ਟਵਿਟਰ ਦੇ ਬੋਰਡ ’ਚ ਸ਼ਾਮਿਲ ਹੋਏ ਏਲਨ ਮਸਕ, CEO ਪਰਾਗ ਨੇ ਇਸ ਅੰਦਾਜ਼ ’ਚ ਕੀਤਾ ਸਵਾਗਤ

Wednesday, Apr 06, 2022 - 01:23 PM (IST)

ਟਵਿਟਰ ਦੇ ਬੋਰਡ ’ਚ ਸ਼ਾਮਿਲ ਹੋਏ ਏਲਨ ਮਸਕ, CEO ਪਰਾਗ ਨੇ ਇਸ ਅੰਦਾਜ਼ ’ਚ ਕੀਤਾ ਸਵਾਗਤ

ਗੈਜੇਟ ਡੈਸਕ– ਟੈਸਲਾ ਦੇ ਸੀ.ਈ.ਓ. ਅਤੇ ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਏਲਨ ਮਸਕ ਨੇ ਮਾਈਕ੍ਰੋ-ਬਲਾਗਿੰਗ ਸਾਈਟ ਟਵਿਟਰ ਇੰਕ ’ਚ 9.2 ਫੀਸਦੀ ਦੀ ਹਿੱਸੇਦਾਰੀ ਖਰੀਦੀ ਹੈ। ਉੱਥੇ ਹੀ ਟਵਿਟਰ ਦੇ ਸੀ.ਈ.ਓ. ਪਰਾਗ ਅਗਰਵਾਲ ਨੇ ਮੰਗਲਵਾਰ ਨੂੰ ਇਕ ਟਵੀਟ ’ਚ ਏਲਨ ਮਸਕ ਦਾ ਕੰਪਨੀ ਦੇ ਬੋਰਡ ’ਚ ਸਵਾਗਤ ਕੀਤਾ। 

ਅਗਰਵਾਲ ਨੇ ਕਿਹਾ, ਉਹ ਸਾਡੀ ਸੇਵਾ ’ਚ ਯਕੀਨ ਰੱਖਣ ਵਾਲੇ ਹਨ ਅਤੇ ਗੰਭੀਰ ਆਲੋਚਕ ਹਨ। ਖੁਦ ਨੂੰ ਲੰਬੇ ਸਮੇਂ ਲਈ ਮਜਬੂਤ ਬਣਾਉਣ ਲਈ ਸਾਨੂੰ ਟਵਿਟਰ ਅਤੇ ਸਾਡੇ ਬੋਰਡ ਰੂਮ ’ਚ ਇਸੇ ਦੀ ਲੋੜ ਹੈ।

 

ਪਰਾਗ ਅਗਰਵਾਲ ਨੇ ਅੱਗੇ ਕਿਹਾ ਕਿ ਮੈਂ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਉਤਸ਼ਾਹਿਤ ਹਾਂ ਕਿ ਅਸੀਂ ਏਲਨ ਮਸਕ ਨੂੰ ਆਪਣੇ ਬੋਰਡ ’ਚ ਨਿਯੁਕਤ ਕਰ ਰਹੇ ਹਾਂ। ਪਿਛਲੇ ਕੁਝ ਹਫਤਿਆਂ ’ਚ ਟਵੀਟਸ ਰਾਹੀਂ ਮਸਕ ਦੇ ਨਾਲ ਹੋਈ ਗੱਲ ’ਚ ਇਹ ਸਪਸ਼ਟ ਹੋਇਆ ਹੈ ਕਿ ਉਹ ਸਾਡੇ ਬੋਰਡ ’ਚ ਨਵਾਂ ਮੁੱਲ ਲਿਆਉਣਗੇ। 


author

Rakesh

Content Editor

Related News