EV ਨੂੰ ਅਪਨਾਉਣ ਦੇ ਲਈ ਵੱਖ-ਵੱਖ ਰਣਨੀਤੀ ਅਪਣਾ ਰਹੀਆਂ ਵਾਹਨ ਕੰਪਨੀਆਂ
Monday, Sep 05, 2022 - 04:23 PM (IST)
ਨਵੀਂ ਦਿੱਲੀ - ਆਟੋ ਨਿਰਮਾਤਾ ਵਾਤਾਵਰਣ ਦੇ ਅਨੁਕੂਲ ਈਂਧਨ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਰਣਨੀਤੀ ਅਪਣਾ ਰਹੇ ਹਨ। ਟਾਟਾ ਮੋਟਰਸ ਅਤੇ ਮਹਿੰਦਰਾ ਵਰਗੀਆਂ ਘਰੇਲੂ ਕੰਪਨੀਆਂ ਜਿਥੇ ਇਲੈਕਟ੍ਰਿਕ ਵਾਹਨਾਂ (ਈ.ਵੀ.) ’ਤੇ ਸੱਟਾ ਲਗਾ ਰਹੀਆਂ ਹਨ, ਓਧਰ ਟੋਯੋਟਾ, ਹੋਂਡਾ ਅਤੇ ਸੁਜੁਕੀ ਵਰਗੀਆਂ ਪ੍ਰਮੁੱਖ ਜਾਪਾਨੀ ਕੰਪਨੀਆਂ ਦਾ ਜ਼ੋਰ ਹਾਈਬ੍ਰਿਡ ਮਾਡਲ ਉਤਾਰਣ ’ਤੇ ਹੈ। ਦੁਨੀਆ ਭਰ ’ਚ ਇਲੈਕਟ੍ਰਿਕ ਵਾਹਨ ਨਾਲ ਜੁੜੀਆਂ ਤਕਨਾਲੋਜੀਆਂ ਨੂੰ ਬੜੀ ਤੇਜ਼ੀ ਨਾਲ ਅਪਣਾਇਆ ਜਾ ਰਿਹਾ ਹੈ। ਇਸ ਵਿਚ ਐੱਸ.ਐੱਚ.ਈ.ਵੀ. (ਮਜ਼ਬੂਤ ਹਾਈਬ੍ਰਿਡ ਇਲੈਕਟ੍ਰਿਕ ਵਾਹਨ), ਐੱਫ.ਸੀ.ਈ.ਵੀ. (ਈਂਧਨ ਸੈਲ ਇਲੈਕਟ੍ਰਿਕ ਵਾਹਨ), ਬੀ.ਈ.ਵੀ. (ਬੈਟਰੀ ਇਲੈਕਟ੍ਰਿਕ ਵਾਹਨ) ਅਤੇ ਪੀ.ਐੱਚ.ਈ.ਵੀ. (ਪਲਗ-ਇਨ ਹਾਈਬ੍ਰਿਡ ਇਲੈਕਟ੍ਰਿਕ ਵਾਹਨ) ਸ਼ਾਮਲ ਹੈ।
ਭਾਰਤ ’ਚ ਇਸ ਸਮੇਂ ਪ੍ਰਮੁੱਖ ਰੂਪ ਨਾਲ ਬੈਟਰੀ ਇਲੈਕਟ੍ਰਿਕ ਵਾਹਨ (ਬੀ.ਈ.ਵੀ.) ਅਤੇ ਹਾਈਬ੍ਰਿਡ ਵਾਹਨ ਹੀ ਬਣਾਏ ਜਾ ਰਹੇ ਹਨ। ਟਾਟਾ ਮੋਟਰਸ ਅਤੇ ਮਹਿੰਦਰਾ ਐਂਡ ਮਹਿੰਦਰਾ ਨੇ ਅਗਲੇ ਕੁਝ ਸਾਲਾਂ ’ਚ ਕਈ ਬੀ.ਈ.ਵੀ. ਮਾਡਲ ਉਤਾਰਣ ਦੀ ਯੋਜਨਾ ਬਣਾਈ ਹੋਈ ਹੈ। ਇਨ੍ਹਾਂ ਕੰਪਨੀਆਂ ਨੇ ਇਸ ਖੇਤਰ ਦੇ ਲਈ ਵੱਡੇ ਪੱਧਰ ’ਤੇ ਸੰਸਾਧਨ ਤਿਆਰ ਕੀਤੇ ਹਨ। ਇਸੇ ਤਰ੍ਹਾਂ ਹੁੰਡਈ, ਕਿਆ ਅਤੇ ਐੱਮ.ਜੀ. ਮੋਟਰ ਨੇ ਵੀ ਬੀ.ਈ.ਵੀ. ਮਾਡਲ ਬਾਜ਼ਾਰ ’ਚ ਪੇਸ਼ ਕੀਤੇ ਹਨ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜੁਕੀ ਨੀ 2025 ’ਚ ਆਪਣਾ ਪਹਿਲਾ ਇਲੈਕਟ੍ਰਿਕ ਵਾਹਨ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦਰਮਿਆਨ ਮਾਰੂਤੀ ਸੁਜੁਕੀ ਨੇ ਆਪਣੀਆਂ ਕਾਰਾਂ ਨੂੰ ਅਤੇ ਜ਼ਿਆਦਾ ਈਂਧਨ ਕੁਸ਼ਲ ਬਣਾਉਣ ਲਈ ਹਾਈਬ੍ਰਿਡ ਤਕਨੀਕ ’ਤੇ ਵੀ ਸੱਟਾ ਲਗਾਇਆ ਹੈ। ਇਸ ਦੇ ਇਲਾਵਾ ਟੋਯੋਟਾ ਅਤੇ ਹੋਂਡਾ ਨੇ ਵੀ ਦੇਸ਼ ’ਚ ਹਾਈਬ੍ਰਿਡ ਮਾਡਲ ਪੇਸ਼ ਕੀਤੇ ਹਨ।
ਟਾਟਾ ਮੋਟਰਸ ਪੈਸੇਂਜਰ ਵ੍ਹੀਕਲਸ ਦੇ ਪ੍ਰਬੰਧ ਨਿਦੇਸ਼ਕ ਸ਼ੈਲੇਸ਼ ਚੰਦਰਾ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ ਇਸ ਉਦਯੋਗ ਦਾ ਭਵਿੱਖ ਹੈ ਅਤੇ ਕੰਪਨੀ ਨੇ ਹਰਿਆਲੀ ਅਤੇ ਬਿਹਤਰ ਕੱਲ ਦੇ ਪ੍ਰਤੀ ਜੁਨੂਨ ਦੇ ਕਾਰਣ ਇਸ ਦਿਸ਼ਾ ’ਚ ਕਦਮ ਵਧਾਇਆ ਹੈ।