰਾਂ ਅਨੁਸਾਰ ਅਮਰੀਕਾ ਜੇਕਰ ਇਨ੍ਹਾਂ ਬਿਟਕੁਆਇਨਜ਼ ਨੂੰ ਹੋਲਡ ਕਰਦਾ ਹੈ ਤਾਂ ਕੀਮਤਾਂ ਨੂੰ ਸਪੋਰਟ ਮਿਲ ਸਕਦਾ ਹੈ, ਜਦੋਂਕਿ ਵੱਡੇ ਪੱਧਰ ’ਤੇ ਵਿਕਰੀ ਨਾਲ ਬਾਜ਼ਾਰ ’ਚ ਭਾਰੀ ਗਿਰਾਵਟ ਦਾ ਖਤਰਾ ਰਹੇਗਾ। ਫਿਲਹਾਲ ਇਸ ਤਰ੍ਹਾਂ ਦੇ ਬਿਟਕੁਆਇਨ ਰਿਜ਼ਰਵ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ ਅਤੇ ਇਹ ਹਾਲਾਤ ਕਾਲਪਨਿਕ ਮੰਨੇ ਜਾ ਰਹੇ ਹਨ।
ਇਹ ਵੀ ਪੜ੍ਹੋ : Bank ਮੁਲਾਜ਼ਮਾਂ ਨੇ ਜਨਵਰੀ ਮਹੀਨੇ 'ਚ ਹੜਤਾਲ ਦਾ ਕੀਤਾ ਐਲਾਨ, ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ
ਕਿੱਥੇ ਰੱਖੇ ਹੋ ਸਕਦੇ ਹਨ ਇਹ ਬਿਟਕੁਆਇਨ?
ਗੁਈ ਗੋਮਸ ਮੁਤਾਬਕ ਜੇਕਰ ਵੈਨੇਜ਼ੁਏਲਾ ਕੋਲ ਬਿਟਕੁਆਇਨ ਹਨ, ਤਾਂ ਉਹ ਸੰਭਵ ਤੌਰ ’ਤੇ ਹਜ਼ਾਰਾਂ ਵੱਖ-ਵੱਖ ਵਾਲੇਟਸ ’ਚ ਵੰਡੇ ਹੋ ਸਕਦੇ ਹਨ। ਇਨ੍ਹਾਂ ਵਾਲੇਟਸ ’ਤੇ ਫੌਜੀ ਅਧਿਕਾਰੀਆਂ ਅਤੇ ਸਿਆਸੀ ਤੌਰ ’ਤੇ ਪ੍ਰਭਾਵਸ਼ਾਲੀ ਲੋਕਾਂ ਦਾ ਕੰਟਰੋਲ ਹੋ ਸਕਦਾ ਹੈ, ਜਿਸ ਨਾਲ ਇਨ੍ਹਾਂ ਨੂੰ ਟ੍ਰੈਕ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
