UPI ਨੇ ਅਕਤੂਬਰ 'ਚ 16.58 ਅਰਬ ਲੈਣ-ਦੇਣ ਦਾ ਬਣਾਇਆ ਨਵਾਂ ਰਿਕਾਰਡ
Saturday, Nov 02, 2024 - 03:14 PM (IST)
ਨਵੀਂ ਦਿੱਲੀ (ਏਜੰਸੀ)- ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਆਧਾਰਿਤ ਡਿਜੀਟਲ ਲੈਣ-ਦੇਣ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਅਕਤੂਬਰ ਮਹੀਨੇ ਵਿੱਚ ਦੇਸ਼ ਵਿੱਚ 23.5 ਲੱਖ ਕਰੋੜ ਰੁਪਏ ਦੇ 16.58 ਅਰਬ ਲੈਣ-ਦੇਣ ਹੋਏ, ਜੋ ਕਿ ਅਪ੍ਰੈਲ 2016 ਵਿੱਚ UPI ਦੇ ਚਾਲੂ ਹੋਣ ਤੋਂ ਬਾਅਦ ਸਭ ਤੋਂ ਵੱਧ ਸੰਖਿਆ ਹੈ। ਸ਼ੁੱਕਰਵਾਰ ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਸਤੰਬਰ ਦੇ ਮੁਕਾਬਲੇ ਅਕਤੂਬਰ ਵਿੱਚ ਲੈਣ-ਦੇਣ ਵਿਚ 10 ਫ਼ੀਸਦੀ ਅਤੇ ਕੁੱਲ ਮੁੱਲ ਵਿੱਚ 14 ਫ਼ੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਕੈਨੇਡਾ: ਵੈਨਕੂਵਰ ਦੇ ਸਭ ਤੋਂ ਵੱਡੇ ਗੁਰਦੁਆਰੇ ਦੇ ਬਾਹਰ ਪ੍ਰਦਰਸ਼ਨ ਦੇ ਡਰੋਂ ਬਫਰ ਜ਼ੋਨ ਬਣਾਉਣ ਦਾ ਹੁਕਮ
ਅਕਤੂਬਰ ਵਿੱਚ ਰੋਜ਼ਾਨਾ UPI ਲੈਣ-ਦੇਣ 535 ਮਿਲੀਅਨ ਦੀ ਸੰਖਿਆ ਅਤੇ 75,801 ਕਰੋੜ ਰੁਪਏ ਦੇ ਮੁੱਲ ਨੂੰ ਪਾਰ ਕਰ ਗਏ, ਜੋ ਸਤੰਬਰ ਦੇ 501 ਮਿਲੀਅਨ ਲੈਣ-ਦੇਣ ਅਤੇ 68,800 ਕਰੋੜ ਰੁਪਏ ਤੋਂ ਵੱਧ ਹੈ। ਅਕਤੂਬਰ 'ਚ ਤਤਕਾਲ ਭੁਗਤਾਨ ਸੇਵਾ (IMPS) ਜ਼ਰੀਏ 467 ਮਿਲੀਅਨ ਲੈਣ-ਦੇਣ ਹੋਏ, ਜੋ ਸਤੰਬਰ ਦੇ 430 ਮਿਲੀਅਨ ਦੇ ਮੁਕਾਬਲੇ 9 ਫੀਸਦੀ ਵੱਧ ਹੈ। ਮੁੱਲ ਦੇ ਲਿਹਾਜ ਨਾਲ IMPS ਲੈਣ-ਦੇਣ ਵਿਚ 11 ਫ਼ੀਸਦੀ ਦਾ ਵਾਧਾ ਹੋਇਆ, ਜੋ ਸਤੰਬਰ ਵਿੱਚ 5.65 ਟ੍ਰਿਲੀਅਨ ਤੋਂ ਵੱਧ ਕੇ 6.29 ਟ੍ਰਿਲੀਅਨ ਤੱਕ ਪਹੁੰਚ ਗਿਆ।
ਇਹ ਵੀ ਪੜ੍ਹੋ: ਪਾਕਿਸਤਾਨ ਦਾ ਸਿੱਖ ਸ਼ਰਧਾਲੂਆਂ ਲਈ ਵੱਡਾ ਐਲਾਨ, ਗੁਰੂ ਧਾਮਾਂ ਦੇ ਦਰਸ਼ਨਾਂ ਲਈ ਨਹੀਂ ਲੱਗੇਗੀ ਵੀਜ਼ਾ ਫੀਸ
ਇਸ ਦੌਰਾਨ, ਅਕਤੂਬਰ ਵਿੱਚ FASTag ਲੈਣ-ਦੇਣ ਵਿਚ ਵੀ ਵਾਧਾ ਹੋਇਆ, ਜਿੱਥੇ ਕੁੱਲ 345 ਮਿਲੀਅਨ ਲੈਣ-ਦੇਣ ਦਰਜ ਕੀਤੇ ਗਏ, ਜੋ ਸਤੰਬਰ ਦੇ 318 ਮਿਲੀਅਨ ਤੋਂ 8 ਫ਼ੀਸਦੀ ਵੱਧ ਹੈ। ਅਕਤੂਬਰ 'ਚ 6,115 ਕਰੋੜ ਰੁਪਏ ਦਾ ਲੈਣ-ਦੇਣ ਹੋਇਆ, ਜੋ ਸਤੰਬਰ 'ਚ 5,620 ਕਰੋੜ ਰੁਪਏ ਸੀ। NPCI ਦੇ ਅੰਕੜਿਆਂ ਅਨੁਸਾਰ ਅਕਤੂਬਰ ਵਿੱਚ ਆਧਾਰ ਇਨੇਬਲਡ ਪੇਮੈਂਟ ਸਿਸਟਮ (AePS) 'ਤੇ 126 ਮਿਲੀਅਨ ਲੈਣ-ਦੇਣ ਹੋਏ, ਜੋ ਸਤੰਬਰ ਵਿੱਚ 100 ਮਿਲੀਅਨ ਦੇ ਮੁਕਾਬਲੇ 26 ਫ਼ੀਸਦੀ ਵੱਧ ਹੈ।
ਇਹ ਵੀ ਪੜ੍ਹੋ: WHO ਦੀ ਰਿਪੋਰਟ 'ਚ ਦਾਅਵਾ; ਟੀਬੀ ਦੇ ਇਲਾਜ 'ਚ ਭਾਰਤ ਦੁਨੀਆ 'ਚ ਸਭ ਤੋਂ ਬਿਹਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8