ਸੈਕਸ ਸ਼ੋਸ਼ਣ ਦੇ ਮਾਮਲਿਆਂ ’ਚ 44 ਲੱਖ ਡਾਲਰ ਦਾ ਭੁਗਤਾਨ ਕਰੇਗੀ ਉਬਰ

12/19/2019 10:54:44 PM

ਸਾਨ ਫ੍ਰਾਂਸਿਸਕੋ(ਭਾਸ਼ਾ)-ਅਮਰੀਕਾ ਦੀ ਐਪ ਆਧਾਰਿਤ ਕੈਬ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਕੰਪਨੀ ਉਬਰ ਟੈਕਨਾਲੋਜੀਜ਼ ਆਪਣੇ ਇੱਥੇ ਸੈਕਸ ਸ਼ੋਸ਼ਣ ਦੇ ਰੁਝਾਨ ਦਾ ਬੋਲਬਾਲਾ ਹੋਣ ਦੇ ਦੋਸ਼ਾਂ ਦੀ ਜਾਂਚ ਦਾ ਨਿਪਟਾਰਾ ਕਰਵਾਉਣ ਲਈ ਸਰਕਾਰ ਨੂੰ 44 ਲੱਖ ਡਾਲਰ ਦਾ ਭੁਗਤਾਨ ਕਰਨ ’ਤੇ ਸਹਿਮਤ ਹੋਈ ਹੈ। ਇਹ ਜਾਂਚ ਅਮਰੀਕਾ ਦੀ ਫੈਡਰਲ ਵਿਵਸਥਾ ਦੇ ਤਹਿਤ ਕੀਤੀ ਜਾ ਰਹੀ ਹੈ। ਅਮਰੀਕਾ ’ਚ ਰੋਜ਼ਗਾਰ ਦੇ ਖੇਤਰ ’ਚ ਔਰਤ-ਮਰਦ ਸਮਾਨਤਾ ਦਾ ਰੈਗੂਲੇਸ਼ਨ ਕਰਨ ਵਾਲੇ ਕਮਿਸ਼ਨ ਨੇ ਇਸ ਦਾ ਐਲਾਨ ਕੀਤਾ। ਕਮਿਸ਼ਨ 2017 ਤੋਂ ਇਹ ਜਾਂਚ ਕਰ ਰਿਹਾ ਹੈ। ਉਸ ਨੇ ਕਿਹਾ ਹੈ ਕਿ ਉਬਰ ’ਚ ਸੋਸ਼ਣ ਦੀਆਂ ਸ਼ਿਕਾਰ ਔਰਤਾਂ ਨੂੰ ਭੁਗਤਾਨ ਲਈ 44 ਲੱਖ ਡਾਲਰ ਦਾ ਫੰਡ ਬਣਾਉਣ ਦੀ ਕੰਪਨੀ ਦੀ ਸਹਿਮਤੀ ਤੋਂ ਬਾਅਦ ਇਹ ਜਾਂਚ ਬੰਦ ਕੀਤੀ ਗਈ ਹੈ।

ਕੰਪਨੀ ਦੇ ਖਿਲਾਫ ਇਸ ਤਰ੍ਹਾਂ ਦੇ ਦਾਅਵਿਆਂ ਦਾ ਨਿਪਟਾਰਾ ਕਰਨ ਲਈ ਨਿਯੁਕਤ ਅਧਿਕਾਰੀ ਉਬਰ ’ਚ 1 ਜਨਵਰੀ 2014 ਤੋਂ 30 ਜੂਨ 2019 ਦੇ ਦਰਮਿਆਨ ਕੰਮ ਕਰਨ ਵਾਲੀਆਂ ਔਰਤਾਂ ਨੂੰ ਨੋਟਿਸ ਭੇਜੇਗਾ। ਕਮਿਸ਼ਨ ਤੈਅ ਕਰੇਗਾ ਕਿ ਦਾਅਵਾ ਕਰਨ ਵਾਲੀਆਂ ਔਰਤਾਂ ’ਚ ਕੌਣ-ਕੌਣ ਇਸ ਫੰਡ ਤੋਂ ਭੁਗਤਾਨ ਪ੍ਰਾਪਤ ਕਰਨ ਦੀਆਂ ਪਾਤਰ ਹਨ। ਕੰਪਨੀ ਵਾਰ-ਵਾਰ ਇਸ ਤਰ੍ਹਾਂ ਦਾ ਅਪਰਾਧ ਕਰਨ ਵਾਲਿਆਂ ਦੀ ਪਛਾਣ ਕਰਨ ਅਤੇ ਸੈਕਸ ਸ਼ੋਸ਼ਣ ਬਾਰੇ ਸਮੇਂ ’ਤੇ ਜਾਣਕਾਰੀ ਦੇਣ ’ਚ ਅਸਫਲ ਰਹੇ ਪ੍ਰਬੰਧਕਾਂ ਦੀ ਪਛਾਣ ਕਰਨ ਲਈ ਇਕ ਸਿਸਟਮ ਦਾ ਗਠਨ ਕਰੇਗੀ।


Karan Kumar

Content Editor

Related News