ਡਾਇਰੈਕਟ ਟੈਕਸ ਕੁਲੈਕਸ਼ਨ ’ਚ ਆਇਆ ਜ਼ਬਰਦਸਤ ਉਛਾਲ, ਭਰ ਗਿਆ ਸਰਕਾਰ ਦਾ ਖਜ਼ਾਨਾ

Monday, Feb 12, 2024 - 10:23 AM (IST)

ਡਾਇਰੈਕਟ ਟੈਕਸ ਕੁਲੈਕਸ਼ਨ ’ਚ ਆਇਆ ਜ਼ਬਰਦਸਤ ਉਛਾਲ, ਭਰ ਗਿਆ ਸਰਕਾਰ ਦਾ ਖਜ਼ਾਨਾ

ਨਵੀਂ ਦਿੱਲੀ (ਭਾਸ਼ਾ)- ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀ. ਬੀ. ਡੀ. ਟੀ.) ਨੇ ਦੱਸਿਆ ਕਿ ਦੇਸ਼ ਦੀ ਕੁਲ ਡਾਇਰੈਕਟ ਟੈਕਸ ਕੁਲੈਕਸ਼ਨ ਵੱਧ ਕੇ 18.38 ਲੱਖ ਕਰੋੜ ਰੁਪਏ ਹੋ ਗਈ। ਇਸ ’ਚ ਪਿਛਲੇ ਸਾਲ ਦੇ ਮੁਕਾਬਲੇ 17.30 ਫ਼ੀਸਦੀ ਦਾ ਉਛਾਲ ਆਇਆ ਹੈ। ਦੱਸ ਦੇਈਏ ਕਿ ਸੀ. ਬੀ. ਡੀ. ਟੀ. ਵੱਲੋਂ ਜਾਰੀ ਕੀਤੇ ਅੰਕੜੇ 10 ਫਰਵਰੀ ਤਕ ਦੇ ਹਨ। 

ਇਹ ਵੀ ਪੜ੍ਹੋ - EPFO ਦੇ 7 ਕਰੋੜ ਮੈਂਬਰਜ਼ ਨੂੰ ਲੱਗ ਸਕਦੈ ਝਟਕਾ, ਵਿਆਜ ਦਰਾਂ ਘਟਾਉਣ ਦੀ ਤਿਆਰੀ!

ਸੀ. ਬੀ. ਡੀ. ਟੀ. ਨੇ ਐਤਵਾਰ ਨੂੰ ਜਾਰੀ ਆਪਣੀ ਰਿਪੋਰਟ ’ਚ ਦੱਸਿਆ ਕਿ ਦੇਸ਼ ਦੀ ਨੈੱਟ ਡਾਇਰੈਕਟ ਟੈਕਸ ਕੁਲੈਕਸ਼ਨ ਦੀ ਪਿਛਲੇ ਸਾਲ ਦੇ ਮੁਕਾਬਲੇ 20.25 ਫ਼ੀਸਦੀ ਵੱਧ ਕੇ 15.60 ਲੱਖ ਕਰੋੜ ਰੁਪਏ ਦਾ ਅੰਕੜਾ ਛੂਹ ਗਿਆ ਹੈ। ਇਹ ਅੰਕੜਾ ਵਿੱਤੀ ਸਾਲ 2023-24 ਲਈ ਸੋਧੇ ਅਨੁਮਾਨਾਂ ਦਾ 80.23 ਫ਼ੀਸਦੀ ਹੈ। ਇਸ ਤੋਂ ਇਲਾਵਾ ਗ੍ਰਾਸ ਡਾਇਰੈਕਟ ਟੈਕਸ ਕੁਲੈਕਸ਼ਨ ਵੀ 10 ਫਰਵਰੀ ਤਕ ਪਿਛਲੇ ਸਾਲ ਦੇ ਮੁਕਾਬਲੇ 17.30 ਫ਼ੀਸਦੀ ਵੱਧ ਕੇ 18.38 ਲੱਖ ਕਰੋੜ ਰੁਪਏ ਰਹੀ ਹੈ।

ਇਹ ਵੀ ਪੜ੍ਹੋ - Amazon ਤੇ Flipkart ਨੂੰ ਟੱਕਰ ਦੇਣ ਦੀ ਤਿਆਰੀ 'ਚ ਸਰਕਾਰ, ਹੁਣ ਵੇਚੇਗੀ ਅਗਰਬਤੀ ਤੇ ਟੁੱਥਬਰੱਸ਼

ਕਾਰਪੋਰੇਟ ਅਤੇ ਪਰਸਨਲ ਇਨਕਮ ਟੈਕਸ ਦੇ ਅੰਕੜੇ ਵੀ ਵੱਧ ਰਹੇ
ਸੀ. ਬੀ. ਡੀ. ਟੀ. ਨੇ ਕਿਹਾ ਕਿ ਡਾਇਰੈਕਟ ਟੈਕਸ ਕੁਲੈਕਸ਼ਨ ਦੇ ਇਹ ਅੰਕੜੇ ਲਗਾਤਾਰ ਉੱਪਰ ਜਾ ਰਹੇ ਹਨ। ਇਸ ਦੇ ਨਾਲ ਹੀ ਕਾਰਪੋਰੇਟ ਇਨਕਮ ਟੈਕਸ (ਸੀ. ਆਈ. ਟੀ) ਅਤੇ ਪਰਸਨਲ ਇਨਕਮ ਟੈਕਸ (ਪੀ. ਆਈ. ਟੀ.) ਦੇ ਅੰਕੜੇ ਵੀ ਲਗਾਤਾਰ ਵੱਧ ਰਹੇ ਹਨ। ਕਾਰਪੋਰੇਟ ਇਨਕਮ ਟੈਕਸ ’ਚ 13.57 ਫੀਸਦੀ ਅਤੇ ਪਰਸਨਲ ਇਨਕਮ ਟੈਕਸ ’ਚ 26.91 ਫ਼ੀਸਦੀ ਦਾ ਵਾਧਾ ਹੋਇਆ ਹੈ। ਸੀ. ਬੀ. ਡੀ. ਟੀ. ਦੇ ਅੰਕੜਿਆਂ ਅਨੁਸਾਰ 10 ਫਰਵਰੀ ਤਕ 2.77 ਲੱਖ ਕਰੋੜ ਰੁਪਏ ਦੇ ਰਿਫੰਡ ਵੀ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ

10 ਸਾਲ ’ਚ ਦੁਗਣੀ ਹੋ ਗਈ ਆਈ. ਟੀ. ਆਰ. ਦੀ ਗਿਣਤੀ
ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਭਰਨ ਵਾਲਿਆਂ ਦੀ ਗਿਣਤੀ ਪਿਛਲੇ 10 ਸਾਲ ’ਚ ਦੁਗਣੀ ਹੋ ਕੇ 7.78 ਕਰੋੜ ਹੋ ਗਈ ਹੈ। ਵਿੱਤੀ ਸਾਲ 2023 ’ਚ ਭਰੇ ਆਈ. ਟੀ. ਆਰ. ਦੀ ਇਹ ਗਿਣਤੀ ਵਿੱਤੀ ਸਾਲ 2013-14 ਦੇ ਮੁਕਾਬਲੇ 104.91 ਫ਼ੀਸਦੀ ਵਧੀ ਹੈ। ਵਿੱਤੀ ਸਾਲ 2013-14 ’ਚ 3.8 ਕਰੋੜ ਆਈ. ਟੀ. ਆਰ. ਫਾਈਲ ਕੀਤੇ ਗਏ ਸਨ।

ਇਹ ਵੀ ਪੜ੍ਹੋ - ਇੱਕ ਪੈਨ ਕਾਰਡ ਨਾਲ ਜੋੜੇ 1000 ਤੋਂ ਵੱਧ ਖਾਤੇ, ਇੰਝ RBI ਦੇ ਰਾਡਾਰ 'ਤੇ ਆਇਆ Paytm ਪੇਮੈਂਟਸ ਬੈਂਕ

ਇਕ ਦਹਾਕੇ ’ਚ ਡਾਇਰੈਕਟ ਟੈਕਸ ਕੁਲੈਕਸ਼ਨ ਵੀ 160.52 ਫ਼ੀਸਦੀ ਵਧੀ
ਸੀ. ਬੀ. ਡੀ. ਟੀ. ਦੇ ਅੰਕੜਿਆਂ ਅਨੁਸਾਰ ਇਸੇ ਮਿਆਦ ’ਚ ਨੈੱਟ ਡਾਇਰੈਕਟ ਟੈਕਸ ਕੁਲੈਕਸ਼ਨ ਵੀ 160.52 ਫ਼ੀਸਦੀ ਵਧੀ ਹੈ। ਵਿੱਤੀ ਸਾਲ 2013-14 ’ਚ ਇਹ ਅੰਕੜਾ 6,38,596 ਕਰੋੜ ਰੁਪਏ ਸੀ। ਵਿੱਤੀ ਸਾਲ 2022-23 ’ਚ ਨੈੱਟ ਡਾਇਰੈਕਟ ਟੈਕਸ ਕੁਲੈਕਸ਼ਨ ਵਧ ਕੇ 16,63,686 ਕਰੋੜ ਰੁਪਏ ਹੋ ਗਈ। ਇਨ੍ਹਾਂ 10 ਸਾਲਾਂ ’ਚ ਡਾਇਰੈਕਟ ਟੈਕਸ ਟੂ ਜੀ. ਡੀ. ਪੀ. ਰੇਸ਼ੋ ਵੀ 5.62 ਫ਼ੀਸਦੀ ਤੋਂ ਵੱਧ ਕੇ 6.11 ਫ਼ੀਸਦੀ ਹੋ ਗਈ।

ਇਹ ਵੀ ਪੜ੍ਹੋ - ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੀਤਾ ਅਪਡੇਟ, ਜਾਣੋ ਕਿਥੇ ਹੋਇਆ ਸਸਤਾ ਤੇ ਮਹਿੰਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News