ਆਟੋ ਸੈਕਟਰ ਨੂੰ ਰਾਹਤ, ਵਾਹਨ ਬਣਾਉਣ ਲਈ ਸਸਤੀ ਕੀਮਤ 'ਤੇ ਮਿਲੇਗਾ ਸਟੀਲ

11/19/2019 1:26:50 PM

ਨਵੀਂ ਦਿੱਲੀ—ਦੇਸ਼ 'ਚ ਛਾਈ ਆਰਥਿਕ ਸੁਸਤੀ ਦੇ ਦੌਰ 'ਚ ਆਟੋ ਕੰਪਨੀਆਂ ਨੂੰ ਰਾਹਤ ਮਿਲ ਸਕਦੀ ਹੈ। ਦਰਅਸਲ ਸਟੀਲ ਕੰਪਨੀਆਂ ਨੇ ਆਟੋ ਸੈਕਟਰ ਨੂੰ ਸਸਤੀਆਂ ਦਰਾਂ 'ਤੇ ਸਟੀਲ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਖਬਰਾਂ ਮੁਤਾਬਕ ਚਾਲੂ ਵਿੱਤੀ ਸਾਲ 2019-20 ਦੀ ਦੂਜੀ ਤਿਮਾਹੀ 'ਚ ਆਟੋ ਕੰਪਨੀਆਂ ਨੂੰ 11 ਤੋਂ 14 ਫੀਸਦੀ ਘੱਟ ਕੀਮਤ 'ਤੇ ਸਟੀਲ ਆਫਰ ਕੀਤੀ ਜਾ ਰਹੀ ਹੈ। ਇਸ ਦੇ ਲਈ ਆਟੋ ਕੰਪਨੀਆਂ ਨੂੰ ਸਟੀਲ ਕੰਪਨੀਆਂ ਦੇ ਨਾਲ ਜ਼ਿਆਦਾਤਰ 6 ਮਹੀਨੇ ਤੱਕ ਦਾ ਕਰਾਰ ਕਰਨਾ ਹੋਵੇਗਾ।
ਸਟੀਲ ਕੰਪਨੀਆਂ ਨੇ ਦਿੱਤੀ ਛੋਟ
ਸਟੀਲ ਕੰਪਨੀਆਂ ਦੇ ਮੁਤਾਬਕ ਉਨ੍ਹਾਂ ਲਈ ਆਟੋ ਇੰਡਸਟਰੀ ਇਕ ਮੁੱਖ ਸਟੇਕਹੋਲਡਰ ਹੈ। ਅਜਿਹੇ 'ਚ ਆਰਥਿਕ ਸੁਸਤੀ ਦੇ ਦੌਰ 'ਚ ਆਟੋ ਇੰਡਸਟਰੀ ਦੀ ਸਪੋਰਟ ਕੀਤੀ ਜਾਣੀ ਚਾਹੀਦੀ। ਖਬਰਾਂ ਮੁਤਾਬਕ ਦੂਜੀ ਛਮਾਹੀ 'ਚ ਕਾਨਟ੍ਰੈਕਟ ਦੇ ਤਹਿਤ ਸਟੀਲ ਦੀ ਕੀਮਤ 'ਚ 6000 ਰੁਪਏ ਪ੍ਰਤੀ ਟਨ ਦੀ ਕਟੌਤੀ ਕੀਤੀ ਗਈ ਹੈ।
ਸਟੀਲ ਕੰਪਨੀਆਂ ਨੇ ਕੀਤੀ ਕਟੌਤੀ
ਆਟੋ ਇੰਡਸਟਰੀ ਨੂੰ ਦੋ ਤਰ੍ਹਾਂ ਦੀ ਸਟੀਲ ਸਪਲਾਈ ਕੀਤੀ ਜਾਂਦੀ ਹੈ। ਇਕ ਕੋਲਡ ਐਨੀਲਡ (ਸੀ.ਆਰ.ਸੀ.ਏ.) ਹੁੰਦੀ ਹੈ, ਜਿਸ ਨੂੰ 48 ਹਜ਼ਾਰ ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਆਟੋ ਇੰਡਸਟਰੀ ਨੂੰ ਸਪਲਾਈ ਕੀਤਾ ਜਾਂਦਾ ਹੈ, ਜਿਸ ਦੀ ਮਾਰਕਿਟ ਵੈਲਿਊ 54 ਹਜ਼ਾਰ ਪ੍ਰਤੀ ਟਨ ਹੈ। ਦੂਜੇ ਪਾਸੇ ਦੀ ਸਟੀਲ ਹਾਟ ਰੋਲਡ ਉਤਪਾਦ ਹੈ ਜੋ 28 ਹਜ਼ਾਰ ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਮੌਜੂਦਾ ਸਮੇਂ 'ਚ ਆਟੋ ਕੰਪਨੀਆਂ ਨੂੰ ਸਪਲਾਈ ਕੀਤੀ ਜਾ ਰਹੀ ਹੈ ਜਦੋਂਕਿ ਇਸ ਦੀ ਮਾਰਕਿਟ ਵੈਲਿਊ 44 ਹਜ਼ਾਰ ਰੁਪਏ ਪ੍ਰਤੀ ਟਨ ਹੈ।


Aarti dhillon

Content Editor

Related News