ਸਰਕਾਰ ਦੇ ਮੁਤਾਬਕ ਕੰਮ ਕਰਨ ਜਾਂ ਅਸਤੀਫਾ ਦੇਣ ਉਰਜਿਤ ਪਟੇਲ : ਸਵਦੇਸ਼ੀ ਜਾਗਰਣ ਮੰਚ

11/01/2018 1:53:00 PM

ਨਵੀਂ ਦਿੱਲੀ—ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਨਾਲ ਸੰਬੰਧਤ ਸੰਗਠਨ ਸਵਦੇਸ਼ੀ ਜਾਗਰਣ ਮੰਚ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਨੂੰ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਨਹੀਂ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਸਵਦੇਸ਼ੀ ਜਾਗਰਣ ਮੰਚ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸਰਕਾਰ ਅਤੇ ਆਰ.ਬੀ.ਆਈ. ਦੇ ਵਿਚਕਾਰ ਵੱਖ-ਵੱਖ ਮੁੱਦਿਆਂ 'ਤੇ ਤਣਾਅ ਵਧ ਰਿਹਾ ਹੈ। 
ਮੰਚ ਦੇ ਸਹਿ-ਸੰਯੋਜਕ ਅਸ਼ਵਨੀ ਮਹਾਜਨ ਨੇ ਕਿਹਾ ਕਿ ਆਰ.ਬੀ.ਆਈ. ਦੇ ਗਵਰਨਰ ਨੂੰ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਨਹੀਂ ਤਾਂ ਉਹ ਅਸਤੀਫਾ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਬੈਂਕ ਦੇ ਡਿਪਟੀ ਗਵਰਨਰ ਦੇ ਨਾਲ-ਨਾਲ ਹੋਰ ਅਧਿਕਾਰੀਆਂ ਨੂੰ ਸਰਕਾਰ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਅਸਹਿਮਤੀ ਹੋਣ 'ਤੇ ਜਨਤਕ ਤੌਰ 'ਤੇ ਬੋਲਣ ਤੋਂ ਬਚਣਾ ਚਾਹੀਦਾ।
ਮਹਾਜਨ ਨੇ ਕਿਹਾ ਕਿ ਜੇਕਰ ਸਰਕਾਰ ਦੇ ਨਾਲ ਕਿਸੇ ਮੁੱਦੇ 'ਤੇ ਅਸਹਿਮਤੀ ਹੈ ਤਾਂ ਉਸ ਨੂੰ ਜਨਤਕ ਤੌਰ 'ਤੇ ਨਹੀਂ ਸਗੋਂ ਬੈਂਕ ਦੇ ਨਿਰਦੇਸ਼ਕ ਮੰਡਲ 'ਚ ਚੁੱਕਣਾ ਚਾਹੀਦਾ। ਵਰਣਨਯੋਗ ਹੈ ਕਿ ਆਰ.ਬੀ.ਆਈ. ਦੇ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਹਾਲ ਹੀ 'ਚ ਕੇਂਦਰੀ ਬੈਂਕ ਦੀ ਖੁਦਮੁਖਤਿਆਰੀ ਨਾਲ ਸੰਬੰਧਤ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਕੇਂਦਰੀ ਬੈਂਕ ਦੀ ਖੁਦਮੁਖਤਿਆਰੀ ਨਾਲ ਛੇੜ 'ਵਿਨਾਸ਼ਕਾਰੀ' ਸਾਬਤ ਹੋ ਸਕਦੀ ਹੈ।


Related News