ਬ੍ਰਿਟੇਨ ਦੀ ਮਹਿੰਗਾਈ ਜੂਨ ''ਚ 7.9 ਫ਼ੀਸਦੀ ਘੱਟ ਕੇ 15 ਮਹੀਨੇ ਦੇ ਹੇਠਲੇ ਪੱਧਰ ''ਤੇ ਪੁੱਜੀ

Thursday, Jul 20, 2023 - 01:10 PM (IST)

ਬ੍ਰਿਟੇਨ ਦੀ ਮਹਿੰਗਾਈ ਜੂਨ ''ਚ 7.9 ਫ਼ੀਸਦੀ ਘੱਟ ਕੇ 15 ਮਹੀਨੇ ਦੇ ਹੇਠਲੇ ਪੱਧਰ ''ਤੇ ਪੁੱਜੀ

ਲੰਡਨ (ਭਾਸ਼ਾ) - ਬ੍ਰਿਟੇਨ 'ਚ ਮਹਿੰਗਾਈ ਦਰ ਜੂਨ ਦੇ ਮਹੀਨੇ ਘੱਟ ਕੇ 15 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਤੋਂ ਮਿਲੀ ਹੈ। ਮਹਿੰਗਾਈ ਘਟਣ ਦੇ ਨਾਲ ਬੈਂਕ ਆਫ ਇੰਗਲੈਂਡ 'ਤੇ ਆਉਣ ਵਾਲੇ ਮਹੀਨਿਆਂ ਵਿੱਚ ਵਿਆਜ ਦਰਾਂ ਨੂੰ ਹੋਰ ਵਧਾਉਣ ਲਈ ਦਬਾਅ ਘੱਟ ਜਾਵੇਗਾ। ਨੈਸ਼ਨਲ ਸਟੈਟਿਸਟਿਕਸ ਦਫ਼ਤਰ ਨੇ ਕਿਹਾ ਕਿ ਜੂਨ 'ਚ ਖਪਤਕਾਰ ਕੀਮਤ ਸੂਚਕ ਅੰਕ ਘਟ ਕੇ 7.9 ਫ਼ੀਸਦੀ 'ਤੇ ਆ ਗਿਆ ਹੈ। 

ਇਹ ਵੀ ਪੜ੍ਹੋ : 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੱਬਾਂ ਭਾਰ ਹੋਇਆ ਚੋਣ ਕਮਿਸ਼ਨ, ਤਿਆਰੀਆਂ ਸ਼ੁਰੂ

ਦੱਸ ਦੇਈਏ ਕਿ ਪਿਛਲੇ ਸਾਲ ਜੂਨ 'ਚ ਇਹ 8.7 ਫ਼ੀਸਦੀ 'ਤੇ ਸੀ। ਹਾਲਾਂਕਿ ਅਰਥਸ਼ਾਸਤਰੀਆਂ ਨੇ ਮਹਿੰਗਾਈ ਦਰ 8.2 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਅੰਕੜਾ ਦਫ਼ਤਰ ਨੇ ਈਂਧਨ ਦੀਆਂ ਕੀਮਤਾਂ ਵਿੱਚ ਗਿਰਾਵਟ ਨੂੰ ਮਹਿੰਗਾਈ ਵਿੱਚ ਉਮੀਦ ਤੋਂ ਘੱਟ ਕਮੀ ਦਾ ਕਾਰਨ ਦੱਸਿਆ ਹੈ। ਇਸ ਗਿਰਾਵਟ ਦੇ ਬਾਵਜੂਦ ਮਹਿੰਗਾਈ ਬੈਂਕ ਆਫ ਇੰਗਲੈਂਡ ਦੇ ਦੋ ਫ਼ੀਸਦੀ ਦੇ ਟੀਚੇ ਤੋਂ ਕਾਫ਼ੀ ਉਪਰ ਬਣੀ ਹੋਈ ਹੈ।

ਇਹ ਵੀ ਪੜ੍ਹੋ : ਲਗਜ਼ਰੀ ਅਤੇ ਪ੍ਰੀਮੀਅਮ ਘਰਾਂ ਦੀ ਮੰਗ ’ਚ ਉਛਾਲ, 3-ਬੀ. ਐੱਚ. ਕੇ. ਦੇ ਫਲੈਟ ਬਣੇ ਪਹਿਲੀ ਪਸੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News