ਭਾਰਤ 'ਚ 6% ਤੋਂ ਘਟੀ ਬੇਰਜ਼ੁਗਾਰੀ ਦਰ, ਸੱਤ ਸਾਲਾਂ 'ਚ ਭਾਰੀ ਗਿਰਾਵਟ
Friday, Dec 06, 2024 - 03:19 PM (IST)
ਨਵੀਂ ਦਿੱਲੀ: ਭਾਰਤ ਵਿਚ ਬੇਰੁਜ਼ਗਾਰੀ ਦਰ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਦੱਸਿਆ ਕਿ ਤਾਜ਼ਾ ਸਲਾਨਾ ਪੀਰੀਅਡਿਕ ਲੇਬਰ ਫੋਰਸ ਸਰਵੇ (PLFS) ਰਿਪੋਰਟ ਵਿੱਚ ਉਪਲਬਧ ਅੰਕੜਿਆਂ ਦੇ ਅਨੁਸਾਰ ਕੋਵਿਡ ਦੀ ਮਿਆਦ ਸਮੇਤ ਪਿਛਲੇ 7 ਸਾਲਾਂ ਦੌਰਾਨ ਰੁਜ਼ਗਾਰ ਦਰਸਾਉਂਦਾ ਅਨੁਮਾਨਿਤ ਵਰਕਰ ਆਬਾਦੀ ਅਨੁਪਾਤ (WPR) 2017-18 ਵਿਚ 46.8 % ਤੋਂ 58.2% ਹੋ ਗਿਆ। ਇਸੇ ਮਿਆਦ ਦੇ ਦੌਰਾਨ, 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਆਮ ਸਥਿਤੀ 'ਤੇ ਬੇਰੁਜ਼ਗਾਰੀ ਦਰ (UR) 6.0% ਤੋਂ ਘਟ ਕੇ 3.2% ਹੋ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਨਾਗਰਿਕਾਂ ਨੇ ਭਾਰਤ ਨਾਲ ਸਬੰਧਾਂ 'ਚ ਖਟਾਸ ਲਈ ਟਰੂਡੋ ਨੂੰ ਮੰਨਿਆ ਜ਼ਿੰਮੇਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।