ਵਧ ਦੀ ਮਹਿੰਗਾਈ ਕਾਰਨ ਹੋਰ ਮਹਿੰਗੀਆਂ ਹੋਣਗੀਆਂ ਸਬਜ਼ੀਆਂ

Monday, Nov 20, 2017 - 12:32 PM (IST)

ਨਵੀਂ ਦਿੱਲੀ—ਅਕਤੂਬਰ 'ਚ 7 ਮਹੀਨੇ ਦੇ ਉੱਚੇ ਲੇਵਲ 'ਤੇ ਪਹੁੰਚੇ ਰਿਟੇਲ ਇਨਲੈਸ਼ਨ ਆਉਣ ਵਾਲੇ ਮਹੀਨਿਆਂ 'ਚ ਹੋਰ ਵਾਧ ਸਕਦਾ ਹੈ। ਐਕਸਪੋਰਟ ਦਾ ਕਹਿਣਾ ਹੈ ਕਿ ਸਬਜ਼ੀਆਂ ਅਤੇ ਕੂਡ ਆਇਲ ਦੀ ਕੀਮਤ 'ਚ ਤੇਜ਼ੀ ਦੇ ਚੱਲਦੇ ਨਵੰਬਰ 'ਚ ਮਹਿੰਗਾਈ 4 ਪ੍ਰਤੀਸ਼ਤ ਦਾ ਅੰਕੜਾ ਪਾਰ ਕਰ ਸਕਦੀ ਹੈ। ਨੋਮੂਰਾ, ਬੈਂਕ ਆਫ ਅਮਰੀਕਾ, ਮੇਰਿਲ ਲਿੰਚ ਅਤੇ ਮਾਰਗਨ ਸਟੈਨਲੀ ਵਰਗੇ ਦਿੱਗਜ ਫਾਇਨੈਂਸ਼ਲ ਸਰਵਸਿਜ਼ ਫਾਰਮ ਦਾ ਕਹਿਣਾ ਹੈ ਕਿ ਅਰਥਵਿਵਸਥਾ 'ਚ ਸਬਜ਼ੀਆਂ ਅਤੇ ਕੂਡ ਦੀ ਕੀਮਤ 'ਚ ਉਛਾਲ ਦੇ ਚੱਲਦੇ ਆਉਣ ਵਾਲੇ ਮਹੀਨਿਆਂ 'ਚ ਮਹਿੰਗਾਈ ਦਾ ਦਬਾਅ ਵੱਧ ਸਕਦਾ ਹੈ।
ਨੋਮੁਰਾ ਨੇ ਆਪਣੀ ਰਿਸਰਚ ਨੋਟ 'ਚ ਲਿਖਿਆ ਹੈ, ' ਸਾਡੇ ਹਿਸਾਬ ਨਾਲ ਕਨਜ਼ਿਊਮਰ ਪ੍ਰਾਇਸ ਇੰਡੇਕਸ ਬੇਸਡ ਇਮਫਲੈਸ਼ਨ ਨਵੰਬਰ 'ਚ 4 ਫੀਸਦੀ ਤੋਂ ਉਪਰ ਜਾ ਸਕਦਾ ਹੈ ਅਤੇ ਅਗਲੇ ਪੂਰੇ ਸਾਲ ਇਹ ਆਰ.ਬੀ.ਆਈ.ਦੇ 4 ਪ੍ਰਤੀਸ਼ਤ ਦੇ ਟਾਰਗੇਟ ਤੋਂ ਉਪਰ ਬਣਿਆ ਰਹਿ ਸਕਦਾ ਹੈ।' ਕੂਡ ਅਤੇ ਫਊਲ ਦੀ ਕੀਮਤ 'ਚ ਉਛਾਲ ਆਉਣ ਦੀ ਵਜ੍ਹਾਂ ਨਾਲ ਸੀ.ਪੀ.ਆਈ ਬੇਸਡ ਇਨਫਲੈਕਸ਼ਨ ਅਕਤੂਬਰ 'ਚ 7 ਮਹੀਨੇ ਦੇ ਹਾਈ ਯਾਨੀ 3.58 ਪ੍ਰਤੀਸ਼ਤ 'ਤੇ ਪਹੁੰਚ ਗਿਆ ਸੀ।
ਬੈਂਕ ਆਫ ਅਮਰੀਕਾ ਮੇਰਿਲ ਲਿੰਚ ਦੇ ਮੁਤਾਬਕ, ਨਵੰਬਰ 'ਚ ਸੀ.ਪੀ.ਆਈ. ਬੇਸਡ ਇਨਫਲੈਸ਼ਨ ਲਗਭਗ 4.5 ਪ੍ਰਤੀਸ਼ਤ ਰਹਿ ਸਕਦਾ ਹੈ। ਉਸਨੇ ਇਹ ਵੀ ਕਿਹਾ ਕਿ ਪਿਆਜ਼ ਇੰਪੋਰਟ ਕਰਨ ਦੀ ਅਗਿਆ ਦੇਣ ਦੇ ਨਾਲ ਹੀ ਜਮਾਖੋਰੀ 'ਤੇ ਲਗਾਮ ਲਗਾਉਣ ਵਰਗੇ ਸਰਕਾਰੀ ਉਪਾਅ ਨਾਲ ਖਾਣ-ਪੀਣ ਦੇ ਸਾਮਾਨ ਦੀ ਕੀਮਤ ਨੂੰ ਕਾਬੂ 'ਚ ਰੱਖਣ 'ਚ ਬਹੁਤ ਮਦਦ ਮਿਲੇਗੀ।
ਉਦਯੋਗਿਕ ਉਤਪਾਦਨ ਦਾ ਅਨੁਮਾਨ ਦੇਣ ਵਾਲੇ ਇੰਡੇਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਆਈ.ਆਈ.ਪੀ. 'ਚ ਇਸ ਸਾਲ ਜੂਨ ਤੋਂ ਗਿਰਾਵਟ ਆ ਰਹੀ ਹੈ ਜਦਕਿ ਰਿਟੇਲ ਇਨਫਲੈਸ਼ਨ 'ਚ ਵਾਧਾ ਹੋ ਰਿਹਾ ਹੈ। ਮਾਰਗਨ ਸਟੈਨਲੀ ਦੇ ਅਰਥਸ਼ਾਸ਼ਤੀਆਂ ਦਾ ਕਹਿਣਾ ਹੈ ਕਿ ਫੂਡ ਅਤੇ ਆਇਲ ਦੀ ਕੀਮਤ 'ਚ ਉਛਾਲ ਦੇ ਇਲਾਵਾ ਐੱਚ.ਆਰ.ਏ. ਵਾਧਾ ਲਾਗੂ ਕਰਨ ਵਾਲੇ ਰਾਜਾਂ ਅਤੇ ਸੈਕਟਰ ਦੀ ਸੰਖਿਆ 'ਚ ਵਾਧਾ ਹੋਣ ਨਾਲ ਵੀ ਮਹਿੰਗਾਈ ਦਾ ਦਬਾਅ ਵਧੇਗਾ।
ਇਕ ਗਲੋਬਲ ਬ੍ਰੋਰਰੇਜ ਫਾਰਮ ਨੇ ਰਿਪੋਰਟ 'ਚ ਲਿਖਿਆ ਹੈ ਕਿ ਇੰਟਰਨੈਸ਼ਨਲ ਮਾਰਕੀਟ 'ਚ ਆਇਲ ਮਹਿੰਗਾ ਹੋਣ ਨਾਲ ਭਵਿੱਖ 'ਚ ਮਹਿੰਗਾਈ ਵੱਧ ਸਕਦੀ ਹੈ ਪਰ ਵੱਡੇ ਪੈਮਾਨੇ 'ਤੇ ਵਰਤੋਂ ਹੋਣ ਵਾਲੇ ਸਾਮਾਨ 'ਤੇ ਲਾਗੂ ਜੀ.ਐੱਸ.ਟੀ. 'ਚ ਹਾਲ ਹੀ 'ਚ ਕੀਤੀ ਗਈ ਕਟੌਤੀ ਨਾਲ ਥੋੜੀ ਰਾਹਤ ਮਿਲ ਸਕਦੀ ਹੈ।
ਆਰ.ਬੀ.ਆਈ. ਰੇਟ ਘੱਟ 'ਤੇ ਫੈਸਲਾ ਲੈਣ ਨਾਲ ਪਹਿਲਾਂ ਜਿਸ ਡਾਟੇ 'ਤੇ ਗੌਰ ਕਰੇਗਾ, ਉਨ੍ਹਾਂ 'ਚ ਇਸ ਮਹੀਨੇ ਦੇ ਰਿਟੇਲ ਇਨਫਲੈਸ਼ਨ ਅਤੇ ਜੀ.ਡੀ.ਪੀ. ਗਰੋਥ ਡਾਟਾ ਅਹਿਮ ਹੋਵੇਗਾ। ਆਰ.ਬੀ.ਆਈ ਨੇ ਮਹਿੰਗਾਈ 'ਚ ਵਾਧੇ ਨੂੰ ਦੇਖਦੇ ਹੋਏ 4 ਅਕਤੂਬਰ ਦੇ ਪਾਲਿਸੀ ਰਿਵਊ 'ਚ ਵੇਂਚਮਾਰਕ ਇੰਟਰੈਸਟ ਰੇਟ ਨੂੰ ਜਸ ਦਾ ਤਸ ਰੱਖਿਆ ਸੀ। ਉਸ ਨੇ ਨਾਲ ਹੀ ਮੌਜੂਦਾ ਵਿਤ ਸਾਲ ਦੇ ਲਈ ਜੀ.ਡੀ.ਪੀ. ਗਰੋਥ ਰੇਟ ਅਨੁਮਾਨ ਨੂੰ ਘਟਾ ਕੇ 6.7 ਫੀਸਦੀ ਕਰ ਦਿੱਤਾ ਸੀ।


Related News