ਤਿਉਹਾਰਾਂ ਤੋਂ ਬਾਅਦ ਵੀ ਮੰਗ ਮਜ਼ਬੂਤ, PV ਦੀ ਵਿਕਰੀ 18.70 ਫ਼ੀਸਦੀ ਵਧੀ
Saturday, Dec 13, 2025 - 11:42 AM (IST)
ਨਵੀਂ ਦਿੱਲੀ (ਭਾਸ਼ਾ) - ਤਿਉਹਾਰਾਂ ਤੋਂ ਬਾਅਦ ਵੀ ਮਜ਼ਬੂਤ ਮੰਗ ਬਣੇ ਰਹਿਣ ਦਾ ਹਾਂ-ਪੱਖੀ ਅਸਰ ਆਟੋਮੋਬਾਇਲ ਸੈਕਟਰ ’ਚ ਸਾਫ਼ ਵਿਖਾਈ ਦਿੱਤਾ। ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਜ਼ (ਸਿਆਮ) ਮੁਤਾਬਕ ਨਵੰਬਰ 2025 ’ਚ ਯਾਤਰੀ ਵਾਹਨਾਂ (ਪੀ. ਵੀ.) ਦੀ ਕੁੱਲ ਵਿਕਰੀ 18.70 ਫ਼ੀਸਦੀ ਵਧ ਕੇ 4,12,405 ਯੂਨਿਟ ਹੋ ਗਈ, ਜਦੋਂ ਕਿ ਨਵੰਬਰ 2024 ’ਚ ਇਹ 3,47,522 ਯੂਨਿਟ ਸੀ।
ਇਹ ਵੀ ਪੜ੍ਹੋ : Zero Balance ਖਾਤਿਆਂ ਲਈ ਖੁਸ਼ਖਬਰੀ: RBI ਨੇ ਵਧਾਈਆਂ ਮੁਫ਼ਤ ਸਹੂਲਤਾਂ, ਜਲਦ ਲਾਗੂ ਹੋਣਗੇ ਨਵੇਂ ਨਿਯਮ
ਸਿਆਮ ਦੇ ਅੰਕੜਿਆਂ ਮੁਤਾਬਕ ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਨਵੰਬਰ ’ਚ 1,70,971 ਦੀ ਵਿਕਰੀ ਦਰਜ ਕੀਤੀ, ਜੋ ਪਿਛਲੇ ਸਾਲ ਦੇ 1,41,312 ਯੂਨਿਟ ਦੇ ਮੁਕਾਬਲੇ 21 ਫ਼ੀਸਦੀ ਵੱਧ ਹੈ। ਮਹਿੰਦਰਾ ਐਂਡ ਮਹਿੰਦਰਾ ਦੀ ਥੋਕ ਵਿਕਰੀ ਵੀ ਮਜ਼ਬੂਤ ਰਹੀ ਅਤੇ ਇਹ 46,222 ਤੋਂ 22 ਫ਼ੀਸਦੀ ਵਧ ਕੇ 56,336 ਯੂਨਿਟ ਪਹੁੰਚ ਗਈ। ਉੱਥੇ ਹੀ, ਹੁੰਡਈ ਮੋਟਰ ਇੰਡੀਆ ਦੀ ਵਿਕਰੀ ’ਚ 4 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ, ਜੋ ਨਵੰਬਰ 2024 ਦੇ 48,246 ਤੋਂ ਵਧ ਕੇ 50,340 ਯੂਨਿਟ ਹੋ ਗਈ।
ਇਹ ਵੀ ਪੜ੍ਹੋ : ਸੋਨੇ ਨੇ 2025 'ਚ ਦਿੱਤਾ 67% ਰਿਟਰਨ, ਜਾਣੋ 2026 'ਚ ਕਿੰਨੇ ਵਧ ਸਕਦੇ ਹਨ ਭਾਅ
ਟੂ-ਵ੍ਹੀਲਰ, ਥ੍ਰੀ-ਵ੍ਹੀਲਰ ਦੀ ਵਿਕਰੀ ’ਚ ਜ਼ਬਰਦਸਤ ਉਛਾਲ
ਅੰਕੜਿਆਂ ਮੁਤਾਬਕ, ਦੋਪਹੀਆ ਵਾਹਨ (ਟੂ-ਵ੍ਹੀਲਰ) ਸ਼੍ਰੇਣੀ ਨੇ ਵੀ ਨਵੰਬਰ ’ਚ ਜ਼ਬਰਦਸਤ ਵਾਧਾ ਦਰਜ ਕੀਤਾ। ਇਸ ਸ਼੍ਰੇਣੀ ਦੀ ਕੁੱਲ ਵਿਕਰੀ 16,04,749 ਤੋਂ ਵਧ ਕੇ 21 ਫ਼ੀਸਦੀ ਦੇ ਵਾਧੇ ਨਾਲ 19,44,475 ਯੂਨਿਟ ਹੋ ਗਈ। ਸਕੂਟਰ ਦੀ ਵਿਕਰੀ ’ਚ 29 ਫ਼ੀਸਦੀ ਦਾ ਤੇਜ਼ ਵਾਧਾ ਦਰਜ ਕੀਤਾ ਗਿਆ ਅਤੇ ਇਹ 5,68,580 ਤੋਂ ਵਧ ਕੇ 7,35,753 ਯੂਨਿਟ ਹੋ ਗਈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਮੋਟਰਸਾਈਕਲ ਦੀ ਵਿਕਰੀ 17.5 ਫ਼ੀਸਦੀ ਵਧ ਕੇ 11,63,751 ’ਤੇ ਪਹੁੰਚ ਗਈ, ਜਦੋਂ ਕਿ ਪਿਛਲੇ ਸਾਲ ਇਹ 9,90,246 ਸੀ। ਹਾਲਾਂਕਿ, ਮੋਪੇਡ ਦੀ ਵਿਕਰੀ ’ਚ ਗਿਰਾਵਟ ਦਰਜ ਕੀਤੀ ਗਈ ਅਤੇ ਇਹ 2 ਫ਼ੀਸਦੀ ਘਟ ਕੇ 44,971 ਯੂਨਿਟ ’ਤੇ ਆ ਗਈ। ਤਿਪਹੀਆ ਵਾਹਨਾਂ (ਥ੍ਰੀ-ਵ੍ਹੀਲਰ) ਦੀ ਥੋਕ ਵਿਕਰੀ ਨਵੰਬਰ ’ਚ 21 ਫ਼ੀਸਦੀ ਵਧ ਕੇ 71,999 ’ਤੇ ਪਹੁੰਚ ਗਈ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਸਿਆਮ ਦੇ ਮਹਾਨਿਦੇਸ਼ਕ ਰਾਜੇਸ਼ ਮੈਨਨ ਨੇ ਕਿਹਾ ਕਿ ਲਗਾਤਾਰ ਸਹਾਇਕ ਨੀਤੀਗਤ ਸੁਧਾਰਾਂ ਅਤੇ ਬਿਹਤਰ ਬਾਜ਼ਾਰ ਭਾਵਨਾ ਦੀ ਵਜ੍ਹਾ ਨਾਲ ਇਹ ਵਾਧਾ 2026 ’ਚ ਵੀ ਜਾਰੀ ਰਹਿ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
