ਅਮਰੀਕਾ-ਚੀਨ ਵਪਾਰ ਸਮਝੌਤੇ ’ਤੇ ਹਸਤਾਖਰ ਅਗਲੇ ਹਫਤੇ : ਵਣਜ ਮੰਤਰਾਲਾ
Friday, Jan 10, 2020 - 12:19 AM (IST)

ਪੇਈਚਿੰਗ (ਭਾਸ਼ਾ)-ਚੀਨ ਦੇ ਵਣਜ ਮੰਤਰਾਲਾ ਨੇ ਕਿਹਾ ਕਿ ਚੀਨ ਦੇ ਉਪ ਪ੍ਰਧਾਨ ਮੰਤਰੀ ਲਿਊ ਹੇ ਅਮਰੀਕਾ ਦੇ ਨਾਲ ‘ਪਹਿਲੇ ਦੌਰ’ ਦਾ ਵਪਾਰ ਸਮਝੌਤਾ ਕਰਣ ਲਈ ਸੋਮਵਾਰ ਨੂੰ ਅਮਰੀਕਾ ਜਾਣਗੇ। ਲਿਊ ਵਪਾਰ ਵਾਰਤਾ ’ਚ ਚੀਨ ਦੇ ਚੋਟੀ ਦੇ ਵਾਰਤਾਕਾਰ ਹਨ।
ਮੰਤਰਾਲਾ ਨੇ ਕਿਹਾ ਕਿ ਲਿਊ ਸੋਮਵਾਰ ਤੋਂ ਬੁੱਧਵਾਰ ਤੱਕ ਅਮਰੀਕਾ ’ਚ ਰਹਿਣਗੇ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਅਤੇ ਚੀਨ ਦਰਮਿਆਨ ਨਵੇਂ ਅੰਸ਼ਿਕ ਵਪਾਰ ਸਮਝੌਤੇ ’ਤੇ 15 ਜਨਵਰੀ ਨੂੰ ਹਸਤਾਖਰ ਕੀਤੇ ਜਾਣਗੇ।