ਵੱਖ-ਵੱਖ ਸੂਬਿਆਂ ’ਚ ਪਾਬੰਦੀਆਂ ’ਚ ਢਿੱਲ ਤੋਂ ਬਾਅਦ ਉਤਪਾਦਨ ਵਧਾ ਰਹੀਆਂ ਵਾਹਨ ਕੰਪਨੀਆਂ
Monday, Jun 21, 2021 - 10:44 AM (IST)

ਨਵੀਂ ਦਿੱਲੀ (ਭਾਸ਼ਾ) - ਵੱਖ-ਵੱਖ ਸੂਬਿਆਂ ’ਚ ਕੋਵਿਡ-19 ਇਨਫੈਕਸ਼ਨ ਦੇ ਮਾਮਲਿਆਂ ’ਚ ਕਮੀ ਤੋਂ ਬਾਅਦ ਦੇਸ਼ ਦੀਆਂ ਪ੍ਰਮੁੱਖ ਵਾਹਨ ਕੰਪਨੀਆਂ ਨੇ ਆਪਣੇ ਉਤਪਾਦਨ ਨੂੰ ਆਮ ਪੱਧਰ ’ਤੇ ਲਿਆਉਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਦੱਬੀ ਮੰਗ, ਪੁਰਾਣੇ ਆਰਡਰਾਂ ਨੂੰ ਪੂਰਾ ਕਰਨ ਅਤੇ ਆਪਣੇ ਉਤਪਾਦਾਂ ਲਈ ਇੰਤਜ਼ਾਰ ਦੀ ਮਿਆਦ ਨੂੰ ਘੱਟ ਕਰਨ ਲਈ ਵਾਹਨ ਕੰਪਨੀਆਂ ਨੇ ਉਤਪਾਦਨ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਲਾਕਡਾਊਨ ਅਤੇ ਪਾਬੰਦੀਆਂ ਦੀ ਵਜ੍ਹਾ ਨਾਲ ਵਾਹਨ ਕੰਪਨੀਆਂ ਨੂੰ ਆਪਣੇ ਉਤਪਾਦਨ ਨੂੰ ਅਸਥਾਈ ਰੂਪ ਨਾਲ ਬੰਦ ਕਰਨਾ ਪਿਆ ਸੀ।
ਵਾਹਨ ਕੰਪਨੀਆਂ ਦਾ ਮੰਨਣਾ ਹੈ ਕਿ ਵੱਖ-ਵੱਖ ਸੂਬਿਆਂ ’ਚ ਡੀਲਰਸ਼ਿਪ ਖੁੱਲ੍ਹਣ ਤੋਂ ਬਾਅਦ ਕਾਰੋਬਾਰੀ ਗਤੀਵਿਧੀਆਂ ਰਫਤਾਰ ਫੜ੍ਹਣਗੀਆਂ। ਟਾਟਾ ਮੋਟਰਸ ਯਾਤਰੀ ਕਾਰੋਬਾਰ ਇਕਾਈ ਦੇ ਪ੍ਰਧਾਨ ਸ਼ੈਲੇਸ਼ ਚੰਦਰਾ ਨੇ ਕਿਹਾ, ‘‘ਵੱਖਰਾ ਸੂਬਿਆਂ ’ਚ ਲਾਕਡਾਊਨ ’ਚ ਢਿੱਲ ਤੋਂ ਬਾਅਦ ਉਤਪਾਦਨ ਹੌਲੀ-ਹੌਲੀ ਆਮ ਹੋ ਰਿਹਾ ਹੈ। ਇਸ ਮਹੀਨੇ ਦੇ ਅੰਤ ਤੱਕ ਇਹ ਆਮ ਪੱਧਰ ’ਤੇ ਪਹੁੰਚ ਜਾਵੇਗਾ।
ਉਨ੍ਹਾਂ ਕਿਹਾ ਕਿ ਅਪ੍ਰੈਲ ਅਤੇ ਮਈ ’ਚ ਲਾਕਡਾਊਨ ਦੀ ਵਜ੍ਹਾ ਨਾਲ ਕੰਪਨੀ ਦੇ ਯਾਤਰੀ ਵਾਹਨ ਪਲਾਂਟਾਂ ਨੇ ਆਪਣੀ 50 ਫ਼ੀਸਦੀ ਸਮਰੱਥਾ ’ਤੇ ਸੰਚਾਲਨ ਕੀਤਾ। ਦੇਸ਼ ਦੀ ਸਭ ਤੋਂ ਵੱਡੀ ਵਾਹਨ ਕੰਪਨੀ ਨੇ ਹਾਲਾਂਕਿ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਸੈਮੀਕੰਡਕਟਰ ਦੀ ਕਮੀ ਅਜੇ ਚੁਣੌਤੀ ਬਣੀ ਹੋਈ ਹੈ।