ਹੁਣ ਐਮਾਜ਼ਾਨ 'ਤੇ ਵੀ ਬੁੱਕ ਕਰ ਸਕਦੇ ਹੋ ਟਰੇਨ ਟਿਕਟ, ਕੈਸ਼ਬੈਕ ਦੇ ਨਾਲ ਮਿਲਣਗੀਆਂ ਕਈ ਸੁਵਿਧਾਵਾਂ
Wednesday, Oct 14, 2020 - 11:12 AM (IST)
ਬਿਜ਼ਨੈੱਸ ਡੈਸਕ—ਟਰੇਨ 'ਚ ਸਫਰ ਕਰਨ ਵਾਲੇ ਲੋਕਾਂ ਲਈ ਚੰਗੀ ਖਬਰ ਹੈ। ਹੁਣ ਤੁਸੀਂ ਈ-ਕਾਮਰਸ ਕੰਪਨੀ ਐਮਾਜ਼ਾਨ ਦੇ ਪਲੇਟਫਾਰਮ 'ਤੇ ਰੇਲਵੇ ਟਿਕਟ ਬੁੱਕ ਕਰ ਸਕਦੇ ਹੋ। ਐਮਾਜ਼ਾਨ ਇੰਡੀਆ ਨੇ ਇੰਡੀਅਨ ਰੇਲਵੇ ਕੇਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ.) ਦੇ ਨਾਲ ਪਾਰਟਨਰਸ਼ਿਪ ਕੀਤੀ ਹੈ। ਇਸ ਪਾਰਟਨਰਸ਼ਿਪ ਦੇ ਤਹਿਤ ਐਮਾਜ਼ਾਨ ਯੂਜ਼ਰਸ ਕਨਫਰਮ ਟਿਕਟ ਪਾ ਸਕਣਗੇ। ਟਰੇਨ ਬੂਕਿੰਗ ਦੀ ਸੁਵਿਧਾ ਐਮਾਜ਼ਾਨ ਦੀ ਮੋਬਾਇਲ ਵੈੱਬਸਾਈਟ ਅਤੇ ਐਂਡਰਾਇਡ ਐਪ 'ਤੇ ਉਪਲੱਬਧ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਗਾਹਕਾਂ ਨੂੰ ਨੋ ਐਡੀਸ਼ਨ ਸਰਵਿਸ ਚਾਰਜਸ ਅਤੇ ਕੈਸ਼ਬੈਕ ਸਮੇਤ ਕਈ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹੈ। ਬੁਕਿੰਗ 'ਤੇ 120 ਰੁਪਏ ਤੱਕ ਦਾ ਕੈਸ਼ਬੈਕ
ਐਮਾਜ਼ਾਨ ਪੇ ਤੋਂ ਪੈਮੇਟ ਕਰਨ ਵਾਲੇ ਗਾਹਕਾਂ ਨੂੰ ਟਰੇਨ ਰੱਦ ਜਾਂ ਬੁਕਿੰਗ ਫੇਲ ਹੋਣ 'ਤੇ ਤੁਰੰਤ ਰਿਫੰਡ ਵੀ ਮਿਲ ਜਾਵੇਗਾ। ਐਮਾਜ਼ਾਨ ਗਾਹਕਾਂ ਲਈ ਬੁਕਿੰਗ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਉਣ ਦੇ ਤਹਿਤ ਵਨ ਕਲਿੱਕ ਪੈਮੇਟ ਵੀ ਉਪਲੱਬਧ ਹੈ। ਇੰਨਾ ਹੀ ਨਹੀਂ ਸ਼ੁਰੂਆਤੀ ਆਫਰ 'ਚ ਪਹਿਲੀ ਵਾਰ 'ਚ ਗਾਹਕਾਂ ਨੂੰ ਉਨ੍ਹਾਂ ਵੱਲੋਂ ਕੀਤੀ ਗਈ ਬੁਕਿੰਗ 'ਤੇ 100 ਰੁਪਏ ਤੱਕ ਦਾ ਕੈਸ਼ਬੈਕ ਵੀ ਮਿਲ ਸਕਦਾ ਹੈ। ਉੱਧਰ ਐਮਾਜ਼ਾਨ ਦੇ ਪ੍ਰਾਈਸ ਮੈਂਬਰਸ ਨੂੰ 120 ਰੁਪਏ ਤੱਕ ਦਾ ਕੈਸ਼ਬੈਕ ਮਿਲੇਗਾ ਪਰ ਇਹ ਆਫਰ ਲਿਮਟਿਡ ਪੀਰੀਅਡ ਲਈ ਹੈ।
ਪਤਾ ਹੋਵੇ ਕਿ ਗਾਹਕਾਂ ਨੂੰ ਸਿਰਫ ਪਹਿਲੀ ਬੁਕਿੰਗ 'ਤੇ ਹੀ ਕੈਸ਼ਬੈਕ ਮਿਲੇਗਾ। ਕੈਸ਼ਬੈਕ ਐਮਾਜ਼ਾਨ ਪ੍ਰਾਈਸ ਮੈਂਬਰਸ ਲਈ 12 ਫੀਸਦੀ ਅਤੇ ਨਾਨ ਪ੍ਰਾਈਸ ਮੈਂਬਰਸ ਲਈ 10 ਫੀਸਦੀ ਹੈ। ਐਮਾਜ਼ਾਨ ਦੇ ਪਲੇਟਫਾਰਮ 'ਤੇ ਹੀ ਗਾਹਕਾਂ ਨੂੰ ਸੀਟ ਚੈੱਕ ਕਰਨ ਲਈ ਹਰ ਕਲਾਸ 'ਚ ਕੋਟਾ ਸਰਵਿਸ ਅਤੇ ਪੀ.ਐੱਮ.ਆਰ. ਸਟੇਟਸ ਦੇਖਣ ਦੀ ਸੁਵਿਧਾ ਮਿਲੇਗੀ।
ਇੰਝ ਬੁੱਕ ਕਰੋ ਟਿਕਟ
-ਗਾਹਕ ਇਸ ਸੁਵਿਧਾ ਦਾ ਲਾਭ ਐਮਾਜ਼ਾਨ ਐਪ ਦੇ ਨਵੇਂ ਵਰਜਨ 'ਤੇ ਉਠਾ ਸਕਦੇ ਹਨ। ਉੱਧਰ ਜੇਕਰ ਤੁਸੀਂ ਮੋਬਾਇਲ ਤੋਂ ਬੁਕਿੰਗ ਕਰ ਰਹੇ ਹੋ ਤਾਂ ਤੁਹਾਨੂੰ ਟਰੇਨ ਟਿਕਟ ਖੋਲ੍ਹਣ ਲਈ ਕਿਊ.ਆਰ. ਕੋਡ ਸਕੈਨ ਕਰਨਾ ਹੋਵੇਗਾ।
-ਸਭ ਤੋਂ ਪਹਿਲਾਂ ਤੁਸੀਂ ਐਮਾਜ਼ਾਨ. ਇਨ 'ਤੇ ਜਾਓ ਅਤੇ ਉਥੇ ਟਰੇਨ ਟਿਕਟ ਦੇ ਵਿਕਲਪ 'ਤੇ ਕਲਿੱਕ ਕਰੋ।
-ਹੁਣ ਆਪਣੀ ਟਰੇਨ ਦੀ ਚੋਣ ਕਰੋ।
-ਟਰੇਨ ਦੀ ਚੋਣ ਕਰਨ ਤੋਂ ਬਾਅਦ ਪੈਮੇਂਟ ਸੈਕਸ਼ਨ ਪੇਜ 'ਤੇ ਕਲਿੱਕ ਕਰੋ ਅਤੇ ਹਰ ਆਫਰ ਦੀ ਚੋਣ ਕਰੋ।
-ਇਥੇ ਆਪਣੀ ਟਰੇਨ ਯਾਤਰਾ ਦੀ ਜਾਣਕਾਰੀ ਭਰੋ ਅਤੇ ਫਿਰ ਪੈਮੇਂਟ ਕਰੋ।
-ਪੈਮੇਂਟ ਕਰਨ ਤੋਂ ਬਾਅਦ ਤੁਹਾਡੀ ਟਿਕਟ ਬੁੱਕ ਹੋ ਜਾਵੇਗੀ।
-ਗਾਹਕਾਂ ਲਈ ਐਮਾਜ਼ਾਨ ਡਾਟ ਇਨ 'ਤੇ ਇਸ ਨਾਲ ਸੰਬੰਧਤ ਹੋਰ ਵੀ ਜਾਣਕਾਰੀ ਉਪਲੱਬਧ ਹੈ।