UN ਕੋਲ ਕਰਜ਼ਾ ਚੁਕਾਉਣ ਲਈ ਪੈਸੇ ਨਹੀਂ, ਭਾਰਤ ਨੂੰ ਚੁਕਾਉਣੇ ਹਨ 3.8 ਕਰੋੜ ਡਾਲਰ

04/18/2019 12:32:55 AM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ (ਯੂ. ਐੱਨ.) ਨੂੰ ਸ਼ਾਂਤੀ ਰੱਖਿਆ ਅਭਿਆਨਾਂ ਲਈ ਭਾਰਤ ਨੂੰ ਮਾਰਚ 2019 ਤੱਕ 3.8 ਕਰੋੜ ਡਾਲਰ ਚੁਕਾਉਣੇ ਹਨ। ਇਹ ਕਿਸੇ ਵੀ ਦੇਸ਼ ਨੂੰ ਭੁਗਤਾਨ ਕੀਤੀ ਜਾਣ ਵਾਲੀ ਸਭ ਤੋਂ ਜ਼ਿਆਦਾ ਰਾਸ਼ੀ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨਿਓ ਗੁਟਾਰੇਸ ਨੇ ਇਸ ਦੀ ਜਾਣਕਾਰੀ ਦਿੰਦਿਆਂ ਵਿਸ਼ਵ ਅਦਾਰੇ ਦੀ ਖ਼ਰਾਬ ਹੁੰਦੀ ਵਿੱਤੀ ਹਾਲਤ 'ਤੇ ਚਿੰਤਾ ਜਤਾਈ।
ਵਿਸ਼ਵ ਅਦਾਰੇ ਦੀ ਵਿੱਤੀ ਹਾਲਤ ਸੁਧਾਰ 'ਤੇ ਆਪਣੀ ਰਿਪੋਰਟ 'ਚ ਉਨ੍ਹਾਂ ਕਿਹਾ ਕਿ 31 ਮਾਰਚ, 2019 ਤੱਕ ਫੌਜ ਅਤੇ ਪੁਲਸ ਦੇ ਰੂਪ 'ਚ ਯੋਗਦਾਨ ਦੇ ਰਹੇ ਦੇਸ਼ਾਂ ਨੂੰ ਭੁਗਤਾਨ ਕੀਤੀ ਜਾਣ ਵਾਲੀ ਕੁਲ ਰਾਸ਼ੀ 26.5 ਕਰੋੜ ਡਾਲਰ ਹੈ। ਇਸ 'ਚੋਂ ਸੰਯੁਕਤ ਰਾਸ਼ਟਰ ਨੂੰ 3.8 ਕਰੋੜ ਡਾਲਰ ਭਾਰਤ ਨੂੰ ਚੁਕਾਉਣੇ ਹਨ। ਇਸ ਤੋਂ ਬਾਅਦ ਰਵਾਂਡਾ (3.1 ਕਰੋੜ ਡਾਲਰ), ਪਾਕਿਸਤਾਨ (2.8 ਕਰੋੜ ਡਾਲਰ), ਬੰਗਲਾਦੇਸ਼ (2.5 ਕਰੋੜ ਡਾਲਰ) ਅਤੇ ਨੇਪਾਲ (2.3 ਕਰੋੜ ਡਾਲਰ) ਨੂੰ ਬਕਾਇਆ ਚੁਕਾਉਣਾ ਹੈ।
ਉਨ੍ਹਾਂ ਕਿਹਾ ਕਿ ਸਭ ਤੋਂ ਖ਼ਰਾਬ ਹਾਲਤ 'ਚ ਫੌਜ ਅਤੇ ਪੁਲਸ ਦਾ ਯੋਗਦਾਨ ਦੇਣ ਵਾਲੇ ਦੇਸ਼ਾਂ ਦੀ ਬਾਕੀ ਰਾਸ਼ੀ ਜੂਨ 2019 ਤੱਕ 58.8 ਕਰੋੜ ਡਾਲਰ ਤੱਕ ਵੱਧ ਸਕਦੀ ਹੈ। ਧਿਆਨਦੇਣ ਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ 'ਚ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਸਈਅਦ ਅਕਬਰੁੱਦੀਨ ਨੇ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਆ ਅਭਿਆਨ ਦੀ ਵਿੱਤੀ ਹਾਲਤ ਖਾਸ ਤੌਰ ਨਾਲ ਭੁਗਤਾਨ ਨਾ ਕਰਨਾ ਜਾਂ ਉਸ 'ਚ ਦੇਰੀ ਹੋਣਾ ਚਿੰਤਾ ਦਾ ਵਿਸ਼ਾ ਹੈ।


satpal klair

Content Editor

Related News