ਅਮਰੀਕੀ ਸ਼ੇਅਰ ਬਾਜ਼ਾਰ ''ਚ ਭੂਚਾਲ, ਡਾਓ ਜੋਂਸ 400 ਅੰਕ ਡਿੱਗਿਆ

12/06/2018 9:14:14 PM

ਬਿਜਨੈੱਸ ਡੈਸਕ—ਕਨੇਡਾ 'ਚ ਹੁਵਾਵੇ ਕੰਪਨੀ ਦੀ ਮੁੱਖ ਵਿੱਤੀ ਅਧਿਕਾਰੀ (ਸੀ.ਐੱਫ.ਓ.) ਮੇਂਗ ਵਾਨਝੂ ਦੀ ਗ੍ਰਿਫਤਾਰੀ ਦੀ ਖਬਰ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ 'ਚ ਭੂਚਾਲ ਆ ਗਿਆ ਹੈ। ਕਾਰੋਬਾਰੀ ਹਫਤੇ ਦੇ ਚੌਥੇ ਦਿਨ ਸ਼ੇਅਰ ਮਾਰਕਿਟ 'ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ ਹੈ। ਵੀਰਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰ 'ਚ 400 ਅੰਕਾਂ ਦੀ ਗਿਰਾਵਟ ਦੇਖੀ ਗਈ। ਉੱਥੇ ਹੀ ਭਾਰਤ 'ਚ ਵੀ ਇਸ ਦਾ ਅਸਰ ਦੇਖਿਆ ਗਿਆ। ਭਾਰਤੀ ਸ਼ੇਅਰ ਬਾਜ਼ਾਰ ਵੀਰਵਾਰ ਨੂੰ 500 ਅੰਕਾਂ ਤੋਂ ਵੀ ਜ਼ਿਆਦਾ ਡਿੱਗਿਆ, ਤਾਂ ਨਿਫਟੀ 180 ਅੰਕ ਥੱਲੇ ਡਿੱਗ ਗਿਆ। ਗਲੋਬਲ ਬਾਜ਼ਾਰਾਂ 'ਚ ਅਚਾਨਕ ਵੱਧਣ ਕਾਰਨ ਭਾਰਤੀ ਬਾਜ਼ਾਰ 'ਚ ਵੀ ਇਸ ਦਾ ਅਸਰ ਦੇਖਿਆ ਜਾ ਰਿਹਾ ਹੈ। ਉੱਥੇ ਹੀ ਅਮਰੀਕਾ ਅਤੇ ਚੀਨ ਦੇ ਬੀਟ ਜਾਰੀ ਟ੍ਰੇਡ ਦੇ ਚੱਲਦੇ ਵੀ ਭਾਰਤੀ ਸ਼ੇਅਰ ਬਾਜ਼ਾਰ 'ਚ ਕਮਜ਼ੋਰੀ ਰਹੀ। 
ਭਾਰਤ ਸ਼ੇਅਰ ਬਾਜ਼ਾਰ 'ਚ ਆਈ ਇਸ ਵੱਡੀ ਗਿਰਾਵਟ ਦੇ ਪਿੱਛੇ ਗਲੋਬਲ ਬਾਜ਼ਾਰਾਂ ਨੂੰ ਖਰਾਬ ਸੰਕੇਤ ਰਹੇ। ਕਨੈਡਾ 'ਚ ਚੀਨ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਹੁਵਾਵੇ ਤਕਨਾਲੋਜੀਜ਼ ਦੀ ਸੀ.ਐੱਫ.ਓ. ਦੀ ਗ੍ਰਿਫਤਾਰੀ ਅਤੇ ਓਪੇਕ ਦੇਸ਼ਾਂ ਦੀ ਬੈਠਕ ਤੋਂ ਪਹਿਲਾਂ ਨਿਵੇਸ਼ਕ 'ਚ ਘਬਰਾਹਟ ਵੱਧ ਗਈ। ਓਪੇਕ ਦੇਸ਼ਾਂ 'ਚ ਕਰੂਡ ਪ੍ਰੋਡਕਸ਼ਨ 'ਚ ਕਟੌਤੀ 'ਚ ਸਹਿਮਤ ਦੇ ਇਲਾਵਾ ਅਮਰੀਕਾ ਅਤੇ ਚੀਨ ਵਿਚਾਲੇ ਟਕਰਾਅ ਵੱਧਣ ਦੇ ਸੰਕੇਤਾਂ ਦੇ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਡਿੱਗ ਗਿਆ।


Hardeep kumar

Content Editor

Related News