TVS ਮੋਟਰ ਦਾ ਮੁਨਾਫਾ 6.8 ਫੀਸਦੀ ਅਤੇ ਆਮਦਨ 19 ਫੀਸਦੀ ਵਧੀ
Saturday, Aug 12, 2017 - 09:22 AM (IST)
ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਟੀ. ਵੀ. ਐੱਸ. ਮੋਟਰ ਦਾ ਮੁਨਾਫਾ 6.8 ਫੀਸਦੀ ਵਧ ਕੇ 129.5 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਟੀ. ਵੀ. ਐੱਸ. ਮੋਟਰ ਦਾ ਮੁਨਾਫਾ 121.2 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਟੀ. ਵੀ. ਐੱਸ. ਮੋਟਰ ਦੀ ਆਮਦਨ 19 ਫੀਸਦੀ ਘੱਟ ਕੇ 3743 ਕਰੋੜ ਰੁਪਏ ਰਹੀ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਟੀ. ਵੀ. ਐੱਸ. ਮੋਟਰ ਦੀ ਆਮਦਨ 3148 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਟੀ. ਵੀ. ਐੱਸ. ਮੋਟਰ ਦਾ ਐਬਿਟਡਾ 200.4 ਕਰੋੜ ਰੁਪਏ ਤੋਂ ਵਧ ਕੇ 211.4 ਕਰੋੜ ਰੁਪਏ ਰਿਹਾ। ਸਾਲਾਨਾ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਟੀ. ਵੀ. ਐੱਸ. ਮੋਟਰ ਦਾ ਐਬਿਟਡਾ ਮਾਰਜਨ 6.9 ਫੀਸਦੀ ਤੋਂ ਘੱਟ ਕੇ 6.2 ਫੀਸਦੀ ਰਿਹਾ।
Related News
ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ ''ਮੇਰੀ ਲਾਲ ਕਾਰ'', ਟ੍ਰੈਫਿਕ ਨਿਯਮਾਂ ਬਾਰੇ ਵੀ ਹੋਣਗੇ ਜਾਗਰੂਕ
