ਵੰਦਿਤਾ ਕੌਲ ਬੈਂਕ ਆਫ ਇੰਡੀਆ ਦੇ ਬੋਰਡ ’ਚ ਨਾਮਜ਼ਦ ਡਾਇਰੈਕਟਰ ਨਿਯੁਕਤ

05/14/2021 7:10:07 PM

ਨਵੀਂ ਦਿੱਲੀ (ਭਾਸ਼ਾ) – ਬੈਂਕ ਆਫ ਇੰਡੀਆ ਨੇ ਕਿਹਾ ਕਿ ਸਰਕਾਰ ਨੇ ਵਿੱਤ ਮੰਤਰਾਲਾ ’ਚ ਵਧੀਕ ਸਕੱਤਰ ਵੰਦਿਤਾ ਕੌਲ ਨੂੰ ਬੈਂਕ ਦੇ ਬੋਰਡ ’ਚ ਆਪਣੇ ਵਲੋਂ ਡਾਇਰੈਕਟਰ ਨਾਮਜ਼ਦ ਕੀਤਾ ਹੈ।

ਬੈਂਕ ਨੇ ਕਿਹਾ ਕਿ ਉਸ ਨੂੰ ਵਿੱਤ ਮੰਤਰਾਲਾ ਤੋਂ 13 ਮਈ 2021 ਨੂੰ ਵੰਦਿਤਾ ਕੌਲ ਦੀ ਨਾਮਜ਼ਦਗੀ ਦੀ ਜਾਣਕਾਰੀ ਪ੍ਰਾਪਤ ਹੋਈ। ਬੈਂਕ ਆਫ ਇੰਡੀਆ ਨੇ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ ਵੰਦਿਤਾ ਨੂੰ ਤੁਰੰਤ ਪ੍ਰਭਾਵ ਨਾਲ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ’ਚ ਆਪਣੇ ਪ੍ਰਤੀਨਿਧੀ ਦੇ ਰੂਪ ’ਚ ਨਿਯੁਕਤ ਕੀਤਾ ਹੈ। ਵੰਦਿਤਾ ਵਿੱਤ ਮੰਤਰਾਲਾ ਦੇ ਵਿੱਤੀ ਸੇਵਾ ਵਿਭਾਗ ’ਚ ਵਧੀਕ ਸਕੱਤਰ ਹਨ। ਬੈਂਕ ਆਫ ਇੰਡੀਆ ਦੇ ਬੋਰਡ ’ਚ ਕੁਲ ਅੱਠ ਮੈਂਬਰ ਹਨ, ਜਿਨ੍ਹਾਂ ’ਚ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਅਤਨੁ ਕੁਮਾਰ ਦਾ, ਉਸ ਦੇ ਚਾਰ ਕਾਰਜਕਾਰੀ ਡਾਇਰੈਕਟਰ, ਸਰਕਾਰ ਅਤੇ ਰਿਜ਼ਰਵ ਬੈਂਕ ਦੇ ਇਕ-ਇਕ ਨਾਮਜ਼ਦ ਡਾਇਰੈਕਟਰ ਅਤੇ ਇਕ ਸ਼ੇਅਰਧਾਰਕ ਡਾਇਰੈਕਟਰ ਸ਼ਾਮਲ ਹਨ।


Harinder Kaur

Content Editor

Related News