EMI 'ਤੇ ਰਾਹਤ! ਯੂਕੋ ਬੈਂਕ ਨੇ ਵੀ ਹੁਣ 0.10 ਫੀਸਦੀ ਸਸਤਾ ਕੀਤਾ ਕਰਜ਼

Friday, Aug 07, 2020 - 06:00 PM (IST)

EMI 'ਤੇ ਰਾਹਤ! ਯੂਕੋ ਬੈਂਕ ਨੇ ਵੀ ਹੁਣ 0.10 ਫੀਸਦੀ ਸਸਤਾ ਕੀਤਾ ਕਰਜ਼

ਨਵੀਂ ਦਿੱਲੀ— ਸਰਕਾਰੀ ਖੇਤਰ ਦੇ ਯੂਕੋ ਬੈਂਕ ਨੇ ਵੀ ਫੰਡ ਆਧਾਰਿਤ ਉਧਾਰੀ ਦਰ (ਐੱਮ. ਸੀ. ਐੱਲ. ਆਰ.) 'ਚ ਸ਼ੁੱਕਰਵਾਰ ਨੂੰ 0.10 ਫੀਸਦੀ ਦੀ ਕਮੀ ਕਰ ਦਿੱਤੀ ਹੈ।

ਬੈਂਕ ਵੱਲੋਂ ਕੀਤੀ ਗਈ ਇਹ ਕਟੌਤੀ 10 ਅਗਸਤ ਤੋਂ ਪ੍ਰਭਾਵੀ ਹੋਵੇਗੀ। ਯੂਕੋ ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਇਸ ਕਟੌਤੀ ਨਾਲ ਐੱਮ. ਸੀ. ਐੱਲ. ਆਰ. ਨਾਲ ਜੁੜੇ ਸਾਰੇ ਕਰਜ਼ ਹੁਣ ਹੋਰ ਸਸਤੇ ਹੋਣ ਜਾ ਰਹੇ ਹਨ। ਬੈਂਕ ਨੇ ਇਕ ਸਾਲ ਦੀ ਐੱਮ. ਸੀ. ਐੱਲ. ਆਰ. ਦਰ 7.50 ਫੀਸਦੀ ਤੋਂ ਘਟਾ ਕੇ 7.40 ਫੀਸਦੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਤਿੰਨ ਮਹੀਨੇ ਵਾਲੀ ਅਤੇ 6 ਮਹੀਨੇ ਵਾਲੀ ਐੱਮ. ਸੀ. ਐੱਲ. ਆਰ. ਦਰ ਹੁਣ ਕ੍ਰਮਵਾਰ 7.05 ਅਤੇ 7.30 ਫੀਸਦੀ ਹੋ ਜਾਵੇਗੀ।

ਗੌਰਤਲਬ ਹੈ ਕਿ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਐੱਚ. ਡੀ. ਐੱਫ. ਸੀ. ਬੈਂਕ ਨੇ ਵੀ ਫੰਡ ਆਧਾਰਿਤ ਉਧਾਰੀ ਦਰ (ਐੱਮ. ਸੀ. ਐੱਲ. ਆਰ.) 'ਚ 0.10 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ ਸਰਕਾਰੀ ਖੇਤਰ ਦੇ ਕੇਨਰਾ ਬੈਂਕ ਨੇ ਵੀ ਕਰਜ਼ ਦਰਾਂ ਨੂੰ 0.30 ਫੀਸਦੀ ਤੱਕ ਸਸਤਾ ਕੀਤਾ ਹੈ। ਬੈਂਕਾਂ ਦੇ ਇਸ ਕਦਮ ਨਾਲ ਉਨ੍ਹਾਂ ਦੇ ਗਾਹਕਾਂ ਦੇ ਪ੍ਰਚੂਨ ਕਰਜ਼ਿਆਂ ਦੀ ਈ. ਐੱਮ. ਆਈ. 'ਚ ਕਮੀ ਹੋਵੇਗੀ।
ਐੱਚ. ਡੀ. ਐੱਫ. ਸੀ. ਬੈਂਕ ਦੀ ਇਕ ਸਾਲ ਦੀ ਐੱਮ. ਸੀ. ਐੱਲ. ਆਰ. ਦਰ ਜਿਸ ਨਾਲ ਬਹੁਤ ਸਾਰੇ ਪ੍ਰਚੂਨ ਕਰਜ਼ੇ ਜੁੜੇ ਹੋਏ ਹਨ, ਹੁਣ 7.35 ਫੀਸਦੀ ਹੋ ਗਈ ਹੈ, ਜਦੋਂ ਕਿ ਇਸ ਮਾਮਲੇ 'ਚ ਕੇਨਰਾ ਬੈਂਕ ਦੀ ਇਕ ਸਾਲ ਦੇ ਐੱਮ. ਸੀ. ਐੱਲ. ਆਰ. ਨਾਲ ਜੁੁੁੁੁੁੁੁੁੁੁੁੁਡ਼ੀ ਕਰਜ਼ ਦਰ 7.45 ਫੀਸਦੀ ਹੋ ਗਈ ਹੈ।


author

Sanjeev

Content Editor

Related News