TRAI ਨੇ ਟੈਲੀਕਾਮ ਕੰਪਨੀਆਂ 'ਤੇ ਲਗਾਇਆ 35 ਕਰੋੜ ਰੁਪਏ ਦਾ ਜੁਰਮਾਨਾ, ਜਾਣੋ ਵਜ੍ਹਾ
Saturday, Jul 22, 2023 - 03:54 PM (IST)
ਗੈਜੇਟ ਡੈਸਕ- ਟੈਲੀਕਾਮ ਰੈਗੁਲੇਟੀ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਅਣਚਾਹੀ ਕਾਲ ਅਤੇ ਮੈਸੇਜ 'ਤੇ ਰੋਕ ਲਗਾਉਣ 'ਚ ਫੇਲ੍ਹ ਰਹਿਣ 'ਤੇ ਟੈਲੀਕਾਮ ਕੰਪਨੀਆਂ 'ਤੇ 35 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕੇਂਦਰੀ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਨੇ ਸੰਸਦ 'ਚ ਇਕ ਲਿਖਤੀ ਜਵਾਬ 'ਚ ਇਹਜਾਣਕਾਰੀ ਦਿੱਤੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਟਰਾਈ ਨੇ ਰਜਿਸਟਰਡ ਟੈਲੀਮਾਰਕੀਟਸ ਤੋਂ ਆਪਣੇ ਨੈੱਟਵਰਕ 'ਚ ਅਣਚਾਹੇ ਕਮਰਸ਼ੀਅਲ ਕਮਿਊਨੀਕੇਸ਼ਨ 'ਤੇ ਰੋਕ ਲਗਾਉਣ 'ਚ ਫੇਲ੍ਹ ਰਹਿਣ ਲਈ ਐਕਸੈਸ ਸਰਵਿਸ ਪ੍ਰੋਵਾਈਡਰ 'ਤੇ 34.99 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ– Netflix ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਝਟਕਾ, ਗਲੋਬਲੀ ਨੁਕਸਾਨ ਦੇ ਚੱਲਦਿਆਂ ਲਿਆ ਵੱਡਾ ਫ਼ੈਸਲਾ
ਕੇਂਦਰੀ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਰਿਪੋਰਟ ਮੁਤਾਬਕ, ਟੈਲੀਕਾਮ ਆਪਰੇਟਰ ਨੇ ਦੂਰਸੰਚਾਰ ਵਪਾਰਕ ਸੰਚਾਰ ਗਾਹਕ ਤਰਜੀਹ ਨਿਯਮ (ਟੀ.ਸੀ.ਸੀ.ਸੀ.ਪੀ.ਆਰ.), 2018 ਦਾ ਉਲੰਘਣ ਕਰਨ 'ਤੇ ਸਾਲ 2021 ਅਤੇ 2022 ਦੌਰਾਨ 15,382 ਅਤੇ 32,032 ਕੁਨੈਕਸ਼ਨ ਕੱਟੇ ਹਨ।
ਦੱਸ ਦੇਈਏ ਕਿ ਪਿਛਲੇ ਮਹੀਨੇ, ਟਰਾਈ ਨੇ ਸਰਵਿਸ ਪ੍ਰੋਵਾਈਡਰ ਨੂੰ ਪ੍ਰਚਾਰ ਸੰਬੰਧੀ ਕਾਲ ਅਤੇ ਮੈਸੇਜ ਲਈ ਗਾਹਕਾਂ ਦੀ ਸਹਿਮਤੀ ਲੈਣ ਵਰਗੀ ਸੁਵਿਧਾ ਬਣਾਈ ਰੱਖਣ ਅਤੇ ਰੱਦ ਕਰਨ ਲਈ ਦੋ ਮਹੀਨਿਆਂ 'ਚ ਇਕ ਏਕੀਕ੍ਰਿਤ ਡਿਜੀਟਲ ਪਲੇਟਫਾਰਮ ਵਿਕਸਿਤ ਕਰਨ ਦਾ ਨਿਰਦੇਸ਼ ਦਿੱਤਾ ਸੀ। ਨਾਲ ਹੀ ਟਰਾਈ ਨੇ ਟੈਲੀਕਾਮ ਕੰਪਨੀਆਂ ਨੂੰ ਆਪਣੇ ਨੈੱਟਵਰਕ 'ਤੇ ਇਕ ਮਹੀਨੇ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਸਪੈਮ ਫਿਲਟਰ ਲਗਾਉਣ ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ, ਇਸਤੋਂ ਬਾਅਦ ਵੀ ਅਣਚਾਹੀਆਂ ਕਾਲਾਂ ਦੀ ਗਿਣਤੀ 'ਚ ਕਮੀ ਨਹੀਂ ਹੋ ਰਹੀ।
ਇਹ ਵੀ ਪੜ੍ਹੋ– ਸੋਸ਼ਲ ਮੀਡੀਆ 'ਤੇ ਭੁੱਲ ਕੇ ਵੀ ਸ਼ੇਅਰ ਕਰੋ ਬੱਚਿਆਂ ਦੀਆਂ ਅਜਿਹੀਆਂ ਤਸਵੀਰਾਂ, ਪੁਲਸ ਨੇ ਦਿੱਤੀ ਚਿਤਾਵਨੀ
ਅਣਚਾਹੀਆਂ ਕਾਲਾਂ ਅਤੇ ਮੈਸੇਜ 'ਚ ਹੋ ਰਿਹਾ ਵਾਧਾ
ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ 'ਚ ਕੀਤੇ ਗਏ ਸਰਵੇ 'ਚ ਲਗਭਗ 76 ਫੀਸਦੀ ਉੱਤਰਦਾਤਾਵਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਵਟਸਐਪ ਬਿਜ਼ਨੈੱਸ ਅਕਾਊਂਟ ਦੇ ਨਾਲ ਉਨ੍ਹਾਂ ਦੀ ਗੱਲਬਾਤ ਅਤੇ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਗਤੀਵਿਧੀ ਦੇ ਆਧਾਰ 'ਤੇ ਅਣਚਾਹੀ ਕਾਲ ਜਾਂ ਮੈਸੇਜ 'ਚ ਵਾਧਾ ਦੇਖਿਆ ਹੈ।
ਇਹ ਵੀ ਪੜ੍ਹੋ– ਸਾਵਧਾਨ! ਜਾਲਸਾਜ਼ਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਬਿਨਾਂ ਕਾਲ-ਮੈਸੇਜ ਦੇ ਵੀ ਖਾਲ਼ੀ ਕਰ ਰਹੇ ਬੈਂਕ ਖ਼ਾਤਾ