ਕੀ ਬਦਲਣ ਜਾ ਰਿਹੈ ਤੁਹਾਡਾ ਮੋਬਾਇਲ ਨੰਬਰ, ਟਰਾਈ ਨੇ ਕੀਤਾ ਸਪੱਸ਼ਟ

05/31/2020 6:19:26 PM

ਨਵੀਂ ਦਿੱਲੀ— ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਟੀ (ਟਰਾਈ) ਨੇ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਉਸ ਨੇ 11 ਅੰਕਾਂ ਵਾਲੇ ਮੋਬਾਈਲ ਨੰਬਰਾਂ ਦੀ ਸਿਫਾਰਸ਼ ਨਹੀਂ ਕੀਤੀ ਹੈ। ਟਰਾਈ ਨੇ ਕਿਹਾ ਕਿ ਸਿਰਫ ਫਿਕਸਡ ਲੈਂਡਲਾਈਨ ਤੋਂ ਮੋਬਾਈਲ ਨੰਬਰ 'ਤੇ ਕਾਲ ਕਰਨ ਦੌਰਾਨ ਪਹਿਲਾਂ ਦੀ ਤਰ੍ਹਾਂ '0' ਲਾਉਣ ਦੀ ਸਿਫਾਰਸ਼ ਕੀਤੀ ਗਈ ਹੈ ਪਰ ਇਹ ਕਿਸੇ ਵੀ ਨੰਬਰਿੰਗ ਸਕੀਮ ਦਾ ਹਿੱਸਾ ਨਹੀਂ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਟੀ ਨੇ ਕਿਹਾ ਕਿ ਮੋਬਾਇਲ ਸੇਵਾਵਾਂ ਲਈ ਦੇਸ਼ 'ਚ 10 ਅੰਕਾਂ ਵਾਲੇ ਨੰਬਰ ਹੀ ਜਾਰੀ ਰਹਿਣਗੇ।

ਰੈਗੂਲੇਟਰ ਨੇ 11 ਅੰਕ ਦੀ ਮੋਬਾਈਲ ਨੰਬਰਿੰਗ ਯੋਜਨਾ ਨੂੰ ਸਪਸ਼ਟ ਤੌਰ 'ਤੇ ਰੱਦ ਕਰ ਦਿੱਤਾ ਹੈ। ਟਰਾਈ ਨੇ ਇਕ ਬਿਆਨ 'ਚ ਕਿਹਾ, ''ਟਰਾਈ ਨੇ ਮੋਬਾਈਲ ਸੇਵਾਵਾਂ ਲਈ 11 ਅੰਕ ਨੰਬਰਿੰਗ ਯੋਜਨਾ ਦੀ ਸਿਫਾਰਸ਼ ਨਹੀਂ ਕੀਤੀ ਹੈ।''
ਟਰਾਈ ਨੇ ਕਿਹਾ ਕਿ ਉਸ ਨੇ ਮਹਿਸੂਸ ਕੀਤਾ ਹੈ ਕਿ ਫਿਕਸਡ-ਟੂ-ਫਿਕਸਡ, ਮੋਬਾਇਲ-ਟੂ-ਫਿਕਸਡ ਅਤੇ ਮੋਬਾਇਲ-ਟੂ-ਮੋਬਾਇਲ ਕਾਲਾਂ ਲਈ ਡਾਇਲਿੰਗ ਯੋਜਨਾ 'ਚ ਕੋਈ ਤਬਦੀਲੀ ਕਰਨ ਦੀ ਜ਼ਰੂਰਤ ਨਹੀਂ ਹੈ। ਰੈਗੂਲੇਟਰ ਅਤੇ ਬਹੁਤ ਸਾਰੇ ਸੰਚਾਲਕਾਂ ਦਾ ਮੰਨਣਾ ਹੈ ਕਿ ਮੋਬਾਈਲ ਨੰਬਰ ਨੂੰ 10 ਅੰਕਾਂ ਤੋਂ 11 ਅੰਕਾਂ 'ਚ ਬਦਲਣ ਨਾਲ ਕਈ ਸਮੱਸਿਆਵਾਂ ਹੋਣਗੀਆਂ। ਇਹ ਗਾਹਕਾਂ ਲਈ ਵੀ ਅਸੁਵਿਧਾ ਦਾ ਕਾਰਨ ਬਣੇਗਾ ਅਤੇ ਉਲਝਣ ਪੈਦਾ ਹੋਵੇਗੀ। ਦੂਰਸੰਚਾਰ ਸੇਵਾਵਾਂ ਕੰਪਨੀਆਂ ਨੂੰ ਇਸ ਲਈ ਸਾਫਟਵੇਅਰ ਅਤੇ ਹਾਰਡਵੇਅਰ ਸਮੇਤ ਕਈ ਚੀਜ਼ਾਂ 'ਚ ਬਦਲਾਵ ਕਰਨਾ ਪਵੇਗਾ, ਲਿਹਾਜਾ ਉਨ੍ਹਾਂ ਦੀ ਲਾਗਤ 'ਚ ਵਾਧਾ ਹੋਵੇਗਾ ਅਤੇ ਨੁਕਸਾਨ ਹੋਵੇਗਾ।


Sanjeev

Content Editor

Related News