ਆਟੋਮੋਬਾਈਲ ਇੰਡਸਟਰੀ ਦੀ ਰਫ਼ਤਾਰ ਹੋਈ ਸੁਸਤ, ਮੂਧੇ ਮੂੰਹ ਡਿੱਗੀ ਟੂ-ਵ੍ਹੀਲਰ ਦੀ ਵਿਕਰੀ

Thursday, Dec 11, 2025 - 11:44 AM (IST)

ਆਟੋਮੋਬਾਈਲ ਇੰਡਸਟਰੀ ਦੀ ਰਫ਼ਤਾਰ ਹੋਈ ਸੁਸਤ, ਮੂਧੇ ਮੂੰਹ ਡਿੱਗੀ ਟੂ-ਵ੍ਹੀਲਰ ਦੀ ਵਿਕਰੀ

ਨਵੀਂ ਦਿੱਲੀ - ਨਵੰਬਰ ’ਚ ਦੋਪਹੀਆ ਵਾਹਨਾਂ ਦੀ ਕਮਜ਼ੋਰ ਵਿਕਰੀ ਨੇ ਦੇਸ਼ ਦੀ ਆਟੋਮੋਬਾਈਲ ਇੰਡਸਟਰੀ ਦੀ ਕੁਲ ਰਫਤਾਰ ਨੂੰ ਸੁਸਤ ਕਰ ਦਿੱਤਾ ਹੈ। ਹਾਲ ਹੀ ’ਚ ਜਾਰੀ ਗੱਡੀਆਂ ਦੇ ਰਜਿਸਟ੍ਰੇਸ਼ਨ ਡਾਟਾ ਮੁਤਾਬਕ ਉਦਯੋਗ ਦੀ ਸਾਲਾਨਾ ਗ੍ਰੋਥ ਪਿਛਲੇ ਮਹੀਨੇ ਸਿਰਫ 2 ਫੀਸਦੀ ਰਹੀ ਹੈ।

ਸਕੂਟਰ ਅਤੇ ਬਾਈਕ ਦੀ ਵਿਕਰੀ ’ਚ ਗਿਰਾਵਟ ਨੇ ਆਟੋ ਸੈਕਟਰ ਦੇ ਸਾਰੇ ਪ੍ਰਦਰਸ਼ਨ ਨੂੰ ਹੇਠਾਂ ਧਕੇਲ ਦਿੱਤਾ ਹੈ, ਜਦੋਂਕਿ ਕਾਰਾਂ, ਕਮਰਸ਼ੀਅਲ ਵਾਹਨਾਂ ਅਤੇ ਟਰੈਕਟਰਾਂ ਨੇ ਮਜ਼ਬੂਤ ਵਾਧਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ :    ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ

ਟੂ-ਵ੍ਹੀਲਰ ਸੈਗਮੈਂਟ ’ਚ 3 ਫੀਸਦੀ ਦੀ ਗਿਰਾਵਟ

ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (ਫਾਡਾ) ਅਨੁਸਾਰ ਟੂ-ਵ੍ਹੀਲਰ ਸੈਗਮੈਂਟ ’ਚ 3 ਫੀਸਦੀ ਦੀ ਗਿਰਾਵਟ ਆਈ ਹੈ। ਇਸ ਦਾ ਮੁੱਖ ਕਾਰਨ ਅਕਤੂਬਰ ਦੇ ਤਿਉਹਾਰੀ ਸੀਜ਼ਨ ’ਚ ਹੋਈ ਭਾਰੀ ਖਰੀਦਦਾਰੀ, ਫਸਲ ਭੁਗਤਾਨ ’ਚ ਦੇਰੀ ਅਤੇ ਨਵੇਂ ਮਾਡਲਾਂ ਦੇ ਬੇਨਿਯਮੀ ਵੰਡ ਨੂੰ ਮੰਨਿਆ ਗਿਆ ਹੈ। ਇਸ ਦੇ ਬਾਵਜੂਦ ਡੀਲਰਸ਼ਿਪ ’ਤੇ ਗਾਹਕਾਂ ਦੀ ਆਵਾਜਾਈ ਬਿਹਤਰ ਰਹੀ ਹੈ।

ਮਾਹਿਰ ਇਸ ਨੂੰ ਬਿਹਤਰ ਖਪਤਕਾਰ ਭਾਵਨਾ, ਜੀ. ਐੱਸ. ਟੀ. ਕਟੌਤੀ ਦੇ ਫਾਇਦਿਆਂ ਅਤੇ ਵਿਆਹ ਦੇ ਸੀਜ਼ਨ ਦੀ ਮਜ਼ਬੂਤ ਮੰਗ ਨਾਲ ਜੋਡ਼ਦੇ ਹਨ। ਫਾਡਾ ਦੇ ਵਾਹਨ ਪੋਰਟਲ ਅਨੁਸਾਰ ਨਵੰਬਰ ’ਚ ਕੁੱਲ 33 ਲੱਖ ਵਾਹਨ ਰਜਿਸਟਰਡ ਹੋਏ ਹਨ, ਜੋ ਪਿਛਲੇ ਸਾਲ ਨਵੰਬਰ ਦੇ 32.3 ਲੱਖ ਤੋਂ ਵੱਧ ਹਨ।

ਇਹ ਵੀ ਪੜ੍ਹੋ :     Zero Balance ਖਾਤਿਆਂ ਲਈ ਖੁਸ਼ਖਬਰੀ: RBI ਨੇ ਵਧਾਈਆਂ ਮੁਫ਼ਤ ਸਹੂਲਤਾਂ, ਜਲਦ ਲਾਗੂ ਹੋਣਗੇ ਨਵੇਂ ਨਿਯਮ

ਉਦਯੋਗ ’ਚ ਸਾਲਾਨਾ ਆਧਾਰ ’ਤੇ 2.14 ਫੀਸਦੀ ਦਾ ਵਾਧਾ

ਫਾਡਾ ਦੇ ਪ੍ਰਧਾਨ ਸੀ. ਐੱਸ. ਵਿਗਨੇਸ਼ਵਰ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਤਿਉਹਾਰਾਂ ਦੀ ਟਾਈਮਿੰਗ ’ਚ ਬਦਲਾਅ ਨਾਲ ਇਸ ਵਾਰ ਨਵੰਬਰ ਦੀ ਵਿਕਰੀ ਪ੍ਰਭਾਵਿਤ ਹੋਈ। ਇਸ ਦੇ ਬਾਵਜੂਦ ਨਵੰਬਰ 2025 ’ਚ ਉਦਯੋਗ ਨੇ ਸਾਲਾਨਾ ਆਧਾਰ ’ਤੇ 2.14 ਫੀਸਦੀ ਵਾਧਾ ਦਰਜ ਕੀਤਾ, ਜੋ ਖਪਤਕਾਰ ਮੰਗ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।

ਪੈਸੰਜਰ ਵ੍ਹੀਕਲ (ਪੀ. ਵੀ.) ਸੈਗਮੈਂਟ ਨੇ ਨਵੰਬਰ ’ਚ 20 ਫੀਸਦੀ ਦਾ ਮਜ਼ਬੂਤ ਵਾਧਾ ਵਿਖਾਇਆ। ਜੀ. ਐੱਸ. ਟੀ. ਲਾਭ, ਬਿਹਤਰ ਸਪਲਾਈ ਅਤੇ ਕੰਪੈਕਟ ਐੱਸ. ਯੂ. ਵੀ. ਦੀ ਵਧਦੀ ਲੋਕਪ੍ਰਿਅਤਾ ਨੇ ਵਿਕਰੀ ਨੂੰ ਸਹਾਰਾ ਦਿੱਤਾ। ਇਸ ਦੌਰਾਨ ਇਨਵੈਂਟਰੀ ਅਕਤੂਬਰ ਦੇ 53-55 ਦਿਨਾਂ ਤੋਂ ਘੱਟ ਕੇ 44-46 ਦਿਨ ਰਹਿ ਗਈ ਹੈ।

ਇਹ ਵੀ ਪੜ੍ਹੋ :    RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ

ਟਰੈਕਟਰ ਸੈਗਮੈਂਟ ਨੇ 57 ਫੀਸਦੀ ਦੀ ਮਾਰੀ ਜ਼ਬਰਦਸਤ ਛਾਲ

ਕਮਰਸ਼ੀਅਲ ਵ੍ਹੀਕਲ ਸ਼੍ਰੇਣੀ ’ਚ ਵੀ ਇਨਫ੍ਰਾਸਟਰੱਕਚਰ ਪ੍ਰਾਜੈਕਟ, ਪੇਂਡੂ ਗਤੀਸ਼ੀਲਤਾ ’ਚ ਸੁਧਾਰ ਅਤੇ ਸਰਕਾਰੀ ਟੈਂਡਰਾਂ ਦੌਰਾਨ ਵਿਕਰੀ ’ਚ ਤੇਜ਼ੀ ਵੇਖੀ ਗਈ ਹੈ।

ਉਥੇ ਹੀ ਟਰੈਕਟਰ ਸੈਗਮੈਂਟ ਨੇ 57 ਫੀਸਦੀ ਦੀ ਜ਼ਬਰਦਸਤ ਛਾਲ ਮਾਰੀ, ਜੋ ਪੇਂਡੂ ਅਰਥਵਿਵਸਥਾ ਅਤੇ ਬਿਜਾਈ ਸੀਜ਼ਨ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਨਜ਼ਦੀਕੀ ਭਵਿੱਖ ’ਚ ਆਟੋ ਉਦਯੋਗ ਨੂੰ ਪੇਂਡੂ ਬਾਜ਼ਾਰ ਬਿਹਤਰ ਮੈਕ੍ਰੋ ਆਰਥਿਕ ਸੰਕੇਤਕਾਂ ਅਤੇ ਠੰਢੇ ਮੌਸਮ ਦੌਰਾਨ ਲਾਜਿਸਟਿਕ ਮੰਗ ਵਧਣ ਦਾ ਫਾਇਦਾ ਮਿਲੇਗਾ। ਹਾੜੀ ਸੀਜ਼ਨ ਦੀ ਮਜ਼ਬੂਤ ਸ਼ੁਰੂਆਤ ਵੀ ਆਉਣ ਵਾਲੇ ਮਹੀਨਿਆਂ ’ਚ ਵਿਕਰੀ ਨੂੰ ਸਹਾਰਾ ਦੇਵੇਗੀ।

ਇਹ ਵੀ ਪੜ੍ਹੋ :     ਸੋਨੇ ਨੇ 2025 'ਚ ਦਿੱਤਾ 67% ਰਿਟਰਨ, ਜਾਣੋ 2026 'ਚ ਕਿੰਨੇ ਵਧ ਸਕਦੇ ਹਨ ਭਾਅ

ਲੜੀਵਾਰ ਵਿਕਰੀ (ਨਵੰਬਰ 2025 ਬਨਾਮ ਨਵੰਬਰ 2024)

ਟੂ-ਵ੍ਹੀਲਰ ਦੀ ਵਿਕਰੀ

ਨਵੰਬਰ 2024 : 26,27,617

ਨਵੰਬਰ 2025 : 25,46,184

ਗਿਰਾਵਟ : 3.1 ਫੀਸਦੀ

ਥ੍ਰੀ-ਵ੍ਹੀਲਰ ਦੀ ਵਿਕਰੀ

ਨਵੰਬਰ 2024 : 1,08,317

ਨਵੰਬਰ 2025 : 1,33,951

ਵਾਧਾ : 23.7 ਫੀਸਦੀ

ਪੈਸੰਜਰ ਵ੍ਹੀਕਲ ਦੀ ਵਿਕਰੀ

ਨਵੰਬਰ 2024 : 3,29,253

ਨਵੰਬਰ 2025 : 3,94,152

ਵਾਧਾ : 19.7 ਫੀਸਦੀ

ਟਰੈਕਟਰ ਦੀ ਵਿਕਰੀ

ਨਵੰਬਰ 2024 : 80,507

ਨਵੰਬਰ 2025 : 1,26,033

ਵਾਧਾ : 56.6 ਫੀਸਦੀ

ਕੰਸਟਰੱਕਸ਼ਨ ਗੀਅਰ ਦੀ ਵਿਕਰੀ

ਨਵੰਬਰ 2024 : 6,680

ਨਵੰਬਰ 2025 : 5,577

ਗਿਰਾਵਟ : 16.5 ਫੀਸਦੀ

ਕਮਰਸ਼ੀਅਲ ਵ੍ਹੀਕਲ ਦੀ ਵਿਕਰੀ

ਨਵੰਬਰ 2024 : 79,152

ਨਵੰਬਰ 2025 : 94,935

ਵਾਧਾ : 19.9 ਫੀਸਦੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News