ਵੀ-ਗਾਰਡ ਇੰਡਸਟਰੀਜ਼ ਦਾ ਮੁਨਾਫਾ 41.5 ਫੀਸਦੀ ਵਧਿਆ

Tuesday, Jan 23, 2018 - 10:34 AM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਵੀ-ਗਾਰਡ ਇੰਡਸਟਰੀਜ਼ ਦਾ ਮੁਨਾਫਾ 41.5 ਫੀਸਦੀ ਵਧ ਕੇ 35.8 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਇੰਡਸਟਰੀਜ਼ ਦਾ ਮੁਨਾਫਾ 25.3 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਵੀ-ਗਾਰਡ ਇੰਡਸਟਰੀਜ਼ ਦੀ ਆਮਦਨ 18.7 ਫੀਸਦੀ ਵਧ ਕੇ 523.5 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਵੀ-ਗਾਰਡ ਇੰਡਸਟਰੀਜ਼ ਦੀ ਆਮਦਨ 441.2 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਅਕਤਬੂਰ-ਦਸੰਬਰ ਤਿਮਾਹੀ 'ਚ ਵੀ-ਗਾਰਡ ਇੰਡਸਟਰੀਜ਼ ਦਾ ਐਬਿਟਡਾ 36.1 ਕਰੋੜ ਰੁਪਏ ਤੋਂ ਵਧ ਕੇ 49.4 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਅਕਤਬੂਰ-ਦਸੰਬਰ ਤਿਮਾਹੀ 'ਚ ਵੀ-ਗਾਰਡ ਇੰਡਸਟਰੀਜ਼ ਦਾ ਐਬਿਟਡਾ ਮਾਰਜਨ 8.2 ਫੀਸਦੀ ਤੋਂ ਵਧ ਕੇ 9.4 ਫੀਸਦੀ ਰਿਹਾ ਹੈ। 


Related News