ਭਾਰਤ ਵੱਲੋਂ 5ਜੀ ਟ੍ਰਾਇਲ ''ਚ ''ਚੀਨ'' ਨੂੰ ਬਾਹਰ ਰੱਖਣ ਨਾਲ ਅਮਰੀਕੀ MPs ਖੁਸ਼

05/06/2021 3:23:37 PM

ਵਾਸ਼ਿੰਗਟਨ- ਸੰਯੁਕਤ ਰਾਜ ਅਮਰੀਕਾ ਦੇ ਸੰਸਦ ਮੈਂਬਰਾਂ ਨੇ ਚੀਨੀ ਦੂਰਸੰਚਾਰ ਕੰਪਨੀਆਂ ਨੂੰ 5ਜੀ ਟ੍ਰਾਇਲ ਕਰਨ ਦੀ ਮਨਜ਼ੂਰੀ ਨਾ ਦੇਣ ਦੇ ਭਾਰਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਭਾਰਤ ਦੇ ਦੂਰਸੰਚਾਰ ਵਿਭਾਗ ਨੇ ਮੰਗਲਵਾਰ ਨੂੰ ਰਿਲਾਇੰਸ ਜਿਓ, ਏਅਰਟੈੱਲ, ਵੋਡਾਫੋਨ ਆਈਡੀਆ ਅਤੇ ਐੱਮ. ਟੀ. ਐੱਨ. ਐੱਲ. ਨੂੰ 5ਜੀ ਟ੍ਰਾਇਲਾਂ ਲਈ ਮਨਜ਼ੂਰੀ ਦਿੱਤੀ ਹੈ।

ਇਸ ਟ੍ਰਾਇਲ ਵਿਚ ਕੋਈ ਕੰਪਨੀ ਵੀ ਚੀਨੀ ਕੰਪਨੀਆਂ ਦੀ ਤਕਨੀਕ ਦਾ ਇਸਤੇਮਾਲ ਨਹੀਂ ਕਰ ਰਹੀਆਂ ਹਨ। ਰਿਪਬਲਿਕਨ ਸੰਸਦ ਮੈਂਬਰ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ, ''ਹੁਵਾਵੇ ਤੇ ਜੈੱਡ. ਟੀ. ਈ. ਨੂੰ 5ਜੀ ਟ੍ਰਾਇਲ ਤੋਂ ਬਾਹਰ ਰੱਖਣ ਦਾ ਫ਼ੈਸਲਾ ਭਾਰਤ ਅਤੇ ਦੁਨੀਆ ਲਈ ਚੰਗੀ ਖ਼ਬਰ ਹੈ।'' ਮੈਕਕੌਲ ਨੇ ਕਿਹਾ ਕਿ ਚੀਨ ਦੇ ਕਾਨੂੰਨ ਤਹਿਤ ਹਵਾਵੇ ਅਤੇ ਜੈੱਡ. ਟੀ. ਈ. ਸਣੇ ਕਿਸੇ ਵੀ ਚੀਨੀ ਕੰਪਨੀ ਨੂੰ ਹੁਕਮ ਮਿਲਣ 'ਤੇ ਚੀਨੀ ਕਮਿਊਨਿਸਟ ਪਾਰਟੀ ਲਈ ਕੰਮ ਕਰਨਾ ਹੁੰਦਾ ਹੈ।

ਗੌਰਤਲਬ ਹੈ ਚੀਨੀ ਕੰਪਨੀਆਂ 'ਤੇ ਜਾਸੂਸੀ ਦਾ ਦੋਸ਼ ਲੱਗਦਾ ਰਿਹਾ ਹੈ। ਸੰਸਦ ਮੈਂਬਰ ਮਾਈਕ ਵਾਲਟਜ ਨੇ ਵੀ ਇਸ ਫ਼ੈਸਲੇ ਨੂੰ ਲੈ ਕੇ ਭਾਰਤ ਦਾ ਧੰਨਵਾਦ ਜਤਾਇਆ। ਉਨ੍ਹਾਂ ਕਿਹਾ, ''ਚੀਨੀ ਕਮਿਊਨਿਸਟ ਪਾਰਟੀ ਵੱਲੋਂ ਸੰਚਾਲਤ ਹੁਵਾਵੇ ਨੂੰ ਦੂਰਸੰਚਾਰ ਖੇਤਰ ਵਿਚ ਦਾਖ਼ਲ ਕਰਨ ਦੀ ਮਨਜ਼ੂਰੀ ਨਾ ਦੇਣ ਲਈ ਭਾਰਤ ਦਾ ਧੰਨਵਾਦ।'' ਵਾਲਟਜ਼ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਾਤੇ, ਚੀਨ ਦਾ ਸਾਹਮਣਾ ਕਰਨ ਅਤੇ ਸਾਡੀ ਸਪਲਾਈ ਲੜੀ ਨੂੰ ਬਣਾਈ ਰੱਖਣ ਵਿਚ ਭਾਰਤ ਮਹੱਤਵਪੂਰਨ ਸਹਿਯੋਗੀ ਹੋਵੇਗਾ।


Sanjeev

Content Editor

Related News