ਅਮਰੀਕਾ ਅਤੇ ਯੂਰਪ ਦੀ ਚਿਤਾਵਨੀ, ਕ੍ਰਿਪਟੋ ਕਰੰਸੀ ਨੂੰ ਲੈ ਕੇ ਸੁਚੇਤ ਰਹਿਣ ਨਿਵੇਸ਼ਕ
Tuesday, Apr 27, 2021 - 10:23 AM (IST)
ਜਲੰਧਰ : ਪਿਛਲੇ ਹਫਤੇ ਆਈ ਜ਼ਬਰਦਸਤ ਗਿਰਾਵਟ ਤੋਂ ਬਾਅਦ ਦੁਨੀਆ ਭਰ ’ਚ ਕ੍ਰਿਪਟੋ ਕਰੰਸੀ ਨੂੰ ਲੈ ਕੇ ਨਿਵੇਸ਼ਕਾਂ ਦਰਮਿਆਨ ਚਿੰਤਾ ਬਣੀ ਹੋਈ ਹੈ। ਅਮਰੀਕਾ ਦੇ ਵਿੱਤੀ ਵਿਭਾਗ ਦੇ ਸਕੱਤਰ ਜੈਨੇਟ ਜੇਲੈਨ ਅਤੇ ਸੈਂਟਰਲ ਯੂਰਪੀਅਨ ਬੈਂਕ ਦੇ ਪ੍ਰਧਾਨ ਕ੍ਰਿਸਟਨ ਲੈਗਟ ਨੇ ਬਿਟਕੁਆਈਨ ਦੇ ਨਿਵੇਸ਼ਕਾਂ ਨੂੰ ਚਿਤਾਵਨੀ ਦਿੰਦੇ ਹੋਏ ਸੁਚੇਤ ਰਹਿਣ ਲਈ ਕਿਹਾ ਹੈ। ਤੁਰਕੀ ’ਚ ਇਕ ਕ੍ਰਿਪਟੋ ਐਕਸਚੇਂਜ ਥੋਡੈਕਸ ਦੇ ਸੀ. ਓ. ਵਲੋਂ ਨਿਵੇਸ਼ਕਾਂ ਨਾਲ ਧੋਖਾਦੇਹੀ ਕੀਤੇ ਜਾਣ ਤੋਂ ਬਾਅਦ ਤੁਰਕੀ ਦੇ ਕੇਂਦਰੀ ਬੈਂਕ ਨੇ ਡਿਜੀਟਲ ਕਰੰਸੀ ਦੇ ਲੈਣ-ਦੇਣ ’ਤੇ ਰੋਕ ਲਗਾ ਦਿੱਤੀ ਹੈ। ਇਸ ਦਰਮਿਆਨ ਕ੍ਰਿਪਟੋ ਕਰੰਸੀ ਨੇ ਸੋਮਵਾਰ ਨੂੰ ਸ਼ਾਨਦਾਰ ਵਾਪਸੀ ਕੀਤੀ ਹੈ। ਕੁਆਈਨ ਮੈਟ੍ਰਿਕਸ ਡਾਟਾ ਮੁਤਾਬਕ ਬਿਟਕੁਆਈਨ ਨੇ 8 ਫੀਸਦੀ ਦੀ ਛਲਾਂਗ ਲਗਾਈ ਅਤੇ ਲੰਡਨ ’ਚ 53,757 ਪ੍ਰਤੀ ਡਾਲਰ ਦੇ ਪੱਧਰ ’ਤੇ ਪਹੁੰਚ ਗਿਆ ਜਦੋਂ ਕਿ ਇਕ ਹੋਰ ਕ੍ਰਿਪਟੋ ਕਰੰਸੀ ਇਦਰੀਅਮ ਨੇ 9 ਫੀਸਦੀ ਦੀ ਤੇਜ਼ੀ ਦਿਖਾਈ ਅਤੇ ਇਹ 2486 ਡਾਲਰ ’ਤੇ ਕਾਰੋਬਾਰ ਕਰ ਰਿਹਾ ਸੀ ਜਦੋਂ ਕਿ ਐਕਸ ਆਰ. ਪੀ. ਨੇ ਵੀ 15 ਫੀਸਦੀ ਦੀ ਸ਼ਾਨਦਾਰ ਤੇਜ਼ੀ ਦਿਖਾਈ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਮਰੀਜ਼ਾਂ ਨੂੰ ਲੁੱਟਣ ਵਾਲੇ ਹਸਪਤਾਲਾਂ ਦੀ ਆਈ ਸ਼ਾਮਤ, ਇਰਡਾ ਨੇ ਬੀਮਾ ਕੰਪਨੀਆਂ ਕੋਲੋਂ ਮੰਗੇ ਵੇਰਵੇ
ਸ਼ੁੱਕਰਵਾਰ ਨੂੰ ਆਈ ਸੀ ਜ਼ਬਰਦਸਤ ਗਿਰਾਵਟ
ਇਸ ਤੋਂ ਪਹਿਲਾਂ ਪਿਛਲੇ ਹਫਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵਲੋਂ ਲਾਂਗ-ਟਰਮ ਕੈਪੀਟਲ ਗੇਨ ਟੈਕਸ ’ਚ ਵਾਧਾ ਕੀਤੇ ਜਾਣ ਦੇ ਪ੍ਰਸਤਾਵ ਨੂੰ ਤੋਂ ਬਾਅਦ ਕ੍ਰਿਪਟੋ ਕਰੰਸੀ ’ਚ ਜ਼ਬਰਦਸਤ ਗਿਰਾਵਟ ਦੇਖੀ ਗਈ ਸੀ ਅਤੇ ਬਿਟਕੁਆਈਨ 50 ਹਜ਼ਾਰ ਤੋਂ ਹੇਠਾਂ ਡਿੱਗ ਗਿਆ ਸੀ। ਇਸ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 200 ਅਰਬ ਡਾਲਰ ਦਾ ਨੁਕਸਾਨ ਹੋਇਆ ਸੀ। ਹਾਲਾਂਕਿ ਬਿਟਕੁਆਈਨ ਹਾਲੇ ਵੀ 65 ਹਜ਼ਾਰ ਪ੍ਰਤੀ ਡਾਲਰ ਦੇ ਆਪਣੇ ਉੱਚ ਪੱਧਰ ਤੋਂ 17 ਫੀਸਦੀ ਹੇਠਾਂ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਖ਼ੌਫ਼ ਦਰਮਿਆਨ HDFC ਦੇ ਖ਼ਾਤਾਧਾਰਕਾਂ ਲਈ ਵੱਡੀ ਰਾਹਤ, ਤੁਹਾਡੇ ਦਰਵਾਜ਼ੇ 'ਤੇ ਮਿਲਣਗੀਆਂ ਇਹ ਸਹੂਲਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।