TVS ਜਲਦ ਪੇਸ਼ ਕਰੇਗੀ ਆਪਣਾ ਇਹ ਨਵਾਂ ਸਕੂਟਰ

Tuesday, Jan 23, 2018 - 08:51 PM (IST)

ਜਲੰਧਰ—ਭਾਰਤੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਟੀ.ਵੀ.ਐੱਸ. ਮੋਟਰਸ ਜਲਦ ਹੀ ਮਾਰਕੀਟ 'ਚ ਨਵਾਂ ਅਤੇ ਸਪਾਰਟੀ ਆਟੋਮੈਟਿਕ ਸਕੂਟਰ ਲਾਂਚ ਕਰਨ ਵਾਲੀ ਹੈ। ਇਸ ਨਵੇਂ ਸਕੂਟਰ ਦਾ ਨਾਂ graphite 125 ਹੋਵੇਗਾ ਅਤੇ ਇਸ ਨੂੰ ਆਟੋ ਐਕਸਪੋ 'ਚ ਲਾਂਚ ਕੀਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ tvs motors ਗ੍ਰੈਫਾਈਟ ਸਕੂਟਰ ਨੂੰ ਟੈਸਟ ਕਰ ਰਹੀ ਹੈ ਅਤੇ ਇਹ ਸਕੂਟਰ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਹੀ ਜ਼ਿਆਦਾ ਸਪੀਡ ਫੜ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦਾ ਮੁਕਾਬਲਾ Yamaha (Aerox 155) ਅਤੇ Suzuki (Burgman) ਨਾਲ ਹੋਵੇਗਾ।
ਇੰਜਣ
ਇਸ ਸਕੂਟਰ 'ਚ 125 ਸੀ.ਸੀ. ਦਾ ਏਅਰ ਕੂਲਡ ਇੰਜਣ ਹੋਵੇਗਾ ਜੋ ਕਿ 11.5 ਬੀ.ਐੱਚ.ਪੀ. ਦੀ ਪਾਵਰ ਨੂੰ ਜਨਰੇਟ ਕਰੇਗਾ। ਉੱਥੇ ਪ੍ਰਾਡਕਸ਼ਨ ਮਾਡਲ 'ਚ ਸੀ.ਵੀ.ਟੀ. ਆਟੋਮੈਟਿਕ ਗਿਅਰਬਾਕਸ ਦਿੱਤਾ ਜਾ ਸਕਦਾ ਹੈ।
ਫੀਚਰਸ
ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਜੀ.ਪੀ.ਐੱਸ. ਨੈਵੀਗੇਸ਼ਨ, ਫੁੱਲੀ ਡਿਜ਼ੀਟਲ ਇੰਸਟੂਮੈਂਟ ਕਲਸਟਰ, ਮੋਬਾਇਲ ਚਾਰਜਰ, ਐੱਲ.ਈ.ਡੀ. ਟੇਲ ਲੈਂਪ ਆਦਿ ਪ੍ਰਮੁੱਖ ਖੂਬੀਆਂ ਹੋ ਸਕਦੀਆਂ ਹਨ। ਉੱਥੇ ਸਸਪੈਂਸ਼ਨ ਲਈ ਇਸ ਨਵੇਂ 125 ਸੀ.ਸੀ. ਸਕੂਟਰ 'ਚ ਟੈਲੀਸਕੋਪਿਕ ਫਾਕਰਸ ਫਰੰਟ 'ਚ ਅਤੇ ਰਿਅਰ 'ਚ ਮੋਨੋਸ਼ਾਕਰ ਹੋਵੇਗਾ। ਇਸ ਤੋਂ ਇਲਾਵਾ ਇਸ ਸਕੂਟਰ ਦੇ ਫਰੰਟ 'ਚ ਹਾਈਡਰਾਲਿਕ ਬ੍ਰੇਕ ਅਤੇ ਪਿਛਲੇ ਪਹੀਏ 'ਚ ਡਰਮ ਬ੍ਰੇਕ ਹੋਵੇਗੀ।


Related News