ਯੂ. ਐੱਨ. ਮੁਖੀ ਨੇ ਜੀ20 ਦੇਸ਼ਾਂ ਨੂੰ ਕੋਰੋਨਾ ਖ਼ਿਲਾਫ ਇਕਜੁੱਟ ਹੋਣ ਦਾ ਦਿੱਤਾ ਸੱਦਾ
Friday, Oct 23, 2020 - 05:14 PM (IST)
ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ (ਯੂ. ਐੱਨ.) ਮੁਖੀ ਨੇ ਕਿਹਾ ਹੈ ਕਿ 20 ਪ੍ਰਮੁੱਖ ਉਦਯੋਗਿਕ ਦੇਸ਼ਾਂ ਦੇ ਨੇਤਾਵਾਂ ਦੇ ਮਾਰਚ 'ਚ ਇਕੱਠੇ ਨਾ ਆਉਣਾ ਅਤੇ ਕੋਰੋਨਾ ਵਾਇਰਸ ਮਹਾਮਾਰੀ ਖਿਲਾਫ ਮਿਲ ਕੇ ਕਾਰਵਾਈ ਨਾ ਕਰਨਾ 'ਬੇਹੱਦ ਨਿਰਾਸ਼ਾਜਨਕ' ਹੈ।
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੀਨਿਓ ਗੁਟੇਰੇਸ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ਾਂ ਨੂੰ ਇਸ ਮਹਾਮਾਰੀ ਖ਼ਿਲਾਫ ਏਕੀਕ੍ਰਿਤ ਕੋਸ਼ਿਸ਼ ਕਰਨ ਦਾ ਪ੍ਰਸਤਾਵ ਕੀਤਾ ਸੀ ਪਰ ਅਜਿਹਾ ਨਹੀਂ ਹੋ ਸਕਿਆ।
ਇਸ ਦੇ ਮੱਦੇਨਜ਼ਰ ਸਾਰੇ ਦੇਸ਼ ਆਪਣੇ ਫ਼ੈਸਲੇ ਖ਼ੁਦ ਕਰ ਰਹੇ ਹਨ ਅਤੇ ਕਈ ਵਾਰ ਉਨ੍ਹਾਂ ਦੇ ਫ਼ੈਸਲੇ ਵਿਰੋਧ ਪੱਖੀ ਵੀ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਜ੍ਹਾ ਨਾਲ ਵਾਇਰਸ ਦਾ ਪ੍ਰਕੋਪ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ 'ਚ ਫੈਲ ਰਿਹਾ ਹੈ ਅਤੇ ਹੁਣ ਤਾਂ ਸੰਕਰਮਣ ਦੀ ਦੂਜੀ ਲਹਿਰ ਕਈ ਦੇਸ਼ਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਗੁਟੇਰੇਸ ਨੇ ਉਮੀਦ ਜਤਾਈ ਕਿ ਕੌਮਾਂਤਰੀ ਭਾਈਚਾਰਾ ਇਸ ਗੱਲ ਨੂੰ ਸਮਝੇਗਾ ਕਿ ਉਨ੍ਹਾਂ ਨੂੰ ਇੱਕਠੇ ਹੋ ਕੇ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ।