ਦੇਸ਼ ਭਰ ’ਚ ਵਾਹਨ ਨੰਬਰ ਪੋਰਟੇਬਿਲਟੀ ਯੋਜਨਾ ਛੇਤੀ ਹੋਵੇਗੀ ਲਾਗੂ

Tuesday, Oct 08, 2019 - 07:57 AM (IST)

ਦੇਸ਼ ਭਰ ’ਚ ਵਾਹਨ ਨੰਬਰ ਪੋਰਟੇਬਿਲਟੀ ਯੋਜਨਾ ਛੇਤੀ ਹੋਵੇਗੀ ਲਾਗੂ

ਨਵੀਂ ਦਿੱਲੀ— ਦੇਸ਼ ਭਰ ’ਚ ਛੇਤੀ ਹੀ ਵਾਹਨ ਨੰਬਰ ਪੋਰਟੇਬਿਲਟੀ ਯੋਜਨਾ ਲਾਗੂ ਹੋ ਜਾਵੇਗੀ। ਦਿੱਲੀ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਯੋਜਨਾ ਦੀ ਸ਼ੁਰੂਆਤ ਹੋ ਰਹੀ ਹੈ। ਇਸ ਦੇ ਤਹਿਤ ਪੁਰਾਣੇ ਨੰਬਰ ਨੂੰ ਨਵੇਂ ਵਾਹਨ ’ਤੇ ਲਿਆ ਜਾ ਸਕੇਗਾ। ਚਾਰ-ਪਹੀਆ ਵਾਹਨ ਮਾਲਕਾਂ ਨੂੰ ਇਸ ਦੇ ਲਗਭਗ 50,000 ਰੁਪਏ ਅਤੇ ਦੋਪਹੀਆ ਵਾਹਨਾਂ ਨੂੰ 20,000 ਰੁਪਏ ਖਰਚ ਕਰਨੇ ਪੈਣਗੇ। ਉਥੇ ਹੀ ਪੁਰਾਣੇ ਵਾਹਨ ’ਤੇ ਜੋ ਨੰਬਰ ਮਿਲੇਗਾ, ਉਸ ਲਈ ਕੋਈ ਰਾਸ਼ੀ ਨਹੀਂ ਖਰਚ ਕਰਨੀ ਪਵੇਗੀ। ਬਸ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਫੀਸ ਨਾਲ ਹੀ ਕੰਮ ਚੱਲ ਜਾਵੇਗਾ।

 

ਕੀ ਹੋਣਗੇ ਨਿਯਮ
ਉੱਤਰ ਪ੍ਰਦੇਸ਼ ਟ੍ਰਾਂਸਪੋਰਟ ਵਿਭਾਗ ਨੇ ਨੰਬਰ ਪੋਰਟੇਬਿਲਟੀ ਲਈ 2 ਸ਼ਰਤਾਂ ਰੱਖੀਆਂ ਹਨ। ਜਿਸ ਵਿਚ ਪੁਰਾਣੇ ਵਾਹਨ ਦਾ ਨੰਬਰ ਨਵੇਂ ’ਤੇ ਲੈਣਾ ਹੈ, ਉਸ ਦੀ ਰਜਿਸਟ੍ਰੇਸ਼ਨ ਘੱਟ ਤੋਂ ਘੱਟ 3 ਸਾਲ ਤੱਕ ਵਾਹਨ ਮਾਲਕ ਦੇ ਨਾਂ ਰਹੀ ਹੋਵੇ। ਦੂਜੀ ਸ਼ਰਤ ਇਹ ਕਿ ਪੁਰਾਣਾ ਵਾਹਨ ਜਿਸ ਨਾਂ ਨਾਲ ਰਜਿਸਟਰਡ ਹੈ, ਉਸੇ ਨਾਂ ਨਾਲ ਨਵੇਂ ਵਾਹਨ ਨੂੰ ਵੀ ਰਜਿਸਟਰਡ ਕਰਵਾਉਣਾ ਪਵੇਗਾ। ਇਸ ਤੋਂ ਬਾਅਦ ਹੀ ਨੰਬਰ ਪੋਰਟੇਬਿਲਟੀ ਸਹੂਲਤ ਦਾ ਫਾਇਦਾ ਮਿਲ ਸਕੇਗਾ।

ਨੀਲਾਮੀ ਨਾਲੋਂ ਲੱਕੀ ਨੰਬਰ ਪਵੇਗਾ ਸਸਤਾ
ਵੀ. ਵੀ. ਆਈ. ਪੀ. ਨੰਬਰ ਲੈਣ ਲਈ ਨੀਲਾਮੀ ’ਚ ਸ਼ਾਮਲ ਹੋਣ ’ਤੇ 1 ਲੱਖ ਰੁਪਏ ਘੱਟ ਅਦਾ ਕਰਨੇ ਪੈਣਗੇ। ਇਸ ਤੋਂ ਬਾਅਦ ਕੋਈ ਹੋਰ ਬੋਲੀ ਲਾਉਂਦਾ ਹੈ ਤਾਂ ਰਕਮ ਹੋਰ ਵੀ ਵਧ ਸਕਦੀ ਹੈ, ਜਦਕਿ ਪੁਰਾਣੇ ਵਾਹਨ ਦੇ ਨੰਬਰ ਨੂੰ ਨਵੇਂ ਵਾਹਨ ’ਤੇ ਲੈਣ ਲਈ ਫੀਸ ਘੱਟ ਰੱਖੀ ਗਈ ਹੈ। ਅਜਿਹੇ ’ਚ ਨੀਲਾਮੀ ਨਾਲੋਂ ਇਹ ਨੰਬਰ ਸਸਤਾ ਪਵੇਗਾ


Related News