UNION ਬੈਂਕ ਦੇ ਖਾਤਾਧਾਰਕਾਂ ਲਈ ਵੱਡੀ ਖ਼ਬਰ, ਬੈਂਕ ਨੂੰ ਇੰਨਾ ਭਾਰੀ ਮੁਨਾਫ਼ਾ

11/06/2020 9:57:47 PM

ਨਵੀਂ ਦਿੱਲੀ— ਸਰਕਾਰੀ ਖੇਤਰ ਦੇ ਯੂਨੀਅਨ ਬੈਂਕ ਆਫ਼ ਇੰਡੀਆ (ਯੂ. ਬੀ. ਆਈ.) ਨੇ 30 ਸਤੰਬਰ ਨੂੰ ਖ਼ਤਮ ਹੋਈ ਇਸ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਵੱਡਾ ਮੁਨਾਫਾ ਦਰਜ ਕੀਤਾ ਹੈ।

ਜੁਲਾਈ-ਸਤੰਬਰ 'ਚ ਯੂ. ਬੀ. ਆਈ. ਦਾ ਮੁਨਾਫਾ ਤਿਮਾਹੀ ਆਧਾਰ 'ਤੇ 55.3 ਫੀਸਦੀ ਉਛਲ ਕੇ 517 ਕਰੋੜ ਰੁਪਏ ਰਿਹਾ। ਯੂ. ਬੀ. ਆਈ. ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੀ ਤਿਮਾਹੀ (ਅਪ੍ਰੈਲ-ਜੂਨ) 'ਚ ਬੈਂਕ ਦਾ ਮੁਨਾਫਾ 333 ਕਰੋੜ ਰੁਪਏ ਰਿਹਾ ਸੀ।

ਉੱਥੇ ਹੀ, ਬੀਤੇ ਵਿੱਤੀ ਸਾਲ 2019-20 ਦੀ ਦੂਜੀ ਤਿਮਾਹੀ 'ਚ ਯੂ. ਬੀ. ਆਈ. ਨੂੰ 1,194 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ।

ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਉਸ ਦੀ ਸ਼ੁੱਧ ਵਿਆਜ ਆਮਦਨ 6.1 ਫੀਸਦੀ ਵੱਧ ਕੇ 6,293 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਕ ਸਾਲ ਪਹਿਲਾਂ 2019-20 ਦੀ ਜੁਲਾਈ-ਸਤੰਬਰ ਤਿਮਾਹੀ 'ਚ 5,934 ਕਰੋੜ ਰੁਪਏ ਸੀ। ਯੂ. ਬੀ. ਆਈ. ਦਾ ਐੱਨ. ਪੀ. ਏ. ਇਸ ਦੌਰਾਨ ਕੁੱਲ ਕਰਜ਼ ਦਾ 14.71 ਫੀਸਦੀ ਰਿਹਾ, ਜੋ ਇਕ ਸਾਲ ਪਹਿਲਾਂ ਇਸ ਤਿਮਾਹੀ 'ਚ 15.75 ਫੀਸਦੀ ਸੀ। ਬੈਂਕ ਦਾ ਸ਼ੁੱਧ ਐੱਨ. ਪੀ. ਏ. ਵੀ ਘੱਟ ਕੇ 4.13 ਫੀਸਦੀ ਰਿਹਾ, ਜੋ ਸਾਲ ਪਹਿਲਾਂ ਜੁਲਾਈ-ਸਤੰਬਰ ਤਿਮਾਹੀ 'ਚ 6.40 ਫੀਸਦੀ ਸੀ।


Sanjeev

Content Editor

Related News