ਯੂ.ਪੀ.ਆਈ. ਨਾਲ ਹੋਵੇਗਾ ਉਬੇਰ ਦਾ ਭੁਗਤਾਨ

Thursday, Aug 24, 2017 - 11:43 AM (IST)

ਯੂ.ਪੀ.ਆਈ. ਨਾਲ ਹੋਵੇਗਾ ਉਬੇਰ ਦਾ ਭੁਗਤਾਨ

ਨਵੀਂ ਦਿੱਲੀ—ਐਪ ਆਧਾਰਿਤ ਟੈਕਸੀ ਸੇਵਾ ਪ੍ਰਦਾਤਾ ਕੰਪਨੀ ਉਬੇਰ ਇੰਡੀਆ ਨੇ ਕੈਸ਼ਲੈੱਸ ਭਾਰਤ ਬਣਾਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਂਦੇ ਹੋਏ ਯੂ. ਪੀ. ਆਈ. ਅਤੇ ਭੀਮ ਐਪ ਨਾਲ ਆਪਣੇ ਪਲੇਟਫਾਰਮ ਨੂੰ ਜੋੜਨ ਦਾ ਐਲਾਨ ਕੀਤਾ ਹੈ। 
ਕੰਪਨੀ ਨੇ ਯੂ. ਪੀ. ਆਈ. ਇੰਟੀਗ੍ਰੇਸ਼ਨ ਲਾਂਚ ਕਰਨ ਲਈ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ ਅਤੇ ਐਕਸਿਸ ਬੈਂਕ ਅਤੇ ਡਰਾਈਵਰ ਪਾਰਟਨਰਾਂ ਨੂੰ ਭੀਮ ਐਪ ਦੀ ਸੁਵਿਧਾ ਉਪਲੱਬਧ ਕਰਵਾਉਣ ਲਈ ਐੱਚ. ਡੀ. ਐੱਫ. ਸੀ. ਬੈਂਕ ਨਾਲ ਸਾਂਝੇਦਾਰੀ ਕੀਤੀ ਹੈ। 
ਇਲੈਕਟ੍ਰੋਨਿਕਸ ਅਤੇ ਸੂਚਨਾ ਪ੍ਰੌਦਯੋਗਿਕੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਇਸ ਇੰਟੀਗ੍ਰੇਸ਼ਨ ਨੂੰ ਲਾਂਚ ਕਰਦੇ ਹੋਏ ਕਿਹਾ ਕਿ ਭਾਰਤ ਦੀ ਡਿਜ਼ੀਟਲ ਅਰਥਵਿਵਸਥਾ ਅਗਲੇ ਪੰਜ ਸਾਲ 'ਚ ਇਕ ਲੱਖ ਕਰੋੜ ਡਾਲਰ ਤੱਕ ਪਹੁੰਚ ਜਾਵੇਗੀ। ਦੇਸ਼ 'ਚ ਡਿਜ਼ੀਟਲ ਭੁਗਤਾਨ 500 ਅਰਬ ਡਾਲਰ ਤੋਂ ਜ਼ਿਆਦਾ ਹੋ ਜਾਵੇਗੀ। ਯੂ. ਪੀ. ਆਈ.-ਭੀਮ ਦੇ ਨਾਲ ਉਬੇਰ ਐਪ ਦਾ ਇੰਟੀਗ੍ਰੇਸ਼ਨ ਭਾਰਤ ਦੀ ਡਿਜ਼ੀਟਲ ਅਰਥਵਿਵਸਥਾ ਨੂੰ ਵਧਾਏਗਾ।
ਨੋਟਬੰਦੀ ਤੋਂ ਬਾਅਦ ਦੇਸ਼ 'ਚ ਡਿਜ਼ੀਟਲ ਭੁਗਤਾਨ 'ਚ ਤੇਜ਼ੀ ਆਈ ਹੈ ਅਤੇ ਉਬੇਰ ਦਾ ਮੰਨਣਾ ਹੈ ਕਿ ਯੂ. ਪੀ. ਆਈ. ਵਰਗੇ ਫਿਨਟੇਕ ਇਨੋਵੇਸ਼ਨ ਭੁਗਤਾਨ ਦਾ ਭਵਿੱਖ ਹੈ। ਉਬੇਰ ਦੇ ਸੰਸਾਰਿਕ ਕਾਰੋਬਾਰ ਦੇ ਸੀਨੀਅਰ ਉਪ ਪ੍ਰਧਾਨ ਡੇਵਿਟ ਰਿਕਟਰ ਨੇ ਕਿਹਾ ਕਿ ਡਿਜ਼ੀਟਲ ਭੁਗਤਾਨ ਆਧਾਰਿਤ ਸੋਸਾਇਟੀ ਦੇ ਨਿਰਮਾਣ ਲਈ ਸਰਕਾਰ ਦੇ ਇਸ ਮਿਸ਼ਨ 'ਚ ਸਾਂਝੇਦਾਰੀ ਕਰਨ 'ਤੇ ਮਾਣ ਹੈ ਅਤੇ ਯੂ. ਪੀ. ਆਈ. ਇੰਟੀਗ੍ਰੇਸ਼ਨ ਦੇਸ਼ ਦੀ ਡਿਜ਼ੀਟਲ ਅਰਥਵਿਵਸਥਾ ਦੇ ਵਾਧੇ ਨੂੰ ਗਤੀ ਦੇਣ 'ਚ ਫਿਨਟੇਕ ਦੇ ਨਵਾਚਾਰ ਦਾ ਲਾਭ ਚੁੱਕਣ ਦੀ ਦਿਸ਼ਾ 'ਚ ਮਹੱਤਵਪੂਰਨ ਸਹਿਯੋਗਾਤਮਕ ਕੋਸ਼ਿਸ਼ ਹੈ।  


Related News