ਟੋਇਟਾ ਨੇ ਵਾਪਸ ਮੰਗਵਾਈਆਂ 1.7 ਮਿਲੀਅਨ ਕਾਰਾਂ, ਜਾਣੋ ਕਾਰਨ

Thursday, Jan 10, 2019 - 02:08 PM (IST)

ਆਟੋ ਡੈਸਕ– ਵਾਹਨ ਨਿਰਮਾਤਾ ਕੰਪਨੀ ਟੋਇਟਾ ਨੇ ਦੁਨੀਆ ਭਰ ’ਚੋਂ ਆਪਣੀਆਂ 1.7 ਮਿਲੀਅਨ ਕਾਰਾਂ ਵਾਪਸ ਮੰਗਵਾਈਆਂ ਹਨ। ਇਨ੍ਹਾਂ ਕਾਰਾਂ ਨੂੰ ਏਅਰਬੈਗ ’ਚ ਖਰਾਬੀ ਦੇ ਚੱਲਦੇ ਵਾਪਸ ਮੰਗਵਾਇਆ ਗਿਆ ਹੈ। ਜਾਣਕਾਰੀ ਮੁਤਾਬਕ, ਇਨ੍ਹਾਂ ’ਚੋਂ 1.3 ਮਿਲੀਅਨ ਕਾਰਾਂ ਸਿਰਫ ਅਮਰੀਕਾ ’ਚ ਵਾਪਸ ਮੰਗਵਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਕਾਰਾਂ ਦੇ ਏਅਰਬੈਗਸ ’ਚ ਖਰਾਬੀ ਪਿਛਲੇ ਕਈ ਸਾਲਾਂ ਤੋਂ ਬਣੀ ਹੋਈ ਹੈ ਅਤੇ ਇਹ ਸਮੱਸਿਆ ਠੀਕ ਨਹੀਂ ਹੋ ਪਾ ਰਹੀ। ਕੰਪਨੀ ਨੇ ਜਿਨ੍ਹਾਂ ਕਾਰਾਂ ਨੂੰ ਰੀਕਾਲ ਕੀਤਾ ਹੈ ਉਹ 2010 ਅਤੇ 2015 ’ਚ ਬਣਾਈਆਂ ਗਈਆਂ ਹਨ। 

PunjabKesari

ਕਾਰਾਂ ਨੂੰ ਵਾਪਸ ਮੰਗਵਾਉਣ ਦੇ ਮਾਮਲੇ ’ਚ ਟੋਇਟਾ ਇਕੱਲੀ ਕੰਪਨੀ ਨਹੀਂ ਹੈ। ਪਿਛਲੇ ਹਫਤੇ ਫੋਰਡ ਨੇ ਵੀ ਕਿਹਾ ਸੀ ਕਿ ਉਹ ਟਕਾਟਾ ਏਅਰਬੈਗਸ ਦੀ ਖਰਾਬੀ ਕਾਰਨ ਅਮਰੀਕਾ ’ਚੋਂ 1 ਮਿਲੀਅਨ ਕਾਰਾਂ ਵਾਪਸ ਮੰਗਵਾ ਰਹੀ ਹੈ। ਇਸ ਨੂੰ ਹੁਣ ਤਕ ਸਭ ਤੋਂ ਵੱਡਾ ਰੀਕਾਲ ਕਿਹਾ ਜਾ ਰਿਹਾ ਹੈ। ਸਿਰਫ ਅਮਰੀਕਾ ’ਚ 37 ਮਿਲੀਅਨ ਕਾਰਾਂ ’ਚ ਇਸ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕੀਤਾ ਜਾਣਾ ਹੈ। 

PunjabKesari

ਦੱਸ ਦੇਈਏ ਕਿ ਰੀਕਾਲ ਅਤੇ ਫਰਜ਼ੀ ਸੈਟਲਮੈਂਟ ਦੇ ਚੱਲਦੇ ਟਕਾਟਾ ਦਾ ਬਿਜ਼ਨੈੱਸ ਵੀ ਲਗਭਗ ਡੁੱਬ ਗਿਆ ਹੈ। ਹੁਣ ਇਹ ਸੇਫਟੀ ਸਿਸਟਮ ਕੰਪਨੀ ਜੌਇਸਨ ਸੇਫਟੀ ਸਿਸਟਮ ’ਚ ਸ਼ਾਮਲ ਹੋ ਗਈ ਹੈ। ਟਕਾਟਾ ਏਅਰਬੈਗਸ ਦੀ ਖਰਾਬੀ ਕਾਰਨ ਟੋਇਟਾ ਕਾਰਾਂ ’ਚ ਹੋਏ ਹਾਦਸਿਆਂ ’ਚ ਹੁਣ ਤਕ 290 ਲੋਕ ਜ਼ਖਮੀ ਹੋ ਚੁੱਕੇ ਹਨ ਅਤੇ 23 ਦੀ ਮੌਤ ਹੋ ਗਈ ਹੈ। 


Related News