ਜਹਾਜ਼ਾਂ, ਇੰਜਣਾਂ, ਏਅਰਫ੍ਰੇਮਾਂ, ਹੈਲੀਕਾਪਟਰਾਂ ਨਾਲ ਸਬੰਧਤ ਲੈਣ-ਦੇਣ IBC ਦੇ ਦਾਇਰੇ ਤੋਂ ਬਾਹਰ : ਸਰਕਾਰ

Thursday, Oct 05, 2023 - 12:50 PM (IST)

ਜਹਾਜ਼ਾਂ, ਇੰਜਣਾਂ, ਏਅਰਫ੍ਰੇਮਾਂ, ਹੈਲੀਕਾਪਟਰਾਂ ਨਾਲ ਸਬੰਧਤ ਲੈਣ-ਦੇਣ IBC ਦੇ ਦਾਇਰੇ ਤੋਂ ਬਾਹਰ : ਸਰਕਾਰ

ਮੁੰਬਈ (ਭਾਸ਼ਾ) - ਏਅਰਕ੍ਰਾਫਟ, ਏਅਰਕ੍ਰਾਫਟ ਇੰਜਣ, ਏਅਰਫ੍ਰੇਮ ਅਤੇ ਹੈਲੀਕਾਪਟਰਾਂ ਨੂੰ ਸ਼ਾਮਲ ਕਰਨ ਵਾਲੇ ਲੈਣ-ਦੇਣ ਨੂੰ ਦਿਵਾਲੀਆ ਅਤੇ ਦੀਵਾਲੀਆਪਨ (IBC) ਕੋਡ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਇਹ ਜਾਣਕਾਰੀ ਸਰਕਾਰ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ ਹੈ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੁਆਰਾ 3 ਅਕਤੂਬਰ, 2023 ਨੂੰ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਦੇ ਅਨੁਸਾਰ, "ਦਿਵਾਲੀਆ ਅਤੇ ਦੀਵਾਲੀਆਪਨ ਕੋਡ 2016 (2016 ਦਾ 31) ਦੀ ਧਾਰਾ 14 ਦੀ ਉਪ-ਧਾਰਾ (1) ਦੇ ਉਪਬੰਧ ਹਵਾਈ ਜਹਾਜ਼ਾਂ, ਏਅਰਕ੍ਰਾਫਟ ਇੰਜਣਾਂ, ਏਅਰਫ੍ਰੇਮ ਅਤੇ ਹੈਲੀਕਾਪਟਰ ਨਾਲ ਸਬੰਧਤ 'ਕਨਵੈਨਸ਼ਨਾਂ' ਅਤੇ 'ਪ੍ਰੋਟੋਕੋਲ' ਦੇ ਤਹਿਤ ਲੈਣ-ਦੇਣ ਦੇ ਪ੍ਰਬੰਧਾਂ ਜਾਂ ਸਮਝੌਤਿਆਂ 'ਤੇ ਲਾਗੂ ਨਹੀਂ ਹੋਵੇਗਾ।" 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਸਿਰਫ਼ 603 ਰੁਪਏ 'ਚ ਮਿਲੇਗਾ ਗੈਸ ਸਿਲੰਡਰ

IBC ਦੀ ਧਾਰਾ 14 ਕਿਸੇ ਕੰਪਨੀ ਨੂੰ ਦਿਵਾਲੀਆਂ ਹੱਲ ਪ੍ਰਕਿਰਿਆ ਵਿੱਚ ਸ਼ਾਮਲ ਕਰਦੇ ਸਮੇਂ ਮੋਰਟੋਰੀਅਮ ਜਾਰੀ ਕਰਨ ਲਈ ਨਿਰਣਾਇਕ ਅਥਾਰਟੀ (NCLT) ਦੀ ਸ਼ਕਤੀ ਨਾਲ ਸਬੰਧਤ ਹੈ। IBC ਦਬਾਅ ਵਾਲੀਆਂ ਸੰਪਤੀਆਂ ਦਾ ਸਮੇਂ ਸਿਰ ਅਤੇ ਮਾਰਕੀਟ ਲਿੰਕਡ ਰੈਜ਼ੋਲੂਸ਼ਨ ਪ੍ਰਦਾਨ ਕਰਦਾ ਹੈ। ਨੋਟੀਫਿਕੇਸ਼ਨ ਅਜਿਹੇ ਸਮੇਂ 'ਚ ਜਾਰੀ ਕੀਤੀ ਗਈ, ਜਦੋਂ ਏਅਰਲਾਈਨ ਗੋ ਫਸਟ ਇਨਸੋਲਵੈਂਸੀ ਦੀ ਕਾਰਵਾਈ 'ਚੋਂ ਲੰਘ ਰਹੀ ਹੈ ਅਤੇ ਆਪਣੇ ਜਹਾਜ਼ ਕਿਰਾਏ 'ਤੇ ਦੇਣ ਵਾਲਿਆਂ ਨਾਲ ਕਾਨੂੰਨੀ ਲੜਾਈ ਲੜ ਰਹੀ ਹੈ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News