ਓਡਿਸ਼ਾ ’ਚ ਕਮਰਸ਼ੀਅਲ ਵਾਹਨਾਂ ’ਚ ਟ੍ਰੈਕਿੰਗ ਡਿਵਾਈਸ ਅਤੇ ਪੈਨਿਕ ਬਟਨ ਲਾਜ਼ਮੀ
Saturday, Sep 09, 2023 - 11:59 AM (IST)

ਭੁਵਨੇਸ਼ਵਰ (ਭਾਸ਼ਾ) – ਓਡਿਸ਼ਾ ’ਚ ਤਿੰਨ ਪਹੀਆ ਵਾਹਨਾਂ ਨੂੰ ਛੱਡ ਕੇ ਸਾਰੇ ਕਮਰਸ਼ੀਅਲ ਵਾਹਨਾਂ ਵਿਚ ਵਾਹਨ ਸਥਾਨ ਟ੍ਰੈਕਿੰਗ (ਵੀ. ਐੱਲ. ਟੀ.) ਡਿਵਾਈਸ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਮੁਸਾਫਰਾਂ, ਵਿਸ਼ੇਸ਼ ਕਰ ਕੇ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਸਟੇਟ ਟਰਾਂਸਪੋਰਟ ਅਥਾਰਿਟੀ (ਐੱਸ. ਟੀ. ਏ.) ਵਲੋਂ ਲਿਆ ਗਿਆ।
ਇਹ ਵੀ ਪੜ੍ਹੋ : G-20 ਸੰਮੇਲਨ: ਅੱਜ ਤੋਂ ਦਿੱਲੀ ਨੂੰ ਆਉਣ-ਜਾਣ ਵਾਲੀਆਂ 22 ਟਰੇਨਾਂ ਰੱਦ, ਕਈ ਬੱਸਾਂ ਦੇ ਵੀ ਬਦਲਣਗੇ
ਇਹ ਵੀ ਪੜ੍ਹੋ : ਜੀ-20 : ਭਾਰਤ ਗਠਜੋੜ ਦੇ ਇਨ੍ਹਾਂ ਵੱਡੇ ਨੇਤਾਵਾਂ ਦੇ ਨਾਲ ਅੰਬਾਨੀ-ਅਡਾਨੀ ਨੂੰ ਵੀ ਮਿਲਿਆ ਡਿਨਰ ਦਾ ਸੱਦਾ
ਉਨ੍ਹਾਂ ਨੇ ਕਿਹਾ ਕਿ ਬੱਸਾਂ, ਟੈਕਸੀਆਂ, ਮਾਲ ਵਾਹਨਾਂ ਅਤੇ ਐਂਬੂਲੈਂਸ ਸਮੇਤ ਸਾਰੇ ਸ਼੍ਰੇਣੀਆਂ ਦੇ ਨਵੇਂ ਕਮਰਸ਼ੀਅਲ ਵਾਹਨਾਂ ’ਤੇ ਇਕ ਅਕਤੂਬਰ ਤੋਂ ਵੀ. ਐੱਲ. ਟੀ. ਡਿਵਾਈਸ ਅਤੇ ਪੈਨਿਕ ਬਟਨ ਲਾਜ਼ਮੀ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਪੁਰਾਣੇ ਵਾਹਨਾਂ ਵਿਚ ਇਹ ਡਿਵਾਈਸ ਲਗਾਉਣ ਲਈ ਆਖਰੀ ਮਿਤੀ 31 ਦਸੰਬਰ ਹੈ। ਉਨ੍ਹਾਂ ਨੇ ਕਿਹਾ ਕਿ ਜੇ ਨਵੇਂ ਵਾਹਨਾਂ ਵਿਚ ਵੀ. ਐੱਲ. ਟੀ. ਡਿਵਾਈਸ ਨਹੀਂ ਲੱਗੇ ਹੋਣਗੇ ਤਾਂ ਉਨ੍ਹਾਂ ਨੂੰ ਰਜਿਸਟਰਡ ਨਹੀਂ ਕੀਤਾ ਜਾਏਗਾ। ਸਮਾਂ ਹੱਦ ਦੇ ਅੰਦਰ ਇਹ ਡਿਵਾਈਸ ਨਾ ਲਗਾਉਣ ਵਾਲੇ ਪੁਰਾਣੇ ਵਾਹਨਾਂ ਦੇ ਮਾਲਕ ਵਾਹਨ ਸਾਈਟ ’ਤੇ ਇਕ ਜਨਵਰੀ ਤੋਂ ਕੋਈ ਲੈਣ-ਦੇਣ ਨਹੀਂ ਕਰ ਸਕਣਗੇ। ਐੱਸ. ਟੀ. ਏ. ਨੇ ਵੀ. ਐੱਲ. ਟੀ. ਐਪ ਦੇ ਵਿਕਾਸ, ਪ੍ਰਬੰਧਨ ਅਤੇ ਸੰਚਾਲਨ ਲਈ ਪਿਛਲੇ ਸਾਲ ਅਕਤੂਬਰ ’ਚ ਬੀ. ਐੱਸ. ਐੱਨ. ਐੱਲ. ਨਾਲ ਇਕ ਸਮਝੌਤਾ ਕੀਤਾ ਸੀ।
ਇਹ ਵੀ ਪੜ੍ਹੋ : 22 ਹਜ਼ਾਰ ਟੈਕਸਦਾਤਾਵਾਂ ਨੂੰ ਆਮਦਨ ਕਰ ਵਿਭਾਗ ਦਾ ਨੋਟਿਸ, ਹਾਈ ਨੈੱਟਵਰਥ ਇੰਡੀਵਿਜ਼ੁਅਲ ਦਾ ਡਾਟਾ ਗਲਤ
ਇਹ ਵੀ ਪੜ੍ਹੋ : ਚੀਨ ਦੀ ਅਰਥਵਿਵਸਥਾ ਦਾ ਬਰਬਾਦੀ ਵੱਲ ਇਕ ਹੋਰ ਕਦਮ, ਹੁਣ ਇੱਕੋ ਸਮੇਂ ਲੱਗੇ ਦੋ ਝਟਕਿਆਂ ਨਾਲ ਹਿੱਲਿਆ ਡ੍ਰੈਗਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8