TVS ਨੇ ਦਿੱਲੀ ਵਿਚ ਲਾਂਚ ਕੀਤਾ iQube ਇਲੈਕਟ੍ਰਿਕ ਸਕੂਟਰ, ਸਿੰਗਲ ਚਾਰਜ 'ਚ ਕਰੇਗੀ 75 ਕਿਲੋਮੀਟਰ ਦੀ ਯਾਤਰਾ

02/05/2021 6:26:42 PM

ਨਵੀਂ ਦਿੱਲੀ - ਟੀਵੀਐਸ ਮੋਟਰ ਨੇ ਦਿੱਲੀ ਵਿਚ ਆਪਣਾ ਨਵਾਂ iQube ਇਲੈਕਟ੍ਰਿਕ ਸਕੂਟਰ ਲਾਂਚ ਕਰ ਦਿੱਤਾ ਹੈ। ਇਹ ਫੇਮ -2 ਸਬਸਿਡੀ ਤੋਂ ਬਾਅਦ 1,08,012 ਰੁਪਏ ਦੀ ਆਨ-ਰੋਡ ਕੀਮਤ 'ਤੇ ਉਪਲਬਧ ਹੋਵੇਗਾ। ਦਿੱਲੀ ਵਿਚ ਪਹਿਲਾਂ ਹੀ ਲੋਕ ਬਜਾਜ ਚੇਤਕ ਇਲੈਕਟ੍ਰਿਕ ਅਤੇ ਏਥਰ 450 ਐਕਸ ਇਲੈਕਟ੍ਰਿਕ ਸਕੂਟਰ ਚਲਾ ਰਹੇ ਹਨ, ਜਿਨ੍ਹਾਂ ਦੇ ਮੁਕਾਬਲੇ ਵਿਚ ਇਸ ਨੂੰ ਲਿਆਂਦਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿਚ ਇਲੈਕਟ੍ਰਿਕ ਵਹੀਕਲ ਪਾਲਿਸੀ ਦੇ ਤਹਿਤ ਦੋਪਹੀਆ ਵਾਹਨ 'ਤੇ ਵੱਧ ਤੋਂ ਵੱਧ 30,000 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਦਿੱਲੀ ਸਰਕਾਰ ਨੇ ਵੀਰਵਾਰ ਨੂੰ ਹੀ ਸੂਬੇ ਵਿਚ 'ਸਵਿਚ ਦਿੱਲੀ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਸੂਬਾ ਸਰਕਾਰ ਲੋਕਾਂ ਨੂੰ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨ ਦੀ ਅਪੀਲ ਕਰ ਰਹੀ ਹੈ।

ਇਹ ਵੀ ਪੜ੍ਹੋ : ਜਾਣੋ ਇੰਪੋਰਟ ਡਿਊਟੀ ਘਟਾਉਣ ਤੋਂ ਬਾਅਦ ਕਿੰਨਾ ਸਸਤਾ ਹੋਵੇਗਾ ਸੋਨਾ

ਸਕੂਟਰ 'ਤੇ ਲੱਗੀ ਹੈ 4.4 ਕਿਲੋਵਾਟ ਦੀ ਮੋਟਰ

ਟੀਵੀਐਸ ਆਈਕਯੂਬ ਸਕੂਟਰ 'ਚ 4.4 ਕਿਲੋਵਾਟ ਦੀ ਮੋਟਰ ਲਗਾਈ ਗਈ ਹੈ, ਜੋ 140 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦੀ ਹੈ। ਟੀਵੀਐਸ ਨੇ ਦਾਅਵਾ ਕੀਤਾ ਹੈ ਕਿ ਇਹ ਸਕੂਟਰ 0 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਸਿਰਫ 4.2 ਸੈਕਿੰਡ ਵਿਚ ਫੜਦਾ ਹੈ ਅਤੇ ਇਸਦੀ ਟਾਪ ਸਪੀਡ 78 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾਂਦੀ ਹੈ, ਜਦੋਂ ਕਿ ਈਕੋ ਮੋਡ ਉੱਤੇ ਤੁਸੀਂ ਇਸ ਨੂੰ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਾ ਸਕਦੇ ਹੋ। ਇਕ ਵਾਰ ਈਕੋ ਮੋਡ ਵਿਚ ਆਉਣ 'ਤੇ ਇਸ ਨੂੰ ਪੂਰੇ ਚਾਰਜ ਨਾਲ 75 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ, ਜਦੋਂ ਕਿ ਸਪੋਰਟ ਮੋਡ ਵਿਚ ਤੁਸੀਂ ਇਸ ਨੂੰ 55 ਕਿਲੋਮੀਟਰ ਲਈ ਚਲਾ ਸਕਦੇ ਹੋ।

ਇਹ ਵੀ ਪੜ੍ਹੋ : ਬਜਟ ਦੀ ਘੋਸ਼ਣਾ ਤੋਂ ਬਾਅਦ ਤਨਖ਼ਾਹ ਅਤੇ ਸੇਵਾ ਮੁਕਤੀ ਦੀ ਬਚਤ ਨੂੰ ਪਵੇਗੀ ਦੋਹਰੀ ਮਾਰ, ਜਾਣੋ ਕਿਵੇਂ

ਕੰਪਨੀ ਦੇ ਰਹੀ 5 ਐਮਪਿਅਰ ਦਾ ਚਾਰਜਰ

ਇਸ ਸਕੂਟਰ ਦੀ ਬੈਟਰੀ ਚਾਰਜ ਕਰਨ ਲਈ ਕੰਪਨੀ ਇਸਦੇ ਨਾਲ 5 ਐਮਪਿਅਰ ਦਾ ਚਾਰਜਰ ਮੁਫਤ ਦੇ ਰਹੀ ਹੈ। ਬਜਾਜ ਚੇਤਕ ਵਾਂਗ ਇਹ ਸਕੂਟਰ ਵੀ ਪੂਰਾ ਚਾਰਜ ਹੋਣ ਲਈ 5 ਘੰਟੇ ਲੈਂਦਾ ਹੈ।

ਇਹ ਵੀ ਪੜ੍ਹੋ : RBI ਮੁਦਰਾ ਨੀਤੀ: ਕਰਜ਼ਾਧਾਰਕਾਂ ਲਈ ਵੱਡੀ ਰਾਹਤ, ਨੀਤੀਗਤ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ

ਟੀਐਫਟੀ ਸਕ੍ਰੀਨ

ਇਹ ਸਕੂਟਰ ਇਕ ਟੀਐਫਟੀ ਸਕ੍ਰੀਨ ਦੇ ਨਾਲ ਆਂਦਾ ਹੈ, ਜਿਸ ਨੂੰ ਸਮਾਰਟਫੋਨ ਨਾਲ ਆਈਕਯੂਬ ਐਪ ਰਾਹੀਂ ਜੋੜਿਆ ਜਾ ਸਕਦਾ ਹੈ। ਇਸ ਟੀਐਫਟੀ ਸਕ੍ਰੀਨ ਦੇ ਜ਼ਰੀਏ ਤੁਸੀਂ ਜੀਓ ਫੈਨਸਿੰਗ, ਰਿਮੋਟ ਬੈਟਰੀ ਚਾਰਜ ਸਟੇਟਸ ਅਤੇ ਨੈਵੀਗੇਸ਼ਨ ਸਹਾਇਤਾ ਵਰਗੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਐਪ ਵਿਚ ਪਿਛਲੀ ਪਾਰਕ ਲੋਕੇਸ਼ਨ, ਕਾਲ / ਐਸ.ਐਮ.ਐਸ. ਅਲਰਟ, ਰਾਈਡ ਸਟੈਟਿਕਸ ਅਤੇ ਰੇਂਜ ਏਕੀਕਰਣ ਵਰਗੀਆਂ ਵਿਸ਼ੇਸ਼ਤਾਵਾਂ ਵੀ ਉਪਲਬਧ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ  ਸਾਂਝੇ ਕਰੋ।


Harinder Kaur

Content Editor

Related News