ਮਹਿੰਗੇ ਆਲੂ, ਪਿਆਜ਼ ਤੇ ਟਮਾਟਰ ਦਾ ਅਸਰ, ਅਪ੍ਰੈਲ ’ਚ 8 ਫੀਸਦੀ ਮਹਿੰਗੀ ਹੋ ਗਈ ਸ਼ਾਕਾਹਾਰੀ ਥਾਲੀ

Thursday, May 09, 2024 - 10:30 AM (IST)

ਮਹਿੰਗੇ ਆਲੂ, ਪਿਆਜ਼ ਤੇ ਟਮਾਟਰ ਦਾ ਅਸਰ, ਅਪ੍ਰੈਲ ’ਚ 8 ਫੀਸਦੀ ਮਹਿੰਗੀ ਹੋ ਗਈ ਸ਼ਾਕਾਹਾਰੀ ਥਾਲੀ

ਨਵੀਂ ਦਿੱਲੀ (ਇੰਟ.) - ਜੋ ਲੋਕ ਸ਼ਾਕਾਹਾਰੀ ਖਾਣਾ ਪਸੰਦ ਕਰਦੇ ਹਨ, ਉਨ੍ਹਾਂ ’ਤੇ ਮਹਿੰਗਾਈ ਦੀ ਮਾਰ ਪਈ ਹੈ। ਅਪ੍ਰੈਲ 2024 ’ਚ ਮਹਿੰਗੇ ਪਿਆਜ਼, ਟਮਾਟਰ ਅਤੇ ਆਲੂ ਕਾਰਨ ਸ਼ਾਕਾਹਾਰੀ ਥਾਲੀ 8 ਫੀਸਦੀ ਮਹਿੰਗੀ ਹੋ ਗਈ ਹੈ। ਕ੍ਰਿਸਿਲ ਦੇ ਹਵਾਲੇ ਨਾਲ ਸਾਹਮਣੇ ਆਈ ਰਿਪੋਰਟ ’ਚ ਇਹ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਵੈਜ ਥਾਲੀ ਅਪ੍ਰੈਲ ’ਚ 27.4 ਰੁਪਏ ਦੀ ਹੋ ਗਈ ਹੈ, ਜੋ ਪਿਛਲੇ ਸਾਲ ਅਪ੍ਰੈਲ 2023 ’ਚ 25.4 ਰੁਪਏ ਦੀ ਸੀ।

ਇਹ ਵੀ ਪੜ੍ਹੋ :     ਸਰਕਾਰੀ ਸਕੂਲਾਂ 'ਚ ਬੈਨ ਹੋਏ ਅਧਿਆਪਕਾਂ ਦੇ ਮੋਬਾਈਲ ਫੋਨ, ਫੜ੍ਹੇ ਜਾਣ 'ਤੇ ਹੋਵੇਗੀ ਵੱਡੀ ਕਾਰਵਾਈ

ਰੇਟਿੰਗ ਏਜੰਸੀ ਕ੍ਰਿਸਿਲ ਨੇ ਰੋਟੀ ਰਾਈਸ ਰੇਟ ਇੰਡੈਕਸ ਰਿਪੋਰਟ ਜਾਰੀ ਕੀਤੀ ਹੈ। ਇਸ ਮੁਤਾਬਕ ਸ਼ਾਕਾਹਾਰੀ ਥਾਲੀ ਜਿਥੇ 8 ਫੀਸਦੀ ਅਪ੍ਰੈਲ ਮਹੀਨੇ ’ਚ ਮਹਿੰਗੀ ਹੋਈ ਹੈ, ਜਦੋਂਕਿ ਨਾਨ-ਵੈਜ ਥਾਲੀ 4 ਫੀਸਦੀ ਸਸਤੀ ਹੋਈ ਹੈ।

ਇਹ ਵੀ ਪੜ੍ਹੋ :     ਪਿਤਾ ਦੀ ਮੌਤ ਤੋਂ ਬਾਅਦ ਮਾਂ ਨੇ ਵੀ ਛੱਡਿਆ ਸਾਥ, 10 ਸਾਲਾ ਜਸਪ੍ਰੀਤ ਨੂੰ ਆਨੰਦ ਮਹਿੰਦਰਾ ਨੇ ਦਿੱਤੀ ਇਹ ਆਫ਼ਰ

ਇਕ ਪਾਸੇ ਵੈਜ ਥਾਲੀ ਮਹਿੰਗੀ ਹੋਈ ਹੈ ਪਰ ਨਾਨ-ਵੈਜ ਥਾਲੀ ਖਾਣਾ ਪਸੰਦ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ। ਨਾਨ-ਵੈਜ ਥਾਲੀ ਦੀ ਕੀਮਤ ਅਪ੍ਰੈਲ 2024 ’ਚ 4 ਫੀਸਦੀ ਘੱਟ ਕੇ 58.9 ਰੁਪਏ ਤੋਂ 56.3 ਰੁਪਏ ’ਤੇ ਰਹਿ ਗਈ ਹੈ। ਹਾਲਾਂਕਿ, ਮਾਰਚ 2024 ਦੇ 54.9 ਰੁਪਏ ਤੋਂ ਅਪ੍ਰੈਲ ’ਚ ਮਾਸਾਹਾਰੀ ਥਾਲੀ ਮਹਿੰਗੀ ਹੋਈ ਹੈ।

ਇਹ ਵੀ ਪੜ੍ਹੋ :     ਔਰਤ ਨੇ ਪੰਜ ਕੁੜੀਆਂ ਨੂੰ ਦਿੱਤਾ ਜਨਮ, ਡਾਕਟਰ ਨੇ ਕਿਹਾ ਮੇਰੇ ਲਈ ਪਹਿਲਾ ਤਜਰਬਾ

ਸਾਗ-ਸਬਜ਼ੀਆਂ ਦੀਆਂ ਕੀਮਤਾਂ ’ਚ ਉਛਾਲ ਜਾਰੀ

ਕ੍ਰਿਸਿਲ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਹਾੜੀ ਦੀ ਫਸਲ ’ਚ ਕਮੀ ਕਾਰਨ ਪਿਆਜ਼ ਦੀ ਸਪਲਾਈ ’ਚ ਕਮੀ ਆਈ ਹੈ। ਉਥੇ ਪੱਛਮੀ ਬੰਗਾਲ ’ਚ ਆਲੂ ਦੀ ਫਸਲ ਨੂੰ ਨੁਕਸਾਨ ਹੋਇਆ ਹੈ, ਜਿਸ ਕਾਰਨ ਆਲੂਆਂ ਦੇ ਭਾਅ ਵਧੇ ਹਨ। ਪਿਛਲੇ ਸਾਲ ਦੇ ਮੁਕਾਬਲੇ ਚੌਲਾਂ ਅਤੇ ਦਾਲਾਂ ਦੀਆਂ ਕੀਮਤਾਂ ਵਧੀਆਂ ਹਨ। ਚੌਲਾਂ ਦੀਆਂ ਕੀਮਤਾਂ ’ਚ 14 ਫੀਸਦੀ ਅਤੇ ਦਾਲਾਂ ਦੀਆਂ ਕੀਮਤਾਂ ’ਚ 20 ਫੀਸਦੀ ਦਾ ਉਛਾਲ ਆਇਆ ਹੈ। ਦੂਜੇ ਪਾਸੇ ਬ੍ਰਾਇਲਰ ਚਿਕਨ ਦੀਆਂ ਕੀਮਤਾਂ ’ਚ 12 ਫੀਸਦੀ ਗਿਰਾਵਟ ਕਾਰਨ ਨਾਨ-ਵੈਜ ਥਾਲੀ ਸਸਤੀ ਹੋਈ ਹੈ। ਨਾਨ-ਵੈਜ ਥਾਲੀ ’ਚ ਬ੍ਰਾਇਲਰ ਦੀ ਹਿੱਸੇਦਾਰੀ 50 ਫੀਸਦੀ ਹੈ। ਕ੍ਰਿਸਿਲ ਮਾਰਕੀਟ ਇੰਟੈਲੀਜੈਂਸ ਐਂਡ ਐਨਾਲਿਟਿਕਸ ਦੇ ਨਿਰਦੇਸ਼ਕ ਖੋਜ ਪੁਸ਼ਣ ਸ਼ਰਮਾ ਨੇ ਕਿਹਾ ਕਿ ਸਾਗ-ਸਬਜ਼ੀਆਂ ਦੀਆਂ ਕੀਮਤਾਂ ’ਚ ਆਉਣ ਵਾਲੇ ਦਿਨਾਂ ’ਚ ਵੀ ਤੇਜ਼ੀ ਬਣੀ ਰਹੇਗੀ।

ਇਹ ਵੀ ਪੜ੍ਹੋ :      ਚੀਨ ਦੀ ਇਸ ਹਰਕਤ ਕਾਰਨ ਦੁਨੀਆ ਭਰ 'ਚ ਲਗਾਤਰ ਵਧ ਰਹੀਆਂ ਸੋਨਾ ਦੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News