Twitter ਫਿਰ ਸ਼ੁਰੂ ਕਰ ਰਿਹੈ 'ਬਲੂ ਟਿੱਕ ਸਬਸਕ੍ਰਿਪਸ਼ਨ', ਉਪਭੋਗਤਾਵਾਂ ਨੂੰ ਮਿਲਣਗੀਆਂ ਖ਼ਾਸ ਸਹੂਲਤਾਂ
Sunday, Dec 11, 2022 - 07:02 PM (IST)
ਨਵੀਂ ਦਿੱਲੀ : ਟਵਿੱਟਰ ਇਕ ਵਾਰ ਫਿਰ ਆਪਣੀ 'ਬਲੂ ਚੈੱਕਮਾਰਕ' ਸੇਵਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਕ ਮਹੀਨਾ ਪਹਿਲਾਂ ਉਸ ਦੀ ਕੋਸ਼ਿਸ਼ ਨਾਕਾਮ ਹੋ ਗਈ ਸੀ। ਸੋਸ਼ਲ ਮੀਡੀਆ ਕੰਪਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਬਲੂ ਵੈਰੀਫਾਈਡ ਅਕਾਊਂਟ ਅਤੇ ਵਿਸ਼ੇਸ਼ ਵਿਸ਼ੇਸ਼ਤਾਵਾਂ ਪ੍ਰਾਪਤ ਕਰਨ ਲਈ ਸੋਮਵਾਰ ਤੋਂ ਉਪਭੋਗਤਾਵਾਂ ਨੂੰ ਟਵਿੱਟਰ ਬਲੂ ਦੀ ਸਬਸਕ੍ਰਿਪਸ਼ਨ ਖ਼ਰੀਦਣ ਦੀ ਆਗਿਆ ਦੇਵੇਗੀ। ਨੀਲੇ(ਬਲਿਊ) ਚੈੱਕਮਾਰਕ ਮੂਲ ਰੂਪ ਵਿੱਚ ਕੰਪਨੀਆਂ, ਮਸ਼ਹੂਰ ਹਸਤੀਆਂ, ਸਰਕਾਰੀ ਸੰਸਥਾਵਾਂ ਅਤੇ ਪੱਤਰਕਾਰਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਟਵਿੱਟਰ ਦੁਆਰਾ ਸਹੀ ਹੋਣ ਦੀ ਪੁਸ਼ਟੀ ਕੀਤੀ ਗਈ ਹੁੰਦੀ ਹੈ।
ਇਹ ਵੀ ਪੜ੍ਹੋ : ਮਿਉਚੁਅਲ ਫੰਡ 'ਚ ਨਿਵੇਸ਼ ਪਹਿਲੀ ਵਾਰ 40 ਲੱਖ ਕਰੋੜ ਦੇ ਪਾਰ, ਨਵੇਂ ਰਿਕਾਰਡ ਪੱਧਰ 'ਤੇ SIP ਫੰਡ
ਅਕਤੂਬਰ 'ਚ 44 ਅਰਬ ਡਾਲਰ 'ਚ ਟਵਿੱਟਰ ਖ਼ਰੀਦਣ ਤੋਂ ਬਾਅਦ ਏਲੋਨ ਮਸਕ ਨੇ ਹਰ ਮਹੀਨੇ ਅੱਠ ਡਾਲਰ ਦੀ ਫੀਸ 'ਤੇ ਕਿਸੇ ਨੂੰ ਵੀ ਬਲੂ ਟਿੱਕ ਦੇਣ ਦੀ ਸੇਵਾ ਸ਼ੁਰੂ ਕੀਤੀ ਸੀ ਪਰ ਕੁਝ ਫਰਜ਼ੀ ਯੂਜ਼ਰਸ ਨੇ ਬਲੂ ਟਿੱਕ ਵੀ ਹਾਸਲ ਕਰ ਲਏ, ਜਿਸ ਕਾਰਨ ਟਵਿਟਰ ਨੇ ਇਸ ਸੇਵਾ ਨੂੰ ਮੁਅੱਤਲ ਕਰ ਦਿੱਤਾ।
ਮਿਲੇਗੀ ਖ਼ਾਸ ਸਹੂਲਤ
ਹੁਣ ਦੁਬਾਰਾ ਸ਼ੁਰੂ ਕਰਦੇ ਹੋਏ ਸੇਵਾ ਦੀ ਕੀਮਤ ਵੈੱਬ ਉਪਭੋਗਤਾਵਾਂ ਲਈ 8 ਡਾਲਰ ਪ੍ਰਤੀ ਮਹੀਨਾ ਅਤੇ ਆਈਫੋਨ ਉਪਭੋਗਤਾਵਾਂ ਲਈ ਪ੍ਰਤੀ ਮਹੀਨਾ 11 ਡਾਲਰ ਹੋਵੇਗੀ। ਟਵਿੱਟਰ ਨੇ ਕਿਹਾ ਕਿ ਗਾਹਕ ਘੱਟ ਵਿਗਿਆਪਨ ਦੇਖਣਗੇ, ਲੰਬੇ ਵੀਡੀਓ ਪੋਸਟ ਕਰਨ ਦੇ ਯੋਗ ਹੋਣਗੇ ਅਤੇ ਉਨ੍ਹਾਂ ਦੇ ਟਵੀਟਸ ਨੂੰ ਵਧੇਰੇ ਪ੍ਰਮੁੱਖਤਾ ਨਾਲ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Twitter ਦੇ Head Office 'ਚ ਲੱਗੇ ਬਿਸਤਰੇ ਅਤੇ ਵਾਸ਼ਿੰਗ ਮਸ਼ੀਨ, ਜਾਣੋ ਕੀ ਹੈ Elon Musk ਦਾ ਨਵਾਂ ਪਲਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।