ਟੋਯੋਟਾ ਕਿਰਲੋਸਕਰ ਮੋਟਰ ਨੇ ਭਾਰਤ ’ਚ 1,00,000 ਇਨੋਵਾ ਹਾਈਕ੍ਰਾਸਕ੍ਰਾਸ ਦੀ ਵਿਕਰੀ ਦੀ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ
Sunday, Nov 24, 2024 - 12:20 AM (IST)
ਨਵੀਂ ਦਿੱਲੀ, (ਬਿਜ਼ਨੈੱਸ ਨਿਊਜ਼)- ਟੋਯੋਟਾ ਕਿਰਲੋਸਕਰ ਮੋਟਰ ਨੇ ਭਾਰਤ ’ਚ ਇਨੋਵਾ ਹਾਈਕ੍ਰਾਸ ਦੀਆਂ 1,00,000 ਕਾਰਾਂ ਦੀ ਵਿਕਰੀ ਦੀ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਅਤੇ ਇਸ ਦਾ ਜਸ਼ਨ ਮਨਾਇਆ। ਲਾਂਚ ਕੀਤੇ ਜਾਣ ਦੀ ਦੂਜੀ ਵਰ੍ਹੇਗੰਢ ’ਤੇ ਇਹ ਉਪਲਬਧੀ ਬਰਾਂਡ ਟੋਯੋਟਾ ’ਤੇ ਗਾਹਕਾਂ ਦੇ ਭਰੋਸੇ ਨੂੰ ਮਜ਼ਬੂਤ ਕਰਦੀ ਹੈ। ਨਾਲ ਹੀ ਇਨੋਵਾ ਹਾਈਕ੍ਰਾਸ ਦੀ ਵਧਦੀ ਲੋਕਪ੍ਰਿਯਤਾ ਨੂੰ ਵੀ ਦਰਸਾਉਂਦੀ ਹੈ।
ਇਸ ਨੂੰ ਇਸ ਦੀ ਉੱਨਤ ਤਕਨੀਕ, ਬੇਜੋੜ ਆਰਾਮ ਅਤੇ ਗ਼ੈਰ-ਮਾਮੂਲੀ ਪ੍ਰਦਰਸ਼ਨ ਲਈ ਬਹੁਤ ਪਸੰਦ ਕੀਤਾ ਜਾਂਦਾ ਹੈ। ਵੱਖ-ਵੱਖ ਤਰੀਕਿਆਂ ਨਾਲ ਲਗਾਤਾਰ ਗਤੀਸ਼ੀਲਤਾ ਦੀ ਪੇਸ਼ਕਸ਼ ਕਰਨ ਦੀ ਦਿਸ਼ਾ ’ਚ ਟੀ. ਕੇ. ਐੱਮ. ਦੀ ਵਚਨਬੱਧਤਾ ਵਲ ਇਕ ਹੋਰ ਕਦਮ ਵਜੋਂ ਨਵੰਬਰ 2022 ’ਚ ਲਾਂਚ ਕੀਤੀ ਗਈ ਇਨੋਵਾ ਹਾਈਕ੍ਰਾਸ, ਅਤਿਆਧੁਨਿਕ ਤਕਨਾਲੋਜੀ ਅਤੇ ਸਾਨਦਾਰ ਡਿਜ਼ਾਈਨ ਨਾਲ ਟੋਯੋਟਾ ਦੀ ਵਿਸ਼ਵ ਪੱਧਰ ’ਤੇ ਪ੍ਰਸਿੱਧ ਗੁਣਵੱਤਾ, ਟਿਕਾਊਪਣ ਅਤੇ ਭਰੋਸੇਯੋਗਤਾ (ਕਿਊ. ਡੀ. ਆਰ.) ਦਾ ਇਕ ਸਹਿਜ ਮਿਸ਼ਰਣ ਪੇਸ਼ ਕਰਦੀ ਹੈ।
ਟੋਯੋਟਾ ਦੇ ਉੱਨਤ ਗਲੋਬਲ ਆਰਕੀਟੈਕਚਰ (ਟੀ. ਐੱਨ. ਜੀ. ਏ.) ’ਤੇ ਬਣੀ ਇਨੋਵਾ ਹਾਈਕ੍ਰਾਸ 5ਵੀਂ ਪੀੜ੍ਹੀ ਦੇ ਸੈਲਫ ਚਾਰਜਿੰਗ ਸਟ੍ਰਾਂਗ ਹਾਈਬ੍ਰਿਡ ਇਲੈਕਟ੍ਰਿਕ ਸਿਸਟਮ ਨਾਲ ਚੱਲਦੀ ਹੈ। 2.0 ਲੀਟਰ 4 ਸਿਲੰਡਰ ਗੈਸੋਲਿਨ ਇੰਜਨ ਅਤੇ ਈ-ਡ੍ਰਾਈਵ ਸੀਕਵੈਂਸ਼ੀਅਲ ਸ਼ਿਫਟ ਨਾਲ ਲੈਸ ਇਹ 137 ਕੇ. ਡਬਲਿਊ. (186 ਪੀ. ਐੱਸ.) ਦਾ ਪ੍ਰਭਾਵਸ਼ਾਲੀ ਪਾਵਰ ਆਊਟਪੁਟ ਦਿੰਦਾ ਹੈ, ਨਾਲ ਹੀ ਆਪਣੇ ਸੈਗਮੈਂਟ ’ਚ ਸਰਵੋਤਮ ਈਂਧਨ ਕੁਸ਼ਲਤਾ ਪ੍ਰਦਾਨ ਕਰਦਾ ਹੈ।