ਜੂਨ ''ਚ 1.34 ਅਰਬ ਲੈਣ-ਦੇਣ ਦੇ ਨਾਲ ਰਿਕਾਰਡ ਉਚਾਈ ''ਤੇ ਪਹੁੰਚਿਆ UPI ਭੁਗਤਾਨ

Friday, Jul 03, 2020 - 01:36 AM (IST)

ਨਵੀਂ ਦਿੱਲੀ–ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ. ਪੀ. ਸੀ. ਆਈ.) ਦੇ ਅੰਕੜਿਆਂ ਮੁਤਾਬਕ ਏਕੀਕ੍ਰਿਤ ਭੁਗਤਾਨ ਇੰਟਰਫੇਸ (ਯੂ. ਪੀ. ਆਈ.) 'ਤੇ ਭੁਗਤਾਨ ਜੂਨ 'ਚ ਰਿਕਾਰਡ 1.34 ਅਰਬ ਲੈਣ-ਦੇਣ ਤੱਕ ਪਹੁੰਚ ਗਿਆ। ਇਸ ਦੌਰਾਨ ਲਗਭਗ 2.62 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੋਇਆ। ਅੰਕੜਿਆਂ  ਮੁਤਾਬਕ ਮਈ 2020 ਦੇ 1.23 ਅਰਬ ਲੈਣ-ਦੇਣ ਦੇ ਮੁਕਾਬਲੇ ਜੂਨ 'ਚ 8.94 ਫੀਸਦੀ ਦਾ ਵਾਧਾ ਹੋਇਆ। ਇਸ ਤੋਂ ਪਹਿਲਾਂ ਅਪ੍ਰੈਲ 'ਚ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਲਾਗੂ ਲਾਕਡਾਊਨ 'ਚ ਯੂ. ਪੀ. ਆਈ. ਲੈਣ-ਦੇਣ ਘਟ ਕੇ 99.95 ਕਰੋੜ ਰਹਿ ਗਿਆ ਸੀ ਅਤੇ ਇਸ ਦੌਰਾਨ ਕੁਲ 1.51 ਲੱਖ ਕਰੋੜ ਰੁਪਏ ਦੇ ਲੈਣ-ਦੇਣ ਹੋਏ। ਅਰਥਵਿਵਸਥਾ ਨੂੰ ਖੋਲ੍ਹਣ ਤੋਂ ਬਾਅਦ ਆਨਲਾਈਨ ਭੁਗਤਾਨਾਂ 'ਚ ਮਈ ਤੋਂ ਹੌਲੀ-ਹੌਲੀ ਵਾਧਾ ਹੋਇਆ।


Karan Kumar

Content Editor

Related News