RBI ਨੇ ਯੂਨੀਅਨ ਬੈਂਕ ਆਫ ਇੰਡੀਆ ''ਚੇ ਲਗਾਇਆ 3 ਕਰੋੜ ਦਾ ਜੁਰਮਾਨਾ
Monday, Jul 31, 2017 - 07:02 PM (IST)
ਮੁੰਬਈ— ਭਾਰਤੀ ਰਿਜ਼ਰਵ ਬੈਂਕ (ਆਰ. ਬੀ, ਆਈ) ਨੇ 2 ਅਲੱਗ—ਅਲੱਗ ਮਾਮਲਿਆਂ 'ਚ ਪਬਲਿਕ ਖੇਤਰ ਦੇ ਯੂਨੀਅਨ ਬੈਂਕ ਆਫ ਇੰਡੀਆ 'ਤੇ ਕੁਲ 3 ਕਰੋੜ ਰੁਪਏ ਜੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਨੇ ਸੋਮਵਾਰ ਨੂੰ ਦੱਸਿਆ ਕਿ ਇਸ 'ਚ ਇਕ ਮਾਮਲਾ ਕੁਝ ਚੁਨਿੰਦਾ ਖਾਤਿਆਂ ਨਾਲ ਵੱਡੀ ਮਾਤਰਾ 'ਚ ਧਨ ਰਾਸ਼ੀ ਕੱਢੇ ਜਾਣ ਦਾ ਹੈ ਅਤੇ ਦੂਜਾ ਬੈਂਕ 'ਚ ਧੋਖਾਧੜੀ ਦੀ ਮੀਡੀਆ ਰਿਪੋਰਟਾਂ ਨਾਲ ਸੰਬੰਧਿਤ ਹੈ।
ਇਸ ਕਰਕੇ ਲਗਾਇਆ ਗਿਆ ਜੁਰਮਾਨਾ
ਪਹਿਲੇ ਮਾਮਲੇ 'ਚ ਇਕ ਕਰੋੜ ਅਤੇ ਦੂਜੇ 'ਚ 2 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਹੈ। ਉਸ ਨੇ ਦੱਸਿਆ ਕਿ ਦੋਵੇਂ ਹੀ ਮਾਮਲਿਆਂ 'ਚ ਬੈਂਕ ਨੇ ਆਪਣੇ ਗਾਹਕਾਂ ਨੂੰ ਜਾਨੋ ( ਕੇ. ਵਾਈ. ਸੀ) 'ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕੀਤਾ ਹੈ। ਦੋਵੇਂ ਜੁਰਮਾਨੇ 26 ਜੁਲਾਈ ਨੂੰ ਲਗਾਏ ਗਏ ਸਨ ਜਿਸ ਦੀ ਜਾਣਕਾਰੀ ਆਰ. ਬੀ, ਆਈ. ਨੇ ਅੱਜ ਦਿੱਤੀ। ਉਸ ਨੇ ਦੱਸਿਆ ਕਿ ਜੁਰਮਾਨੇ ਨਿਯਮਾਂ ਦੇ ਉਲੰਘਣ ਲਈ ਲਗਾਏ ਗਏ ਹਨ ਅਤੇ ਕਿਸੇ ਲੈਣ-ਦੇਣ ਨੂੰ ਅਵੈਧ ਕਰਾਰ ਨਹੀਂ ਦਿੱਤਾ ਗਿਆ ਹੈ।
ਖਾਤਿਆਂ ਦੀ ਕੀਤੀ ਗਈ ਜਾਂਚ
ਉਸ ਨੇ ਦੱਸਿਆ ਕਿ ਇਕ ਬੈਂਕ 'ਚ ਧੋਖਾਧੜੀ ਦੇ ਇਕ ਮਾਮਲੇ ਸੰਬੰਧੀ ਮੀਡੀਆ ਰਿਪੋਰਟ ਤੋਂ ਬਾਅਦ ਯੂਨੀਅਨ ਬੈਂਕ ਆਫ ਇੰਡੀਆ ਦੇ ਕੁਝ ਖਾਤਿਆਂ ਦੀ ਜਾਂਚ ਕੀਤੀ ਗਈ। ਪ੍ਰਾਪਤ ਦਸਤਾਵੇਜਾਂ ਦੇ ਆਧਾਰ 'ਤੇ ਬੈਂਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਪੁੱਛਿਆ ਗਿਆ ਕਿ ਉਸ 'ਤੇ ਅਰ ਦੰਡ ਕਿਉਂ ਨਾ ਲਗਾਇਆ ਜਾਵੇ। ਬੈਂਕ ਦੇ ਲਿਖਿਤ ਅਤੇ ਵਿਅਕਤੀਗਤ ਪੱਧਰ 'ਤੇ ਸੁਣਵਾਈ ਦੌਰਾਨ ਦਿੱਤੇ ਗਏ ਜਵਾਬ ਨੂੰ ਅਸੰਤੋਸ਼ਜਨਕ ਪਾਉਦੇ ਹੋਏ ਉਸ 'ਤੇ 2 ਕਰੋੜ ਰੁਪਏ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਆਰ. ਬੀ. ਆਈ, ਨੂੰ ਸ਼ਿਕਾਇਤ ਮਿਲੀ ਸੀ ਕਿ ਯੂਨੀਅਨ ਬੈਂਕ ਆਫ ਇੰਡੀਆ ਦੇ ਕੁਝ ਖਾਤਿਆਂ ਨਾਲ ਵੱਡੀ ਮਾਤਰਾ 'ਚ ਨਕਦੀ ਕੱਢੀ ਜਾ ਰਹੀ ਹੈ। ਇਸ ਮਾਮਲੇ 'ਚ ਵੀ ਬੈਂਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਵਿਅਕਤੀਗਤ ਸੁਣਵਾਈ 'ਚ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ। ਇੱਥੇ ਵੀ ਉਸ ਦਾ ਉੱਤਰ ਅਸੰਤੋਸ਼ਜਨਕ ਪਾਉਣ ਤੋਂ ਬਾਅਦ ਉਸ 'ਤੇ ਇਕ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
