Triumph ਨੇ ਭਾਰਤ ’ਚ ਲਾਂਚ ਕੀਤੀ Street Triple R, ਕੀਮਤ 8.84 ਲੱਖ ਰੁਪਏ

8/11/2020 6:30:41 PM

ਆਟੋ ਡੈਸਕ– Triumph ਮੋਟਰਸਾਈਕਲ ਇੰਡੀਆ ਨੇ ਆਖਿਰਕਾਰ ਭਾਰਤ ’ਚ ਆਪਣੀ ਨਵੀਂ Street Triple R ਬਾਈਕ ਨੂੰ ਲਾਂਚ ਕਰ ਦਿੱਤਾ ਹੈ। ਇਸ ਬਾਈਕ ਦੀ ਕੀਮਤ 8.84 ਲੱਖ ਰੁਪਏ ਰੱਖੀ ਗਈ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਬਾਈਕ ਦੀ ਬੁਕਿੰਗ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ ਅਤੇ ਲੋਕਾਂ ਨੇ ਇਸ ਬੁੱਕ ਵੀ ਕੀਤਾ ਕਿਉਂਕਿ ਇਹ ਭਾਰਤ ’ਚ ਲਿਆਈ ਜਾਣ ਵਾਲੀ Triumph ਦੀ ਨੇਕੇਡ ਬਾਈਕ ਲਾਈਨਅਪ ਦਾ ਸ਼ੁਰੂਆਤੀ ਮਾਡਲ ਹੈ। 

 

ਨਵੇਂ ਮਾਡਲ ’ਚ ਕੀ ਮਿਲੇਗਾ ਖ਼ਾਸ
ਇਸ ਬਾਈਕ ’ਚ ਨਵੇਂ ਬਾਡੀ ਗ੍ਰਾਫਿਕਸ, ਰੀਸਟਾਈਲਡ ਰੀਅਰ ਵਿਊ ਮਿਰਰ ਅਤੇ ਰੀਡਿਜ਼ਾਇਨ ਐਗਜਾਸਟ ਦਿੱਤਾ ਗਿਆ ਹੈ। ਇਸ ਵਿਚ ਟਵਿਨ-ਐੱਲ.ਈ.ਡੀ. ਹੈੱਡਲਾਈਟ, LED DRLs ਅਤੇ ਟਵੀਕਡ ਬਾਡੀ ਵਰਕ ਕੀਤਾ ਗਿਆ ਹੈ। ਇਸ ਨੂੰ ਦੋ ਨਵੇਂ ਰੰਗਾਂ- ਸਫੀਅਰ ਬਲੈਕ ਅਤੇ ਮੈਟ ਸਿਲਵਰ ਆਈਸ ’ਚ ਖਰੀਦਿਆ ਜਾ ਸਕੇਗਾ। 

PunjabKesari

ਇੰਜਣ
ਇਸ ਬਾਈਕ ’ਚ 765 ਸੀਸੀ ਦਾ ਇਨ-ਲਾਈਨ 3-ਸਿਲੰਡਰ ਇੰਜਣ ਲੱਗਾ ਹੈ ਜਿਸ ਦਾ ਇਸਤੇਮਾਲ ਕੰਪਨੀ ਪਹਿਲਾਂ ਆਪਣੇ ਸਟ੍ਰੀਟ ਟ੍ਰਿਪਲ ਆਰ.ਐੱਸ. ’ਚ ਵੀ ਕਰ ਚੁੱਕੀ ਹੈ। ਇਹ ਇੰਜਣ 12,000 ਆਰ.ਪੀ.ਐੱਮ. ’ਤੇ 116 ਬੀ.ਐੱਚ.ਪੀ. ਦੀ ਪਾਵਰ ਅਤੇ 77 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। 

PunjabKesari


ਇਸ ਬਾਈਕ ’ਚ ਸਲਿੱਪ-ਅਸਿਸਟ ਕਲੱਚ ਦੇ ਨਾਲ 6-ਸਪੀਡ ਗਿਅਰਬਾਕਸ ਦਾ ਇਸਤੇਮਾਲ ਕੀਤਾ ਗਿਆਹੈ। ਹਾਲਾਂਕਿ ਵੇਖਿਆ ਜਾਵੇ ਤਾਂ Triumph ਨੇ ਇਸ ਬਾਈਕ ’ਚ ਕੁਝ ਥਾਵਾਂ ’ਤੇ ਫਾਸਟ ਕਟਿੰਗ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਇਸ ਦੇ ਚਲਦੇ ਸਟਰੀਟ ਟ੍ਰਿਪਲ ਆਰ ’ਚ ਕੰਪਨੀ ਨੇ ਸੈਮੀ-ਡਿਜੀਟਲ ਇੰਸਟਰੂਮੈਂਟ ਕਲੱਟਰ ਦਿੱਤਾ ਹੈ। 

PunjabKesari

ਇਹ ਬਾਈਕ ਭਾਰਤੀ ਬਾਜ਼ਾਰ ’ਚ 2020 ਕਾਵਾਸਾਕੀ ਜੈੱਡ900, ਕੇ.ਟੀ.ਐੱਮ. 790 ਡਿਊਕ ਬੀ.ਐੱਸ.-6 ਅਤੇ ਬੀ.ਐੱਮ.ਡਬਲਯੂ ਐੱਫ900 ਨੂੰ ਜ਼ਬਰਦਸਤ ਟੱਕਰ ਦੇਵੇਗੀ। 


Rakesh

Content Editor Rakesh