ਅਮਰੀਕਾ-ਚੀਨ ਵਪਾਰ ਵਿਵਾਦ ਨਾਲ ਫੈਸ਼ਨ ਕਾਰੋਬਾਰ ਹੋਵੇਗਾ ਪ੍ਰਭਾਵਿਤ

01/21/2019 2:15:39 AM

ਵਾਸ਼ਿੰਗਟਨ— ਅਮਰੀਕਾ ਅਤੇ ਚੀਨ 'ਚ ਜਾਰੀ ਵਪਾਰ ਵਿਵਾਦ ਨਾਲ 2019 'ਚ ਅਮਰੀਕਾ 'ਚ ਫੈਸ਼ਨ ਦਾ ਪ੍ਰਚੂਨ ਕਾਰੋਬਾਰ ਪ੍ਰਭਾਵਿਤ ਹੋਵੇਗਾ। ਇਹ ਗੱਲ ਹਾਲੀਆ ਇਕ ਰਿਪੋਰਟ 'ਚ ਕਹੀ ਗਈ ਹੈ।
ਸੂਤਰਾਂ ਅਨੁਸਾਰ ਕੈਲੀਫੋਰਨੀਆ ਅਪ੍ਰੈਲ ਨਿਊਜ਼ ਮੈਗਜ਼ੀਨ ਦੀ ਰਿਪੋਰਟ 'ਬਿੱਗ ਇਸ਼ੂਜ਼ ਵਿਲ ਅਫੈਕਟ ਰਿਟੇਲ ਇਨ 2019' ਵਿਚ ਕਾਰੋਬਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੁਨੀਆ ਦੀਆਂ 2 ਵੱਡੀਆਂ ਅਰਥਵਿਵਸਥਾਵਾਂ 'ਚ ਵਪਾਰਕ ਤਣਾਅ ਨਾਲ ਇਸ ਸਾਲ ਅਰਥਵਿਵਸਥਾ 'ਚ ਮੰਦੀ ਆਉਣ ਨਾਲ ਖਪਤਕਾਰ ਦੇ ਖਰਚ 'ਚ ਕਮੀ ਦਾ ਸੰਕਟ ਵਧ ਜਾਵੇਗਾ।
ਰਿਟੇਲ ਸਿਸਟਮ ਰਿਸਰਚ ਦੀ ਮੈਨੇਜਿੰਗ ਪਾਰਟਨਰ ਪੌਲਾ ਰੋਜੇਬਲਮ ਨੇ ਕਿਹਾ ਕਿ ਜੇਕਰ ਵਪਾਰ ਜੰਗ ਜਾਰੀ ਰਹੀ ਤਾਂ ਘੱਟ ਕੀਮਤਾਂ ਵਾਲੇ ਉਤਪਾਦਾਂ ਦੀ ਮਹਿੰਗਾਈ ਵਧ ਜਾਵੇਗੀ।


Related News