ਮੋਬਾਇਲ ਗਾਹਕਾਂ ਲਈ ਵੱਡੀ ਖਬਰ! 16 DEC ਤੋਂ ਬਦਲ ਜਾਵੇਗਾ SIM ਨਾਲ ਜੁੜਿਆ ਇਹ ਨਿਯਮ

12/11/2019 1:53:58 PM

ਗੈਜੇਟ ਡੈਸਕ– ਹੁਣ ਤੁਹਾਡਾ ਮੋਬਾਇਲ ਨੰਬਰ ਸਿਰਫ 3 ਦਿਨਾਂ ’ਚ ਹੀ ਪੋਰਟ ਹੋ ਸਕੇਗਾ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਨੇ ਮੋਬਾਇਲ ਨੰਬਰ ਪੋਰਟੇਬਿਲਿਟੀ (ਐੱਮ.ਐੱਨ.ਪੀ.) ਪ੍ਰਕਿਰਿਆ ਲਈ ਮੰਗਲਵਾਰ ਨੂੰ ਨਵਾਂ ਨੋਟਿਸ ਜਾਰੀ ਕੀਤਾ ਹੈ। ਨਵਾਂ ਨਿਯਮ 16 ਦਸੰਬਰ ਤੋਂ ਲਾਗੂ ਹੋਵੇਗਾ। ਐੱਮ.ਐੱਨ.ਪੀ. ਤਹਿਤ ਕੋਈ ਗਾਹਕ ਆਪਣਾ ਮੋਬਾਇਲ ਨੰਬਰ ਬਦਲੇ ਬਿਨਾਂ ਕੰਪਨੀ ਬਦਲ ਸਕਦਾ ਹੈ।

ਜਿਸ ਸਰਕਲ ਦਾ ਨੰਬਰ ਹੈ ਉਸ ਸਰਵਿਸ ਖੇਤਰ ਵਿਚ ਮੋਬਾਇਲ ਨੰਬਰ ਪੋਰਟ ਕਰਨ ਦੀ ਪ੍ਰਕਿਰਿਆ 3 ਦਿਨਾਂ ਅੰਦਰ ਪੂਰਾ ਹੋਵੇਗੀ, ਜਦਕਿ ਇਕ ਤੋਂ ਦੂਜੇ ਸਰਕਿਲ ’ਚ ਇਸ ਨੂੰ 5 ਦਿਨ ਲੱਗਣਗੇ। ਨਵੇਂ ਨਿਯਮ ਤਹਿਤ ਯੂਨੀਕ ਪੋਰਟਿੰਗ ਕੋਡ (ਯੂ.ਪੀ.ਸੀ.) ਤਾਂ ਹੀ ਬਣੇਗਾ, ਜਦੋਂ ਗਾਹਕ ਪੋਰਟਬਿਲਟੀ ਸ਼ਰਤਾਂ ਮੁਤਾਬਕ ਮੋਬਾਇਲ ਨੰਬਰ ਪੋਰਟ ਕਰਨ ਦਾ ਪਾਤਰ ਹੋਵੇਗਾ। ਹਾਲਾਂਕਿ, ਕਾਰਪੋਰੇਟ ਮੋਬਾਇਲ ਕੁਨੈਕਸ਼ਨਾਂ ਦੀ ਪੋਰਟਿੰਗ ਦੇ ਸਮੇਂ ’ਚ ਬਦਲਾਅ ਨਹੀਂ ਕੀਤਾ ਗਿਆ ਹੈ। 

PunjabKesari

4 ਦਿਨਾਂ ਲਈ ਯੋਗ ਹੋਵੇਗਾ ਯੂ.ਪੀ.ਸੀ.
ਨਵੇਂ ਨਿਯਮ ਤੈਅ ਕਰਦੇ ਹੋਏ ਟਰਾਈ ਨੇ ਕਿਹਾ ਕਿ ਵੱਖ-ਵੱਖ ਸ਼ਰਤਾਂ ਦੀ ਸਕਰਾਤਮਕ ਮਨਜ਼ੂਰੀ ਨਾਲ ਹੀ ਯੂ.ਪੀ.ਸੀ. ਕ੍ਰਿਏਟ ਕੀਤਾ ਜਾ ਸਕੇਗਾ। ਉਦਾਹਰਣ ਲਈ ਪੋਸਟਪੇਡ ਮੋਬਾਇਲ ਕੁਨੈਕਸ਼ਨਾਂ ਦੇ ਮਾਮਲੇ ’ਚ ਗਾਹਕ ਨੂੰ ਆਪਣੇ ਬਕਾਇਆ ਬਾਰੇ ਸੰਬੰਧਿਤ ਕੰਪਨੀ ਤੋਂ ਮਨਜ਼ੂਰੀ ਲੈਣੀ ਹੋਵੇਗਾ। ਇਸ ਤੋਂ ਇਲਾਵਾ ਮੌਜੂਦਾ ਕੰਪਨੀ ਦੇ ਨੈੱਟਵਰਕ ’ਤੇ ਉਸ ਨੂੰ ਘੱਟੋ-ਘੱਟ 90 ਦਿਨਾਂ ਤਕ ਐਕਟਿਵ ਰਹਿਣਾ ਹੋਵੇਗਾ। ਲਾਈਸੰਸ ਵਾਲੇ ਸੇਵਾ ਖੇਤਰਾਂ ’ਚ ਯੂ.ਪੀ.ਸੀ. 4 ਦਿਨਾਂ ਲਈ ਯੋਗ ਹੋਵੇਗਾ। ਉਥੇ ਹੀ ਜੰਮੂ-ਕਸ਼ਮੀਰ, ਅਸਾਮ ਅਤੇ ਪੂਰਵ-ਉੱਤਰ ਰਾਜਾਂ ’ਚ ਇਹ 30 ਦਿਨਾਂ ਤਕ ਯੋਗ ਹੋਵੇਗਾ। 


Related News