ਟਰਾਈ ਨੇ ਦਿੱਤਾ ਉਡਾਣ ਦੌਰਾਨ ਮੋਬਾਇਲ ਸੇਵਾਵਾਂ ਦਾ ਸੁਝਾਅ

01/20/2018 2:24:09 AM

ਨਵੀਂ ਦਿੱਲੀ  (ਭਾਸ਼ਾ)-ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਇਨ-ਫਲਾਈਟ ਕੁਨੈਕਟੀਵਿਟੀ ਸੁਝਾਅ 'ਚ ਕਿਹਾ, ''ਅਥਾਰਟੀ ਭਾਰਤੀ ਹਵਾਈ ਸੀਮਾ 'ਚ ਉਡਾਣ ਦੌਰਾਨ ਯਾਤਰੀਆਂ ਨੂੰ ਇੰਟਰਨੈੱਟ ਅਤੇ ਮੋਬਾਇਲ ਸੰਚਾਰ ਦੋਵੇਂ ਸਹੂਲਤਾਂ ਇਨ-ਫਲਾਈਟ ਕੁਨੈਕਟੀਵਿਟੀ ਦੇ ਤੌਰ 'ਤੇ ਦਿੱਤੇ ਜਾਣ ਦਾ ਸੁਝਾਅ ਦਿੰਦੀ ਹੈ।'' ਦੂਰਸੰਚਾਰ ਵਿਭਾਗ ਨੇ ਭਾਰਤੀ ਹਵਾਈ ਸੀਮਾ 'ਚ ਘਰੇਲੂ ਅਤੇ ਕੌਮਾਂਤਰੀ ਸਮੇਤ ਹੋਰ ਉਡਾਣਾਂ 'ਚ ਵਾਇਸ, ਡਾਟਾ ਅਤੇ ਵੀਡੀਓ ਸੇਵਾ ਦਿੱਤੇ ਜਾਣ ਦੇ ਮੱਦੇਨਜ਼ਰ 10 ਅਗਸਤ 2017 ਨੂੰ ਟਰਾਈ ਤੋਂ ਸੁਝਾਅ ਮੰਗਿਆ ਸੀ।  
ਟਰਾਈ ਨੇ ਸੁਝਾਇਆ, ''ਮੋਬਾਇਲ ਸੇਵਾਵਾਂ ਜ਼ਮੀਨੀ ਮੋਬਾਇਲ ਨੈੱਟਵਰਕ ਦੀ ਉਪਲੱਬਧਤਾ ਦੇ ਮੱਦੇਨਜ਼ਰ ਭਾਰਤੀ ਹਵਾਈ ਸੇਵਾ 'ਚ ਘੱਟੋ-ਘੱਟ 3 ਕਿਲੋਮੀਟਰ ਦੀ ਉੱਚਾਈ ਤੱਕ ਜਾਇਜ਼ ਹੋਣੀ ਚਾਹੀਦੀ ਹੈ।'' ਉਸ ਨੇ ਕਿਹਾ ਕਿ ਉਡਾਣ 'ਚ ਵਾਈ-ਫਾਈ ਰਾਹੀਂ ਇੰਟਰਨੈੱਟ ਸੇਵਾ ਉਦੋਂ ਦਿੱਤੀ ਜਾਣੀ ਚਾਹੀਦੀ, ਜਦੋਂ ਉਡਾਣ ਦੌਰਾਨ ਇਲੈਕਟ੍ਰਾਨਿਕ ਡਿਵਾਈਸ ਫਲਾਈਟ ਮੋਡ 'ਤੇ ਹੋਣ। ਇਸ ਸਬੰਧ 'ਚ ਐਲਾਨ ਉਦੋਂ ਕੀਤਾ ਜਾਣਾ ਚਾਹੀਦਾ ਹੈ, ਜਦੋਂ ਸਾਰੇ ਲੋਕ ਜਹਾਜ਼ 'ਚ ਸਵਾਰ ਹੋ ਜਾਣ ਅਤੇ ਉਹ ਉਡਾਣ ਭਰਨ ਲਈ ਤਿਆਰ ਹੋਣ।


Related News